ਮੋਰਿੰਡਾ (ਵਿਸ਼ਵ ਵਾਰਤਾ ) ਮੋਰਿੰਡਾ ਨਜ਼ਦੀਕ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਵੇਚਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸੁਖਜਿੰਦਰ ਸਿੰਘ ਨੇ ਦੱਸਿਆ ਕਿ ਮੋਰਿੰਡਾ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਥਾਨਕ ਰਤਨਗੜ੍ਹ ਰੋਡ ‘ਤੇ ਤਹਿਸੀਲ ਕੰਪਲੈਕਸ ਨੇੜੇ ਇਕ ਵਿਅਕਤੀ ਨਸ਼ੇ ਦੀਆਂ ਗੋਲੀਆਂ ਦੀ ਵਿਕਰੀ ਕਰਦਾ ਹੈ। ਜਿਸ ਦੇ ਚਲਦਿਆਂ ਤਹਿਸੀਲ ਦਫਤਰ ਨੇੜੇ ਗੁਰਮੁੱਖ ਸਿੰਘ ਓਰਫ ਗੁੱਕੀ ਵਾਸੀ ਮੋਰਿੰਡਾ ਨੂੰ 500 ਨਸ਼ੇ ਦੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
—
Ankur Khatri