ਨਾਗਪੁਰ, 25 ਨਵੰਬਰ – ਭਾਰਤ ਨੇ ਨਾਗਪੁਰ ਟੈਸਟ ਵਿਚ ਸ੍ਰੀਲੰਕਾ ਖਿਲਾਫ ਦੂਸਰੇ ਦਿਨ ਦੀ ਖੇਡ ਖਤਮ ਹੋਣ ਤੱਕ 107 ਦੌੜਾਂ ਦੀ ਲੀਡ ਬਣਾ ਲਈ ਸੀ| ਮੈਚ ਦਾ ਦੂਸਰਾ ਦਿਨ ਭਾਰਤ ਦੇ ਨਾਮ ਰਿਹਾ, ਪਹਿਲਾਂ ਮੁਰਲੀ ਵਿਜੇ ਨੇ 128 ਦੌੜਾਂ ਦੀ ਪਾਰੀ ਖੇਡੀ, ਜਦੋਂ ਕਿ ਬਾਅਦ ਵਿਚ ਪੁਜਾਰਾ ਨੇ 121 ਅਤੇ ਕੋਹਲੀ ਨੇ 54 ਦੌੜਾਂ ਦੀ ਨਾਬਾਦ ਪਾਰਟੀਆਂ ਨਾਲ ਭਾਰਤ ਦਾ ਸਕੋਰ 312 ਤੱਕ ਪਹੁੰਚਾ ਦਿੱਤਾ|
ਭਾਰਤ ਦੀਆਂ ਕੇਵਲ ਦੋ ਹੀ ਵਿਕਟਾਂ ਆਊਟ ਹੋਈਆਂ ਸਨ ਅਤੇ ਉਸ ਨੇ ਸ੍ਰੀਲੰਕਾ ਦੀਆਂ ਪਹਿਲੀ ਪਾਰੀ ਦੀਆਂ 205 ਦੌੜਾਂ ਦੇ ਜਵਾਬ ਵਿਚ 107 ਦੌੜਾਂ ਦੀ ਅਗੇਤ ਹਾਸਿਲ ਕਰ ਲਈ ਹੈ|
Cricket News : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ
Cricket News : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਚੰਡੀਗੜ੍ਹ, 10 ਨਵੰਬਰ(ਵਿਸ਼ਵ ਵਾਰਤਾ) ਭਾਰਤ ਅਤੇ...