ਪਾਕਿਸਤਾਨ ‘ਚ ਅੱਤਵਾਦੀਆਂ ਤੇ ਜਵਾਨਾਂ ਵਿਚਾਲੇ ਹੋਈ ਮੁਠਭੇੜ ‘ਚ 9 ਜਵਾਨ ਸ਼ਹੀਦ
ਚੰਡੀਗੜ੍ਹ,15ਜੁਲਾਈ(ਵਿਸ਼ਵ ਵਾਰਤਾ)-ਪਾਕਿਸਤਾਨ ਦੇ ਬਲੋਚਿਸਤਾਨ ‘ਚ ਹੋਏ ਅੱਤਵਾਦੀ ਹਮਲੇ ‘ਚ 9 ਜਵਾਨ ਸ਼ਹੀਦ ਹੋ ਗਏ। ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਨੇ ਦੱਸਿਆ ਕਿ 5 ਅੱਤਵਾਦੀਆਂ ਨੇ ਫੌਜ ਦੇ ਅੱਡੇ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਅੱਤਵਾਦੀਆਂ ਅਤੇ ਜਵਾਨਾਂ ਵਿਚਾਲੇ ਮੁੱਠਭੇੜ ਕਈ ਘੰਟੇ ਚੱਲੀ, ਜਿਸ ‘ਚ ਪੰਜ ਅੱਤਵਾਦੀ ਮਾਰੇ ਗਏ ਅਤੇ 9 ਜਵਾਨ ਸ਼ਹੀਦ ਹੋ ਗਏ।