ਨਵਾਂ ਸ਼ਹਿਰ, ,6 ਜੁਲਾਈ (ਵਿਸ਼ਵ ਵਾਰਤਾ)-
ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਰਾਜਿੰਦਰ ਪ੍ਰਸਾਦ ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਵਿੰਦਰ ਸਿੰਘ ਦੀਆ ਹਦਾਇਤਾਂ ਅਨੁਸਾਰ ਅੱਜ ਸ਼ਹਿਰ ਚੋਂ ਕੋਵਿੱਡ ਮਰੀਜ਼ ਮਿਲਣ ਤੇ ਘਰ-ਘਰ ਜਾਗਰੂਕਤਾ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਮਰੀਜ਼ਾਂ ਦੇ ਸੰਪਰਕਾਂ ਦੀ ਸੂਚੀ ਬਣਾ ਕੇ ਉਨ੍ਹਾਂ ਨੂੰ ਇਕਾਂਤਵਾਸ ਰੱਖਣ ਤੋ ਬਾਅਦ ਉਨ੍ਹਾਂ ਦੇ ਸਮੇਂ ਸਿਰ ਟੈਸਟ ਫ਼ਲੂ ਕਾਰਨਰ ਤੋਂ ਕਰਵਾਏ ਜਾ ਸਕਣ। ਇਸ ਦੇ ਨਾਲ ਹੀ ਲੋਕਾਂ ਨੂੰ ਸਿਹਤ ਸਿੱਖਿਆ ਦਿੱਤੀ ਗਈ ਜਿਸ ਵਿਚ ਉਨ੍ਹਾਂ ਨੂੰ ਮੂੰਹ ਢੱਕ ਕੇ ਰੱਖਣ, ਹੱਥ ਵਾਰ ਵਾਰ ਧੋਣ ਤੇ ਸਮਾਜਿਕ ਫ਼ਾਸਲਾ ਰੱਖਣ ਲਈ ਸਿਹਤ ਸਿੱਖਿਆ ਦਿੱਤੀ ਗਈ ਅਤੇ ਉਨ੍ਹਾਂ ਨੂੰ ਜੇਕਰ ਸਾਹ ਲੈਣ ਵਿੱਚ ਤਕਲੀਫ ਹੋਵੇ ਤਾਂ ਡਾਕਟਰੀ ਜਾਂਚ ਕਰਵਾਉਣ ਲਈ ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਵਿਖੇ ਡਾਕਟਰੀ ਸਹਾਇਤਾ ਲੈਣ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬਲਵਿੰਦਰ ਕੌਰ ਐਲ ਐਚ ਵੀ ਬਲਜੀਤ ਕੌਰ, ਜੋਤੀ, ਰਿੰਪੀ ਸਹੋਤਾ, ਜਸਵੀਰ ਕੌਰ, ਹਰਜੀਤ ਕੌਰ ਆਂਗਣਵਾੜੀ ਵਰਕਰ ਅਤੇ ਪੁਲਿਸ ਪਾਰਟੀ ਦੇ ਰਵੇਲ ਸਿੰਘ ਤੇ ਗੁਰਬਖਸ਼ ਸਿੰਘ ਏ ਐੱਸ ਆਈ ਵੱਲੋਂ ਸਹਿਯੋਗ ਦਿੱਤਾ ਗਿਆ।