ਨਵੀਂ ਦਿੱਲੀ, 9 ਜਨਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਵਾਸੀ ਭਾਰਤੀ ਕੇਂਦਰ ਵਿੱਚ ਪੀ.ਆਈ.ਓ. ਸੰਸਦੀ ਸੰਮੇਲਨ ਦਾ ਉਦਘਾਟਨ ਕੀਤਾ| ਇਸ ਸੰਮੇਲਨ ਵਿੱਚ 23 ਦੇਸ਼ਾਂ ਦੇ 124 ਸੰਸਦ ਮੈਂਬਰ ਤੇ 17 ਮੇਅਰ ਸ਼ਾਮਲ ਹੋਏ|
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਵਿਕਾਸ ਯਾਤਰਾ ਵਿੱਚ ਪ੍ਰਵਾਸੀ ਭਾਰਤੀਆਂ ਦਾ ਵੀ ਮਹੱਤਵ ਹੈ| ਉਨਾਂ ਕਿਹਾ ਕਿ 21ਵੀਂ ਸਦੀ ਭਾਰਤ ਦੀ ਹੈ, ਪਰ ਭਾਰਤ ਦੀ ਨਜ਼ਰ ਕਿਸੇ ਦੀ ਹੋਰ ਜ਼ਮੀਨ ਤੇ ਨਹੀਂ ਹੈ|
ਪਹਿਲੇ ਪ੍ਰਵਾਸੀ ਸੰਸਦ ਸੰਮੇਲਨ ਵਿੱਚ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਕਾਰੋਬਾਰੀ ਮਾਹੌਲ ਸੁਧਰਿਆ ਹੈ, ਅੱਜ ਵਰਲਡ ਬੈਂਕ, ਮੂਡੀਜ਼ ਵਰਗੀਆਂ ਸੰਸਥਾਵਾਂ ਭਾਰਤ ਵੱਲ ਦੇਖ ਰਹੀਆਂ ਹਨ| ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਗਲੋਬਲ ਰੈਕਿੰਗ ਸੁਧਰੀ ਹੈ, ਹਰ ਕੰਮ ਦੀ ਰਫ਼ਤਾਰ ਪਹਿਲਾ ਤੋਂ ਡਬਲ ਹੈ ਤੇ ਜੀ.ਐਸ.ਟੀ. ਨਾਲ ਟੈਕਸ ਦਾ ਜੰਜਾਲ ਖ਼ਤਮ ਕੀਤਾ ਹੈ|