ਪਟਿਆਲਾ 3 ਮਈ ( ਵਿਸ਼ਵ ਵਾਰਤਾ)- -ਰੇਡੀਮੇਡ ਗਾਰਮੈਂਟਸ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਪੰਜਾਬ ਪੱਧਰ ‘ਤੇ ਕੀਤੀ ਗਈ
ਆਨ-ਲਾਈਨ ਮੀਟਿੰਗ ਦੌਰਾਨ ਪਟਿਆਲਾ ਦੇ ਉਘੇ ਵਪਾਰੀ ਅਤੇ ਸਮਾਜ ਸੇਵਕ ਨਰੇਸ਼ ਸਿੰਗਲਾ ਨੂੰ
ਪੰਜਾਬ ਰੇਡੀਮੇਡ ਗਾਰਮੈਂਟ ਐਸੋਸੀਏਸ਼ਨ ਦਾ ਚੇਅਰਮੈਨ ਅਤੇ ਮਨਤਾਰ ਸਿੰਘ ਮੱਕੜ ਕੋਟਕਪੁਰਾ ਨੂੰ
ਸਰਬ ਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ।
ਇਸ ਮੌਕੇ ਨਵ-ਨਿਯੁਕਤ ਚੇਅਰਮੈਨ ਨਰੇਸ਼ ਸਿੰਗਲਾ ਅਤੇ ਮਨਤਾਰ ਮੱਕੜ ਨੇ ਸਾਂਝੇ ਤੌਰ ‘ਤੇ ਕਿਹਾ
ਕਿ ਕੋਰੋਨਾ ਮਹਾਮਾਰੀ ਅਤੇ ਲਾਕ-ਡਾਊਨ ਦੌਰਾਨ ਵਪਾਰੀ ਭਰਾਵਾਂ ਦਾ ਬਹੁਤ ਨੁਕਸਾਨ ਹੋ ਰਿਹਾ
ਹੈ, ਜਿਸ ਨਾਲ ਉਹਨਾਂ ਦੀ ਆਰਥਿਕ ਸਥਿਤੀ ਖਰਾਬ ਹੋ ਗਈ ਹੈ। ਉਹਨਾਂ ਕਿਹਾ ਕਿ ਉਹ ਅਤੇ ਉਹਨਾਂ
ਦੀ ਸਮੁੱਚੀ ਟੀਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਰੇਡੀਮੇਡ ਵਪਾਰੀਆਂ ਲਈ
ਆਰਥਿਕ ਪੈਕੇਜ਼ ਅਤੇ ਹੋਰ ਰਿਆਇਤਾਂ ਦੇਣ ਲਈ ਵਿੱਤੀ ਪੈਕੇਜ਼ ਅਤੇ ਹੋਰ ਰਿਆਇਤਾਂ ਲਈ ਮੰਗ
ਚੁੱਕਣਗੇ ਤਾਂ ਜੋ ਵਪਾਰੀਆਂ ਦਾ ਹੌਂਸਲਾ ਬਣਿਆਂ ਰਹੇ। ਇਥੇ ਇਹ ਵੀ ਦੱਸਣਯੋਗ ਹੈ ਕਿ ਨਰੇਸ਼
ਸਿੰਗਲਾ ਇਸ ਤੋਂ ਪਹਿਲਾਂ ਪਟਿਆਲਾ ਰੇਡੀਮੇਡ ਗਾਰਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਦੇ ਅਹੁਦੇ ‘ਤੇ
ਰਹਿੰਦੇ ਹੋਏ ਵਪਾਰੀਆਂ ਦੇ ਹਿਤਾਂ ਲਈ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ। ਉਹਨਾਂ ਕਿਹਾ ਕਿ
ਉਹ ਅੱਗੇ ਵੀ ਐਸੋਸੀਏਸ਼ਨ ਦੀ ਚੜ੍ਹਦੀਕਲਾ ਲਈ ਦਿਨ ਰਾਤ ਮਿਹਨਤ ਕਰਦੇ ਰਹਿਣਗੇ।
ਕੈਪਸ਼ਨ : ਨਰੇਸ਼ ਸਿੰਗਲਾ ਦੀ ਫਾਈਲ ਫੋਟੋ