ਚੰਡੀਗੜ੍ਹ, 8 ਸਤੰਬਰ (ਵਿਸ਼ਵ ਵਾਰਤਾ) – ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਪਰਵਾਸੀ ਪੰਜਾਬੀ ਗਾਇਕ ਹਜ਼ਾਰਾ ਸਿੰਘ ਰਮਤਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਰਮਤਾ ਦਾ ਕੱਲ੍ਹ ਕੇਨੇਡਾ ਦੇ ਬਰੈਪਟਨ ਸ਼ਹਿਰ ਵਿੱਚ ਦੇਹਾਂਤ ਹੋ ਗਿਆ ਸੀ। ਉਹ 91 ਸਾਲ ਦੇ ਸਨ।
ਆਪਣੇ ਸ਼ੋਕ ਸੁਨੇਹੇ ਵਿੱਚ ਸ. ਸਿੱਧੂ ਨੇ ਕਿਹਾ ਹਜ਼ਾਰਾ ਸਿੰਘ ਰਮਤਾ ਦੀ ਪੰਜਾਬੀ ਸੰਗੀਤ ਖੇਤਰ ਵਿੱਚ ਇਕ ਅਲੱਗ ਪਹਿਚਾਣ ਸੀ ਉਨ੍ਹਾਂ ਨੇ ਆਪਣੇ ਹਾਸ ਭਰਪੂਰ ਗੀਤਾਂ ਰਾਹੀ ਜਿੱਥੇ ਲੋਕਾਂ ਦਾ ਮਨੋਰੰਜਨ ਕੀਤਾ ਉਥੇ ਨਾਲ ਹੀ ਲੋਕਾਂ ਨੂੰ ਵੱਖ-ਵੱਖ ਮੁਲਕਾਂ ਦੇ ਸੱਭਿਆਚਾਰ, ਜੀਵਨ ਜਿਉਣ ਦੇ ਤਰੀਕਿਆ ਤੋਂ ਵੀ ਜਾਣੂ ਕਰਵਾਇਆ ਸੀ ਜਿਨ੍ਹਾਂ ਨੂੰ ਅੱਜ ਦੀ ਪੀੜ੍ਹੀ ਦੇ ਨੌਜਵਾਨ ਵੀ ਸੁਣਨਾ ਪਸੰਦ ਕਰਦੇ ਹਨ।
ਸ. ਸਿੱਧੂ ਨੇ ਸਵਰਗੀ ਰਮਤਾ ਵੱਲੋਂ ਗਾਏ ਗੀਤਾਂ ਦਾ ਜ਼ਿਕਰ ਕਰਦਿਆਂ ‘ਰਮਤਾ ਮੇਮਾਂ ਵਿੱਚ’ ਗੀਤ ਰਾਹੀ ਜਿੱਥੇ ਇੰਗਲੈਡ ਦੇ ਰੰਗ ਢੰਗ ਦੀ ਝਾਤ ਪਾਈ ਉਥੇ ਹੀ ‘ਰਮਤਾ ਅਫਰੀਕਾ ਵਿਚ’ ਰਾਹੀਂ ਅਫਰੀਕੀ ਦੇਸ਼ ਬਾਰੇ ਸਰੋਤਿਆਂ ਨੂੰ ਜਾਣੂੰ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਹਜ਼ਾਰਾ ਸਿੰਘ ਰਮਤਾ ਦੇ ਦੇਹਾਂਤ ਨਾਲ ਪੰਜਾਬ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਜੋ ਕਿ ਨੇੜ ਭਵਿੱਖ ਵਿੱਚ ਭਰਨ ਦੀ ਆਸ ਨਹੀਂ ਹੈ।
ਨਵਜੋਤ ਸਿੱਧੂ ਵੱਲੋਂ ਬਜ਼ੁਰਗ ਗਾਇਕ ਹਜ਼ਾਰਾ ਸਿੰਘ ਰਮਤਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ
Advertisement
Advertisement