ਚੰਡੀਗੜ੍ਹ, 30 ਨਵੰਬਰ (ਵਿਸ਼ਵ ਵਾਰਤਾ) :ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪਰਕਾਸ਼ ਸਿੰਘ ਬਾਦਲ ਚੰਡੀਗੜ੍ਹ ਦੇ ਮੁੱਖ ਦਫਤਰ ਵਿਚੇ ਮਹੀਨੇ ਵਿਚ ਦੋ ਵਾਰ ਕੀਤੇ ਜਾਣ ਵਾਲੇ ਨਿਰਧਾਰਤ ਮਿਲਣੀ ਪ੍ਰੋਗਰਾਮ ਤਹਿਤ 1 ਅਤੇ 2 ਦਸੰਬਰ ਯਾਨੀ ਸ਼ਨੀਵਾਰ ਅਤੇ ਐਤਵਾਰ ਨੂੰ ਪਾਰਟੀ ਵਰਕਰਾਂ ਨੂੰ ਨਹੀਂ ਮਿਲਣਗੇ।
ਇਸ ਦੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਅਸੰਬਲੀ ਸਮਾਗਮਾਂ ਮਗਰੋਂ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਸ. ਬਾਦਲ ਚੰਡੀਗੜ੍ਹ ਵਿਚ ਪਾਰਟੀ ਵਰਕਰਾਂ ਨੂੰ ਮਿਲਦੇ ਆ ਰਹੇ ਸਨ। ਇਸ ਲਈ ਲੰਬੀ ਅਤੇ ਨੇੜਲੇ ਇਲਾਕਿਆਂ ਵਿਚ ਸਾਬਕਾ ਮੁੱਖ ਮੰਤਰੀ ਦੇ ਰੁਝੇਂਵਿਆਂ ਦੇ ਮੱਦੇ ਨਜ਼ਰ ਸ਼ੁੱਕਰਵਾਰ ਅਤੇ ਸ਼ਨੀਵਾਰ ਦੀਆਂ ਮਿਲਣੀਆਂ ਦੇ ਪ੍ਰੋਗਰਾਮਾਂ ਨੂੰ ਬਦਲਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਸ. ਬਾਦਲ ਵੱਲੋਂ ਮਹੀਨੇ ਦੇ ਅੱਧ ਵਿਚ ਪਾਰਟੀ ਵਰਕਰਾਂ ਨਾਲ ਕੀਤੀ ਜਾਣ ਵਾਲੀ 15 ਅਤੇ 16 ਦਸੰਬਰ ਦੀ ਮਿਲਣੀ ਦੇ ਪ੍ਰੋਗਰਾਮ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।