- ਸੈਕਟਰ-78 ਸਥਿਤ ਖੇਡ ਸਟੇਡੀਅਮ ਵਿੱਚ ਦੂਜੇ ਦਿਨ ਸੈਂਕੜੇ ਦਰਸ਼ਕਾਂ ਨੇ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਅਨੰਦ ਮਾਣਿਆ
ਐਸ.ਏ.ਐਸ. ਨਗਰ, 4 ਦਸੰਬਰ:ਇੱਥੋਂ ਦੇ ਸੈਕਟਰ-78 ਸਥਿਤ ਖੇਡ ਸਟੇਡੀਅਮ ਵਿਖੇ ਸਥਾਪਤ ਅਤਿ-ਆਧੁਨਿਕ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਦੇ ਦੂਜੇ ਦਿਨ ਅੱਜ ਸੈਂਕੜੇ ਦਰਸ਼ਕਾਂ ਨੇ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰੂਹਾਨੀ ਸਿੱਖਿਆਵਾਂ ਅਤੇ ਜੀਵਨ ਜਾਚ ਦਾ ਫ਼ਲਸਫ਼ਾ ਗ੍ਰਹਿਣ ਕੀਤਾ।
ਡਿਜੀਟਲ ਮਿਊਜ਼ੀਅਮ ਵਿੱਚ ਦੂਜੇ ਦਿਨ 1200 ਤੋਂ ਵੱਧ ਦਰਸ਼ਕ ਪੁੱਜੇ, ਜਿਨਾਂ ਨੇ ਅਤਿ-ਆਧੁਨਿਕ ਤਕਨੀਕ ਰਾਹੀਂ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਲਾਹੀ ਬਾਣੀ ਸਰਵਣ ਕੀਤੀ, ਉਥੇ ਉਨਾਂ ਦੇ ਜੀਵਨ ਦੀਆਂ ਵੱਖ ਵੱਖ ਘਟਨਾਵਾਂ ਨੂੰ ਵੇਖਿਆ ਤੇ ਸੁਣਿਆ। ਦੋ ਦਿਨ ਦੌਰਾਨ ਕਰੀਬ 2300 ਲੋਕ ਡਿਜੀਟਲ ਮਿਊਜ਼ੀਅਮ ਵੇਖ ਚੁੱਕੇ ਹਨ। ਇਹ ਮਿਊਜ਼ੀਅਮ ਤੇ ਲਾਈਟ ਐਂਡ ਸਾਊਂਡ ਸ਼ੋਅ ਗੁਰੂ ਸਾਹਿਬ ਦੇ ਪਿਆਰ, ਬਰਾਬਰੀ, ਸ਼ਾਂਤੀ ਅਤੇ ਭਾਈਚਾਰੇ ਦੀ ਵਿਚਾਰਧਾਰਾ ਨੂੰ ਲੋਕਾਂ ਦੇ ਜੀਵਨ ਵਿੱਚ ਰਚਾਉਣ ਦੀ ਪੰਜਾਬ ਸਰਕਾਰ ਦੀ ਨਿਮਾਣੀ ਜਿਹੀ ਕੋਸ਼ਿਸ਼ ਹੈ। ਿੲਸ ਮੌਕੇ ਜੁੜੀ ਸੰਗਤ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਾਨਦਾਰ ਵਿਰਾਸਤ ਨੰੂ ਕਾਇਮ ਰੱਖਣ ਲਈ ਸੂਬਾ ਸਰਕਾਰ ਦੇ ਯਤਨ ਸ਼ਲਾਘਾਯੋਗ ਹਨ। ਮਿਊਜ਼ੀਅਮ ਵਿੱਚ ਸਥਾਪਤ ਅੱਠ ਗੈਲਰੀਆਂ, ਗੁਰੂ ਜੀ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕਰਦੀਆਂ ਹਨ। ਮਲਟੀ-ਮੀਡੀਆ ਤਕਨੀਕਾਂ ’ਤੇ ਆਧਾਰਤ ਡਿਜੀਟਲ ਮਿਊਜ਼ੀਅਮ ਗੁਰੂ ਸਾਹਿਬ ਦੇ ਜੀਵਨ ਅਤੇ ਉਦਾਸੀਆਂ ਨੂੰ ਦਰਸਾਉਂਦਾ ਹੈ।
ਇਸੇ ਦੌਰਾਨ ਸ਼ਾਮ 6 ਵਜੇ ਤੋਂ 45-45 ਮਿੰਟ ਦੇ 2 ਲਾਈਟ ਐਂਡ ਸਾਊਂਡ ਸ਼ੋਅ ਵਿਖਾਏ ਗਏ, ਜਿਨਾਂ ਸੰਗਤ ਨੂੰ ਰੂਹਾਨੀ ਰੰਗ ਵਿੱਚ ਰੰਗ ਦਿੱਤਾ। ਇਹ ਸ਼ੋਅ 5 ਦਸੰਬਰ ਨੂੰ ਜਾਰੀ ਰਹਿਣਗੇ ਅਤੇ ਪਹਿਲਾ ਸ਼ੋਅ ਸ਼ਾਮ 6:15 ਤੋਂ 7:00 ਵਜੇ ਤੱਕ ਅਤੇ ਦੂਜਾ ਸ਼ੋਅ 7.45 ਤੋਂ 8.30 ਵਜੇ ਤੱਕ ਵਿਖਾਇਆ ਜਾਵੇਗਾ, ਜਦੋਂ ਕਿ ਡਿਜੀਟਲ ਮਿਊਜ਼ੀਅਮ ਸਵੇਰੇ 7:00 ਵਜੇ ਤੋਂ ਸ਼ਾਮਲ 5:00 ਵਜੇ ਤੱਕ ਸੰਗਤ ਲਈ ਖੁੱਲਾ ਰਹੇਗਾ।
ਕੈਪਸ਼ਨ: ਖੇਡ ਭਵਨ ਸੈਕਟਰ-78 ਮੁਹਾਲੀ ਵਿਖੇ ਡਿਜੀਟਲ ਮਿੳੂਜ਼ੀਅਮ ਦਾ ਆਨੰਦ ਮਾਣਦੀ ਹੋਈ ਸੰਗਤ।