ਨਵੀਂ ਦਿੱਲੀ, 18 ਸਤੰਬਰ – ਕੇਂਦਰ ਸਰਕਾਰ ਨੇ ਅੱਜ ਰੋਹਿੰਗਯਾ ਸ਼ਰਨਾਰਥੀਆਂ ਦੇ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਹਲਫਨਾਮਾ ਦਾਇਰ ਕੀਤਾ ਹੈ| ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਨਾਜਾਇਜ਼ ਰੋਹਿੰਗਯਾ ਸ਼ਰਨਾਰਥੀ ਦੇਸ਼ ਦੀ ਸੁਰੱਖਿਆ ਲਈ ਖਤਰਾ ਹਨ| ਹਲਫਨਾਮੇ ਵਿਚ ਕਿਹਾ ਗਿਆ ਹੈ ਕਿ ਰੋਹਿੰਗਯਾ ਸ਼ਰਨਾਰਥੀਆਂ ਦੇ ਪਾਕਿਸਤਾਨੀ ਅੱਤਵਾਦੀਆਂ ਨਾਲ ਸਬੰਧ ਹੋ ਸਕਦੇ ਹਨ| ਇਸ ਲਈ ਉਨ੍ਹਾਂ ਨੂੰ ਕਿਸੇ ਵੀ ਕੀਮਤ ਉਤੇ ਭਾਰਤ ਵਿਚ ਦਾਖਲ ਹੋਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਣੀ ਚਾਹੀਦੀ|
ਇਸ ਦੌਰਾਨ ਸੁਪਰੀਮ ਕੋਰਟ ਨੇ ਅਗਲੀ ਸੁਣਵਾਈ ਲਈ ਇਸ ਮਾਮਲੇ ਨੂੰ 3 ਅਕਤੂਬਰ ਤੱਕ ਟਾਲ ਦਿੱਤਾ ਗਿਆ ਹੈ| ਹਲਫਨਾਮੇ ਮੁਤਾਬਿਕ ਭਾਰਤ ਵਿਚ ਲਗਪਗ 40 ਹਜ਼ਾਰ ਰੋਹਿੰਗਯਾ ਨਾਜਾਇਜ਼ ਤੌਰ ਤੇ ਰਹਿ ਰਹੇ ਹਨ|
Breaking News : ਕਿਸਾਨ ਸੰਗਠਨਾਂ ਨੂੰ ਨਹੀਂ ਮਿਲਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ,ਪੜ੍ਹੋ ਕੀ ਹੈ ਵਜ੍ਹਾ
Breaking News : ਕਿਸਾਨ ਸੰਗਠਨਾਂ ਨੂੰ ਨਹੀਂ ਮਿਲਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ,ਪੜ੍ਹੋ ਕੀ ਹੈ ਵਜ੍ਹਾ ਚੰਡੀਗੜ੍ਹ, 7 ਜਨਵਰੀ(ਵਿਸ਼ਵ ਵਾਰਤਾ) :...