ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਇਆ ਅਮਰੀਕਾ ਵੱਲੋਂ ਮੋਸਟ ਵਾਟੇਂਡ ਐਲਾਨਿਆ ਗਿਆ ਸਿਰਾਜੁਦੀਨ ਹੱਕਾਨੀ
ਅਫਗਾਨੀਸਤਾਨ ਦੀ ਤਾਲੀਬਾਨ ਸਰਕਾਰ ਵਿੱਚ ਹੈ ਮੰਤਰੀ,ਐਫਬੀਆਈ ਨੇ ਰੱਖਿਆ ਹੈ ਕਰੋੜਾਂ ਡਾਲਰ ਦਾ ਇਨਾਮ
ਚੰਡੀਗੜ੍ਹ,5 ਮਾਰਚ(ਵਿਸ਼ਵ ਵਾਰਤਾ) – ਯੂਕਰੇਨ-ਰੂਸ ਯੁੱਧ ਦੇ ਦੌਰਾਨ, ਸਿਰਾਜੁਦੀਨ ਹੱਕਾਨੀ ਨੇ ਕਾਬੁਲ ਵਿੱਚ ਪਹਿਲੀ ਵਾਰ ਜਨਤਕ ਤੌਰ ਤੇ ਸਾਹਮਣੇ ਆਇਆ ਹੈ। ਦੱਸ ਦਈਏ ਕਿ ਸਿਰਾਜੁਦੀਨ ਹੱਕਾਨੀ ਹੱਕਾਨੀ ਨੈੱਟਵਰਕ ਦਾ ਆਗੂ ਹੈ ਅਤੇ ਉਸ ਦੇ ਟਿਕਾਣੇ ਬਾਰੇ ਕਿਸੇ ਵੀ ਜਾਣਕਾਰੀ ‘ਤੇ ਐੱਫਬੀਆਈ ਵੱਲੋਂ 10 ਮਿਲੀਅਨ ਡਾਲਰ (ਇਕ ਕਰੋੜ ਡਾਲਰ) ਦਾ ਇਨਾਮ ਰੱਖਿਆ ਗਿਆ ਹੈ।