ਜੈਤੋ 6 ਜਨਵਰੀ (ਵਿਸ਼ਵ ਵਾਰਤਾ ) ਦੇਸ਼ ਵਿੱਚ ਸਾਲ ਦਾ ਪਹਿਲਾਂ ਗ੍ਰਹਿਣ 31 ਜਨਵਰੀ ਨੂੰ ਮਾਘ ਪੂਰਨਮਾਸ਼ੀ ਦੇ ਦਿਨ ਲੱਗੇਗਾ। ਇਹ ਖਗਰਾਸ ਚੰਦਰ ਗ੍ਰਹਿਣ ਹੋਵੇਗਾ। ਮਸ਼ਹੂਰ ਸੁਰਗਵਾਸੀ ਜੋਤੀ ਅਚਾਰਿਆ ਪੰਡਤ ਕਲਿਆਣ ਸਵਰੂਪ ਸ਼ਾਸਤਰੀ ਵਿਘਨ ਅਲੰਕਾਰ ਦੇ ਪੁੱਤ ਪੰਡਤ ਸ਼ਿਵਕੁਮਾਰ ਸ਼ਰਮਾ ਨੇ ਅੱਜ ਜੈਤੋ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਦੀ ਖਗਰਾਸ ਚੰਦਰ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਸ਼ਾਮ 5:18 ਤੋਂ ਸ਼ੁਰੂ ਹੋਕੇ 8:42 ਤੱਕ ਹੋਵੇਗਾ . ਪੰਡਤ ਸ਼ਿਵ ਕੁਮਾਰ ਸ਼ਰਮਾ ਦੇ ਅਨੁਸਾਰ ਇਹ ਗ੍ਰਹਿਣ ਭਾਰਤ ਤੋਂ ਇਲਾਵਾ ਅਮਰੀਕਾ ,ਉੱਤਰੀ ਪੂਰਵੀ ਯੁਰੋਪ ,ਏਸ਼ੀਆ, ਹਿੰਦ ਮਹਾਸਾਗਰ ,ਨਿਊਜੀਲੈਂਡ ਅਤੇ ਆਸਟ੍ਰੇਲੀਆ ਆਦਿ ਦੇਸ਼ਾ ਵਿੱਚ ਵੀ ਵੇਖਿਆ ਜਾ ਸਕੇਂਗਾ। ਉਨ੍ਹਾਂ ਨੇ ਕਿਹਾ ਕਿ ਉਪਰੋਕਤ ਖਗਰਾਸ ਚੰਦਰ ਗ੍ਰਹਿਣ ਦਾ ਸੂਤਕ 31 ਜਨਵਰੀ ਸਵੇਰੇ 8 :18 ਤੋਂ ਸ਼ੁਰੂ ਹੋਵੇਂਗਾ।