ਪਠਾਨਕੋਟ ਪੁਲਿਸ ਦੀ ਸਖ਼ਤ ਕਾਰਵਾਈ ਨੇ ਪਿੰਡ ਮੁਰਾਦਪੁਰ (ਦੱਤਿਆਲ) ਵਿੱਚ ਗੈਰ-ਕਾਨੂੰਨੀ ਮਾਈਨਿੰਗ ਦੀਆਂ ਕੋਸ਼ਿਸ਼ਾਂ ਨੂੰ ਕੀਤਾ ਨਾਕਾਮ
ਪੁਲਿਸ ਟੀਮ ਨੇ 01 ਪੋਕਲੇਨ ਮਸ਼ੀਨ, 01 ਜੇਸੀਬੀ, 01, ਅਤੇ 01 ਟਾਟਾ ਹੈਰੀਅਰ ਕਾਰ ਕੀਤੀ ਜ਼ਬਤ
ਪਠਾਨਕੋਟ, 7 ਅਗਸਤ, 2023 (ਵਿਸ਼ਵ ਵਾਰਤਾ):- ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਦੇ ਖਿਲਾਫ ਇੱਕ ਦ੍ਰਿੜ ਅਤੇ ਤੇਜ਼ ਕੋਸ਼ਿਸ਼ ਵਿੱਚ, ਪਠਾਨਕੋਟ ਪੁਲਿਸ ਨੇ ਪਿੰਡ ਮੁਰਾਦਪੁਰ (ਦਤਿਆਲ) ਵਿੱਚ ਇੱਕ ਸਖ਼ਤ ਅਭਿਆਨ ਚਲਾਇਆ ਹੈ, ਜਿਸਦੇ ਸਿੱਟੇ ਵਜੋਂ ਗੈਰ-ਕਾਨੂੰਨੀ ਮਾਈਨਿੰਗ ਦੀ ਨਿਕਾਸੀ ਵਿੱਚ ਲੱਗੇ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ।
7 ਅਗਸਤ, 2023 ਨੂੰ ਮਿਲੀ ਸੂਹ ਤੇ ਤੁਰੰਤ ਕਾਰਵਾਈ ਕਰਦੇ ਹੋਏ, ਥਾਣਾ ਨਰੋਟ ਜੈਮਲ ਸਿੰਘ ਪਠਾਨਕੋਟ ਦੇ ਸਟੇਸ਼ਨ ਹਾਊਸ ਅਫਸਰ ਨੇ ਨਾਜਾਇਜ਼ ਮਾਈਨਿੰਗ ਦੇ ਵਿਰੁੱਧ ਤੁਰੰਤ ਕਾਰਵਾਈ ਸ਼ੁਰੂ ਕੀਤੀ ਅਤੇ ਤੁਰੰਤ ਜਵਾਬ ਦਿੰਦੇ ਹੋਏ, ਇੱਕ ਵਿਸ਼ੇਸ਼ ਪੁਲਿਸ ਟੀਮ ਘਟਨਾ ਵਾਲੀ ਥਾਂ ਲਈ ਰਵਾਨਾ ਕੀਤੀ।
ਘਟਨਾ ਵਾਲੀ ਥਾਂ ਤੇ ਪਹੁੰਚਣ ਤੇ, ਟੀਮ ਨੇ ਕਾਰਵਾਈ ਵਿੱਚ ਇੱਕ ਪੋਕਲੇਨ ਮਸ਼ੀਨ (ਚੇਨ ਐਕਸੈਵੇਟਰ, ਮਾਡਲ: SK220XDLC-10, ਸੀਰੀਅਲ ਨੰ: YQ15510114) ਜ਼ਬਤ ਕੀਤੀ, ਜੋ ਬਿਨਾਂ ਲੋੜੀਂਦੇ ਅਧਿਕਾਰਾਂ ਦੇ ਮਾਈਨਿੰਗ ਕਰ ਰਹੀ ਸੀ। ਇਸ ਤੋਂ ਇਲਾਵਾ, ਇੱਕ ਟਿੱਪਰ, ਜਿਸਦਾ ਰਜਿਸਟ੍ਰੇਸ਼ਨ ਨੰਬਰ PB65T8310 ਜ਼ਬਤ ਕੀਤਾ ਹੈ, ਜਿਸਦਾ ਡਰਾਈਵਰ ਅਤੇ ਹੋਰ ਵਿਅਕਤੀ ਟੀਮ ਦੀ ਮੌਜੂਦਗੀ ਦਾ ਪਤਾ ਲੱਗਣ ਤੇ ਮੋਕੇ ਤੋ ਭੱਜ ਗਏ ਸਨ।
ਬਾਅਦ ਦੀ ਜਾਂਚ ਵਿੱਚ ਇੱਕ ਟਾਟਾ ਹੈਰੀਅਰ ਕਾਰ (PB02EE8870) ਵੀ ਜ਼ਬਤ ਕੀਤੀ ਗਈ ਹੈ, ਜਿਸ ਨੂੰ ਮੁਲਜ਼ਮ ਪਿੱਛੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ ਸਨ।
ਇਸ ਤੋਂ ਇਲਾਵਾ ਗੈਰ-ਕਾਨੂੰਨੀ ਮਾਈਨਿੰਗ ਸਾਈਟ ਦੀ ਪੜਤਾਲ ਕਰਨ ਤੇ ਹਾਲ ਵਿੱਚ ਹੋਈ ਖੁਦਾਈ ਦੇ ਸੰਕੇਤ ਮਿਲੇ ਹਨ।
ਅਗਲੀ ਕਾਰਵਾਈ ਵਿੱਚ, ਮਲਿਕਪੁਰ ਵਿਖੇ ਤਾਇਨਾਤ ਕਠੂਆ ਸਬ ਡਿਵੀਜ਼ਨ ਦੇ ਜੂਨੀਅਰ ਇੰਜੀਨੀਅਰ ਅਤੇ ਮਾਈਨਿੰਗ ਇੰਸਪੈਕਟਰ ਨੂੰ ਸਬੰਧਤ ਅਧਿਕਾਰੀਆਂ ਦੇ ਸਹਿਯੋਗ ਨਾਲ ਸੂਚਿਤ ਕੀਤਾ ਗਿਆ ਹੈ ਅਤੇ ਨਰੋਟ ਜੈਮਲ ਸਿੰਘ ਪੁਲਿਸ ਸਟੇਸ਼ਨ ਵਿਖੇ ਮਾਈਨਜ਼ ਐਂਡ ਮਿਨਰਲਜ਼ ਐਕਟ, 1957 ਦੀ ਧਾਰਾ 21(1) ਦੇ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।
ਮੁਢਲੀ ਪੁੱਛਗਿੱਛ ਵਿੱਚ ਦਸਮੇਸ਼ ਕਰੱਸ਼ਰ ਨਾਲ ਜਬਤ ਕੀਤੇ ਗਏ ਵਾਹਨਾਂ ਦੇ ਸਬੰਧ ਹੋਣ ਦੀ ਪੁਸ਼ਟੀ ਹੋਈ ਹੈ। ਸਾਰੇ ਵਿਅਕਤੀਆਂ ਦੀ ਪੱਕੀ ਪਛਾਣ ਕਰਨ ਲਈ ਮਾਈਨਿੰਗ ਵਿਭਾਗ ਨਾਲ ਨਿਰੰਤਰ ਸਹਿਯੋਗ ਨਾਲ ਕੰਮ ਚੱਲ ਰਿਹਾ ਹੈ।
ਇਸ ਅਪ੍ਰੇਸ਼ਨ ਦੀ ਸ਼ਲਾਘਾ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਹਰਕਮਲ ਪ੍ਰੀਤ ਸਿੰਘ ਖੱਖ ਨੇ ਪੁਲਿਸ ਦੇ ਚੰਗੇ ਕੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ, “ਸਾਡੀ ਪੁਲਿਸ ਯੂਨਿਟ ਕਾਨੂੰਨ ਨੂੰ ਲਾਗੂ ਕਰਨ ਅਤੇ ਸਾਡੇ ਵਾਤਾਵਰਣ ਦੀ ਸੁਰੱਖਿਆ ਲਈ ਅਟੱਲ ਹੈ। ਇਹ ਸਫਲ ਅਪ੍ਰੇਸ਼ਨ ਸੰਦੇਸ਼ ਦਿੰਦਾ ਹੈ ਕਿ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਗੈਰ-ਕਾਨੂੰਨੀ ਮਾਈਨਿੰਗ ਦੇ ਖਤਰੇ ਨੂੰ ਠੱਲ੍ਹ ਪਾਉਣ ਲਈ ਇਸ ਕੇਸ ਵਿੱਚ ਲੋੜੀਂਦੇ ਸਾਰੇ ਵਿਅਕਤੀਆਂ ਨੂੰ ਫੜਨ ਲਈ ਪੁਲਿਸ ਯੂਨਿਟਾਂ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।