ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਹੁੱਕਾ ਬਾਰਜ਼ ਦੇ ਮਾਮਲੇ ‘ਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ

327
Advertisement


ਨਵੀਂ ਦਿੱਲੀ, 9 ਅਕਤੂਬਰ (ਵਿਸ਼ਵ ਵਾਰਤਾ) : ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਦਿੱਲੀ ਵਿਧਾਨ ਸਭਾ ਦੇ ਮੌਜੂਦਾ ਵਿਧਾਇਕ ਸ੍ਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਲੀ ਵਿਚ ਰੈਸਟੋਰੈਂਟਾਂ ਤੇ ਬਾਰਜ਼ ਵਿਚ  ਹੁੱਕਾ ਪੀਣ ਦੀ ਬਦੌਲਤ ਹੁੰਦੇ ਹਵਾਈ ਪ੍ਰਦੂਸ਼ਣ ਦੇ ਮਾਮਲੇ ‘ਤੇ ਦਾਇਰ ਕੀਤੀ ਪਟੀਸ਼ਨ ਦੇ ਆਧਾਰ ‘ਤੇ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਟ੍ਰਿਬਿਊਨਲ ਨੇ ਇਸ ਮਾਮਲੇ ‘ਤੇ ਅਗਲੀ ਸੁਣਵਾਈ ਲਈ 17 ਅਕਤੂਬਰ ਦੀ ਤਾਰੀਕ ਨਿਸ਼ਚਿਤ ਕੀਤੀ ਹੈ।
ਸ੍ਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਵਕੀਲ ਸ੍ਰੀ ਵਿਵੇਕ ਚਿੱਬ ਤੇ ਸ੍ਰੀ ਐਸ ਐਸ ਆਹਲੂਵਾਲੀਆ ਨੇ ਪੇਸ਼ ਹੁੰਦਿਆਂ ਟ੍ਰਿਬਿਊਨਲ ਨੂੰ ਦੱਸਿਆ ਕਿ ਰੈਸਟੋਰੈਂਟਾਂ ਤੇ ਬਾਰਜ਼ ਵਰਗੇ ਜਨਤਕ ਸਥਾਨਾਂ ‘ਤੇ ਹਵਾਈ ਪ੍ਰਦੂਸ਼ਣ ਫੈਲ ਰਿਹਾ ਹੈ ਤੇ ਇਹ ਥਾਵਾਂ ਤੈਅਮਾਪਦੰਡਾਂ ਤੋਂ ਵਧੇਰੇ ਪ੍ਰਦੂਸ਼ਤ ਹਨ। ਇਸ ਟੀਮ ਨੇ ਦੱਸਿਆ ਕਿ ਵੱਖ ਵੱਖ ਅਧਿਐਨਾਂ ਤੇ ਵਿਗਿਆਨਕ ਖੋਜਾਂ ਤੋਂ ਇਹ ਸਾਬਤ ਹੋਇਆ ਹੈ ਕਿ ਅੰਨ•ੇਵਾਹ ਤੇ ਬੇਲਗਾਮ ਹੁੱਕਾ ਪੀਣ ਨਾਲ   ਹਵਾਈ ਪ੍ਰਦੂਸ਼ਣ ਫੈਲਦਾ ਹੈ ਜੋ ਵਾਤਾਵਰਣ ਤੇ ਮਨੁੱਖੀ ਸਿਹਤ ਲਈ ਬੇਹੱਦ ਹਾਨੀਕਾਰਕ ਹੈ ਤੇ ਵਿਗਿਆਨਕ ਅਧਿਐਨਾਂ ਨੇ ਇਹ ਧਾਰਨਾ ਗਲਤ ਸਾਬਤ ਕੀਤੀ ਹੈ ਕਿ ਹੁੱਕਾ ਪੀਣਾ ਤੰਬਾਕੂਨੋਸ਼ੀ ਨਾਲੋਂ ਸੁਰੱਖਿਅਤ ਹੈ ਅਤੇ ਅਧਿਐਨਾਂ ਵਿਚ ਪਾਇਆ ਗਿਆ ਹੈ ਕਿ ਹੁੱਕਾ ਪੀਣ ਲਈ ਵਰਤੀ ਜਾਣ ਵਾਲੀ ਸਮੱਗਰੀ ਵਿਚ ਖਤਰਨਾਕ ਤੱਤ ਹੁੰਦੇ ਹਨ।
ਐਨ ਜੀ ਟੀ ਵੱਲੋਂ ਇਸ ਅਹਿਮ ਮਾਮਲੇ ‘ਤੇ ਨੋਟਿਸ ਜਾਰੀ ਕੀਤੇ ਦਾ ਸਵਾਗਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਰਾਸ਼ਟਰੀ ਰਾਜਧਾਨੀ ਵਿਚ ਪੈਦਾ ਹੋਈ ਸਮੱਸਿਆ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਵਾਰ ਵਾਰ ਸ੍ਰੀ ਕੇਜਰੀਵਾਲ ਨੂੰ ਅਪੀਲ ਕੀਤੀ ਸੀ ਕਿ ਦਿੱਲੀ ਵਿਚ ਹੁੱਕਾ ਬਾਰਜ਼ ‘ਤੇ ਪਾਬੰਦੀ ਲਗਾਈ ਜਾਵੇ ਕਿਉਂਕਿ ਇਹ ਨਾ ਸਿਰਫ ਦਿੱਲੀ ਦੇ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕਰ ਰਹੀਆਂ ਬਲਕਿ ਇਹ ਵਾਤਾਵਰਣ ਵੀ ਪ੍ਰਦੂਸ਼ਤ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਬਹੁਤ ਮੰਦਭਾਗੀ ਗੱਲ ਹੈ ਕਿ ਸ੍ਰੀ ਕੇਜਰੀਵਾਲ ਨੇ ਉਹਨਾਂ ਦੀਆਂ ਅਪੀਲਾਂ ਦੀ ਪਰਵਾਹ ਨਹੀਂ ਕੀਤੀ।
ਸ੍ਰ ਸਿਰਸਾ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦਾ ਇਕਲੌਤਾ ਉਦੇਸ਼ ਪੈਸੇ ਇਕੱਠੇ ਕਰਨਾ ਹੈ ਭਾਵੇਂ ਉਹ ਰੈਸਟੋਰੈਂਟਾਂ ਨੂੰ  ਸ਼ਰਾਬ ਪਿਲਾਉਣ ਦਾ ਲਾਇਸੰਸ ਜਾਰੀ ਕਰ ਕੇ ਹੋਣ ਜਾਂ ਜਿਵੇਂ ਮਰਜ਼ੀ ਅਤੇ ਇਸ ਸਰਕਾਰ ਨੂੰ ਦਿੱਲੀ ਦੇ ਲੋਕਾਂ ਦੀ ਭਲਾਈ ਨਾਲ ਕੋਈ ਸਰੋਕਾਰ ਨਹੀਂ ਹੈ।
ਇਥੇ ਦੱਸਣਯੋਗ ਹੈ ਕਿ ਸ੍ਰ ਸਿਰਸਾ ਵੱਲੋਂ ਪਾਈ ਪਟੀਸ਼ਨ ਵਿਚ ਇਹ ਵੀ ਦੱਸਿਆ ਗਿਆ ਕਿ ਹਾਲ ਹੀ ਵਿਚ ਕਾਨੂੰਨ ਵਿਚ ਕੀਤੀ ਸੋਧ ਜਿਸ ਤਹਿਤ ਸਿਗਰਟਨੋਸ਼ੀ ਲਈ ਤੈਅਸ਼ੁਦਾ ਥਾਵਾਂ ‘ਤੇ ਕਿਸੇ ਵੀ ਤਰ•ਾਂ ਦੀ ਸੇਵਾ ‘ਤੇ ਪਾਬੰਦੀ ਹੈ, ਦੇ ਬਾਵਜੂਦ ਦਿੱਲੀ ਵਿਚ ਰੈਸਟੋਰੈਂਟਸ ਤੇ ਬਾਰਜ਼ ਵਿਚ ਨਿਯਮਾਂ ਦੀ ਖੁਲ•ੇਆਮ ਉਲੰਘਣਾ ਹੋ ਰਹੀ ਹੈ ਤੇ ਵਿਵਸਥਾਵਾਂ ਦੀ ਉਲੰਘਣਾ ਕਰਦਿਆਂ ਗਾਹਕਾਂ ਨੂੰ ਹੁੱਕਾ ਪੀਣ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਹਵਾ ਪ੍ਰਦੂਸ਼ਣ ਵਿਚ ਵਾਧੇ ਦਾ ਨੋਟਿਸ ਲੈਂਦਿਆਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਐਨ ਸੀ ਟੀ ਦਿੱਲੀ ਸਰਕਾਰ ਨੂੰ ਉਹਨਾਂ ਸਾਰੇ ਰੈਸਟੋਰੈਂਟਸ ਤੇ ਬਾਰਜ਼ ਦੀ ਸੂਚੀ ਮੁਹੱਈਆ ਕਰਵਾਉਣ ਲਈ ਕਿਹਾ ਹੈ ਜੋ ਆਪਣੇ ਸਥਾਨਾਂ ‘ਤੇ ਹੁੱਕਾ ਪੀਣ ਦੀ ਆਗਿਆ ਦੇ ਰਹੇ ਹਨ।

Advertisement

LEAVE A REPLY

Please enter your comment!
Please enter your name here