ਨਿਕੋਬਾਰ ਦੀਪ ਸਮੂਹ ਤੇ ਆਇਆ ਭੂਚਾਲ
ਪੜ੍ਹੋ, ਕੀ ਰਹੀ ਰਿਕਟਰ ਪੈਮਾਨੇ ‘ਤੇ ਤੀਬਰਤਾ
ਚੰਡੀਗੜ੍ਹ,2ਅਗਸਤ(ਵਿਸ਼ਵ ਵਾਰਤਾ)- ਅੱਜ ਸਵੇਰੇ ਕਰੀਬ 5:40 ਵਜੇ ਨਿਕੋਬਾਰ ਦੀਪ ਸਮੂਹ ਵਿੱਚ ਭੂਚਾਲ ਆਇਆ। ਜਿਸਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.0 ਆਈ ਹੈ। ਇਹ ਜਾਣਕਾਰੀ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਸਾਂਝੀ ਕੀਤੀ ਹੈ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਇਸ ਵਿੱਚ ਕਿਸੇ ਪ੍ਰਕਾਰ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।