ਨੇਪਾਲ ਦੇ ਪ੍ਰਧਾਨ ਮੰਤਰੀ 5 ਦਿਵਸੀ ਭਾਰਤ ਦੌਰੇ ‘ਤੇ ਪਹੁੰਚੇ

473
Advertisement


ਨਵੀਂ ਦਿੱਲੀ, 23 ਅਗਸਤ – ਨੇਪਾਲ ਦੇ ਪ੍ਰਧਾਨ ਮੰਤਰੀ ਸ੍ਰੀ ਸ਼ੇਰ ਬਹਾਦੁਰ ਦਿਓੜਾ ਅੱਜ ਪੰਜ ਦਿਵਸੀ ਭਾਰਤ ਦੌਰੇ ਉਤੇ ਨਵੀਂ ਦਿੱਲੀ ਪਹੁੰਚੇ| ਭਾਰਤ ਪਹੁੰਚਣ ਉਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਨ੍ਹਾਂ ਦਾ ਸਵਾਗਤ ਕੀਤਾ| ਆਪਣੇ ਇਸ ਦੌਰੇ ਦੌਰਾਨ ਨੇਪਾਲ ਦੇ ਪ੍ਰਧਾਨ ਮੰਤਰੀ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਹੋਰ ਆਗੂਆਂ ਨਾਲ ਮੁਲਾਕਾਤ ਕਰਨਗੇ|
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਨੇਪਾਲ ਦਾ ਦੌਰਾ ਕੀਤਾ ਸੀ| ਇਹ ਵੀ ਜ਼ਿਕਰ-ਏ-ਖਾਸ ਹੈ ਕਿ ਭਾਰਤ ਤੇ ਨੇਪਾਲ ਵਿਚਾਲੇ ਰਿਸ਼ਤੇ ਹਮੇਸ਼ਾ ਹੀ ਮਜਬੂਤ ਰਹੇ ਹਨ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਦਾ ਮੌਜੂਦਾ ਭਾਰਤ ਦੌਰਾ ਵੀ ਦੋਨਾਂ ਦੇਸ਼ਾਂ ਦਰਮਿਆਨ ਸਬੰਧਾਂ ਵਿਚ ਹੋਰ ਮਿਠਾਸ ਲੈ ਕੇ ਆਵੇਗਾ|

Advertisement

LEAVE A REPLY

Please enter your comment!
Please enter your name here