ਚੰਡੀਗੜ੍ਹ, 26 ਮਾਰਚ (ਵਿਸ਼ਵ ਵਾਰਤਾ)-ਹਰਿਆਣਾ ’ਚ ਫਰੀਦਾਬਾਦ ਦੀ ਅਦਾਲਤ ਨੇ ਬਹੁਚਰਚਿਤ ਨਿਕਿਤਾ ਤੋਮਰ ਕਤਲਕਾਂਡ ‘ਚ ਫ਼ੈਸਲਾ ਸੁਣਾ ਦਿੱਤਾ ਹੈ। ਅਦਾਲਤ ਨੇ ਤੌਸੀਫ ਅਤੇ ਰੇਹਾਨ ਨੂੰ ਦੋਸ਼ੀ ਕਰਾਰ ਦਿੰਦਾ ਹੋਈ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਇਸ ਮਾਮਲੇ ‘ਚ ਬੁਧਵਾਰ ਹੋਈ ਸੁਣਵਾਈ ‘ਚ ਤੀਜੇ ਦੋਸ਼ੀ ਨੂੰ ਸਬੂਤਾਂ ਦੀ ਘਾਟ ਵਿਚ ਬਰੀ ਕਰ ਦਿੱਤਾ। ਫਾਸਟ ਟਰੈਕ ਅਦਾਲਤ ਨੇ ਤੌਸੀਫ ਅਤੇ ਰੇਹਾਨ ਨੂੰ ਦੋਸ਼ੀ ਠਹਿਰਾਇਆ ਹੈ ।
ਨਿਕਿਤਾ ਤੋਮਰ ਦੇ ਵਕੀਲ ਏਦਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਕੁੱਲ 57 ਗਵਾਹਾਂ ਦੀ ਗਵਾਹੀ ਹੋਈ ਹੈ, ਜਦਕਿ ਬਚਾਅ ਪੱਖ ਵਲੋਂ ਵਕੀਲ ਅਨਵਰ ਖਾਨ, ਅਨੀਸ ਖਾਨ ਅਤੇ ਪੀ. ਐੱਲ. ਗੋਇਲ ਨੇ ਦੋਸ਼ੀਆਂ ਦੇ ਬਚਾਅ ਵਿਚ ਉਨ੍ਹਾਂ ਦਾ ਪੱਖ ਰੱਖਿਆ। ਇਸ ਮਾਮਲੇ ਵਿਚ 26 ਮਾਰਚ ਨੂੰ ਪੂਰੇ 5 ਮਹੀਨੇ ਹੋ ਜਾਣਗੇ। ਕਤਲ ਦੇ 11 ਦਿਨ ਬਾਅਦ ਹੀ ਪੁਲਸ ਨੇ ਅਦਾਲਤ ’ਚ ਦੋਸ਼ ਪੱਤਰ ਦਾਇਰ ਕਰ ਦਿੱਤਾ ਸੀ।