ਮਾਨਸਾ, 7 ਅਕਤੂਬਰ (ਵਿਸ਼ਵ ਵਾਰਤਾ)- ਨਰਮਾ ਪੱਟੀ ਵਿਚ ਕਿਸਾਨ ਇਕੱਲੇ ਭਾਅ ਨੇ ਹੀ ਨਹੀਂ ਭੂੰਜੇ ਸੁੱਟਿਆ, ਸਗੋਂ ਖੇਤਾਂ ਵਿਚ ਅਚਾਨਕ ਨਰਮੇ ਦੀ ਫਸਲ ਵਿਚੋਂ ਨਿੱਕਲੇ ਧੂੰਏਂ ਨੇ, ਜੋ ਖੇਤ ਖਾਲੀ ਕਰ ਦਿੱਤੇ ਹਨ, ਉਨ੍ਹਾਂ ਖੇਤਾਂ ਨੇ ਹੁਣ ਕਿਸਾਨਾਂ ਦੇ ਖੀਸੇ ਖਾਲੀ ਕਰ ਦੇਣੇ ਹਨ| ਜਿਹੜੇ ਨਰਮੇ ਨੂੰ ਕਿਸਾਨ 40 ਮਣ ਏਕੜ ਦਾ ਅੰਗਦੇ ਹੁੰਦੇ ਸਨ, ਉਹ ਹੁਣ ਮਸਾਂ 15-20 ਮਣ *ਤੇ ਆਣ ਖਲੋਤਾ ਹੈ| ਕਿਸਾਨ ਨੂੰ ਭਾਅ ਤੋਂ ਪਹਿਲਾਂ ਹੀ ਝਾੜ ਨੇ ਝੰਬ ਸੁੱਟਿਆ ਹੈ| ਮੰਡੀ ਵਿਚ ਨਰਮਾ ਵੇਚਣ ਆਉਂਦੇ ਕਿਸਾਨ ਹੁਣ ਭਾਅ ਦੇ ਨਾਲ-ਨਾਲ ਝਾੜ ਘਟਣ ਦਾ ਝੋਰਾ ਕਰਨ ਲੱਗੇ ਹਨ| ਭਾਅ ਤਾਂ ਭਾਰਤੀ ਕਪਾਹ ਨਿਗਮ ਦੇ ਮੰਡੀਆਂ ਵਿਚ ਨਾ ਆਉਣ ਕਾਰਨ ਘੱਟ ਮਿਲਿਆ ਹੈ, ਜਿਸ ਨੂੰ ਕਿਸਾਨ ਅੰਦੋਲਨਾਂ ਸਹਾਰੇ ਵਧਾ ਸਕਦੇ ਹਨ, ਪਰ ਹੁਣ ਘਟੇ ਹੋਏ ਝਾੜ ਨੇ ਕਿਸਾਨਾਂ ਦੇ ਸੁਪਨਿਆਂ ਨੂੰ ਸੁਕਾ ਦੇਣਾ ਹੈ|
ਮਾਨਸਾ ਦੀ ਅਨਾਜ ਮੰਡੀ ਵਿਚ ਅੱਜ ਨਰਮਾ ਵੇਚਣ ਆਏ ਇਕ ਦਰਜਨ ਤੋਂ ਵੱਧ ਕਿਸਾਨਾਂ ਨੇ ਨਰਮੇ ਨੂੰ ਝੁਲਸ ਰੋਗ ਪੈਣ ਦਾ ਸਭ ਤੋਂ ਵੱਧ ਰੌਣਾ^ਰੋਇਆ| ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੇ ਨਰਮੇ ਨੂੰ ਬਿਲਾਂ ਉਪਰ ਖਰੀਦਿਆ ਗਿਆ ਸੀ ਅਤੇ ਉਨ੍ਹਾਂ ਦਾ ਦੁਕਾਨਦਾਰਾਂ ਅਤੇ ਖੇਤੀਬਾੜੀ ਮਹਿਕਮੇ ਦੇ ਮਾਹਿਰਾਂ ਨੇ 25 ਮਣ ਤੋਂ ਵੱਧ ਝਾੜ ਦੱਸਿਆ ਸੀ, ਉਹ ਨਰਮੇ ਹੁਣ 10 ਮਣ *ਤੇ ਹੀ ਰਹਿ ਗਏ ਹਨ| ਅਨੇਕਾਂ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਨਰਮੇ ਨੂੰ ਉਖੇੜਾ ਪੈਣ ਕਾਰਨ ਪੱਟਣਾ ੍ਹੁਰੂ ਕਰ ਦਿੱਤਾ ਹੈ| ਫਫੜੇ ਭਾਈਕੇ ਪਿੰਡ ਦੇ ਇਕ ਕਿਸਾਨ ਆਗੂ ਇਕਬਾਲ ਸਿੰਘ ਨੇ ਦੱਸਿਆ ਕਿ 15 ਤੋਂ ਵੱਧ ਕਿਸਾਨਾਂ ਨੇ ਆਪਣੇ ਨਰਮੇ ਨੂੰ ਝੁਲਸ ਰੋਗ ਪੈਣ ਕਾਰਨ ਪੁੱਟ ਧਰਿਆ ਹੈ| ਉਨ੍ਹਾਂ ਕਿਹਾ ਕਿ ਨਰਮੇ ਨੇ ਕਿਸਾਨਾਂ ਦੇ ਸੁਪਨਿਆਂ ਦਾ ਸੱਤਿਆਨਾਸ ਕਰ ਦਿੱਤਾ ਹੈ|
ਪਿੰਡ ਗੁਰਨੇ ਕਲਾਂ ਦੇ ਕਿਸਾਨ ਦਰ੍ਹਨ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਨਵੀਂ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਚੰਗਾ ਬੀਜ ਮਿਲਣ ਦੀਆਂ ਜਿਹੜੀਆਂ ਸੰਭਾਵਨਾਵਾਂ ਸੀ, ਉਨ੍ਹਾਂ ਦਾ ਹੁਣ ਨਰਮੇ ਦੀ ਚੁਗਾਈ ਵੇਲੇ ਜਲੂਸ ਨਿੱਕਲ ਗਿਆ ਹੈ| ਉਨ੍ਹਾਂ ਕਿਹਾ ਕਿ ਖੇਤੀ ਯੂਨੀਵਰਸਿਟੀ ਦੀਆਂ ਸਿਫਾਰ੍ਹਾਂ ਵਾਲੇ ਬੀਜ ਝਾੜ ਪੱਖੋਂ ਅੱਧ-ਵਿਚਾਲੇ ਡੋਬਾ ਦੇ ਗਏ ਹਨ| ਉਨ੍ਹਾਂ ਕਿਹਾ ਕਿ ਉਹ ਕਿਸਾਨ ਜਥੇਬੰਦੀਆਂ ਦੇ ਸਹਾਰੇ ਨਾਲ ਮਾਲਵਾ ਪੱਟੀ ਵਿਚ ਭਾਰਤੀ ਕਪਾਹ ਨਿਗਮ ਦੀ ਖਰੀਦ ਆਰੰਭ ਕਰਵਾਕੇ ਵਪਾਰੀਆਂ ਵੱਲੋਂ ਭਾਅ ਪੱਖੋਂ ਕੀਤੀ ਜਾ ਰਹੀ ਕਿਸਾਨ ਦੀ ਲੁੱਟ ਨੂੰ ਰੋਕਣ ਲਈ ਤਾਕਤ ਝੋਕਣ ਲਈ ਇਕੱਠੇ ਹੋ ਰਹੇ ਹਨ, ਪਰ ਹੁਣ ਨਰਮੇ *ਚੋਂ ਨਿੱਕਲੀ ਅੱਗ ਨੇ ਉਤਪਾਦਨ ਪੱਖੋਂ ਧੋਖਾ ਦੇ ਦਿੱਤਾ ਹੈ|
ਮਾਨਸਾ ਨੇੜਲੇ ਖੇਤਾਂ ਵਿਚ ਜਾਕੇ ਦੇਖਿਆ ਹੈ ਕਿ ਇਸ ਬਿਮਾਰੀ ਦਾ ਸ਼ਿਕਾਰ ਹੋਈ ਨਰਮੇ ਦੀ |ਸਲ ਸੁੱਕ ਗਈ ਹੈ| ਜਿਹੜੇ ਕਿਸਾਨਾਂ ਨੂੱ 25-30 ਮਣ ਨਰਮੇ ਨਿਕਲਣ ਦੀ ਉਮੀਦ ਸੀ, ਉਹ ਹੁਣ ਤੀਜੇ ਹਿੱਸੇ ਤੋਂ ਵੀ ਥੱਲੇ ਜਾ ਡਿੱਗੇ ਹਨ| ਕਿਸਾਨਾਂ ਨੇ ਪੱਤਰਕਾਰਾਂ ਨੂੱ ਵਿਖਾਇਆ ਕਿ ਜੋ ਬੂਟਾ ਚਾਰ^ਦਿਨ ਪਹਿਲਾਂ ਹਰਾ ਕੱਚ ਖੜ੍ਹਾ ਸੀ, ਉਸ ਦੇ ਸਾਰੇ ਪੱਤੇ ਅੱਜ ਭੁੱਜੇ ਡਿੱਗ ਪਏ ਹਨ ਅਤੇ ਉਹ ਪੂਰੀ ਤਰ੍ਹਾਂ ਸੁੱਕ ਗਿਆ ਹੈ ਅਤੇ ਟਾਹਣੀਆਂ ਨੂੱ ਲੱਗੇ ਬੇ^ਤਾਕਤੇ ਟੀਂਡੇ ਹੁਣ ਖਿੜਨ ਲਈ ਮੂੱਹ ਖੋਲਣ ਲੱਗ ਪਏ ਹਨ| ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਹੁਣੇ ਹੀ ਟੀਂਡਿਆਂ ਵਿਚਲੇ ਵੜੇਂਵਿਆਂ ਨੇ ੦ੋਰ ਨਾਲ ਨਿੱਗਰ ਤੇ ਠੋਸ ਹੋਣਾ ਸੀ, ਪਰ ਬੂਟੇ ਦੇ ਸੁੱਕਣ ਕਾਰਨ ਥੱਲੋਂ ਖੁਰਾਕ ਮਿਲਣੀ ਬੱਦ ਹੋਣ ਕਾਰਨ ਫਸਲ ਦੇ ਝਾੜ ਨੂੱ ਭਾਰੀ ਧੱਕਾ ਲੱਗਾ ਗਿਆ ਹੈ|
ਇਸੇ ਦੌਰਾਨ ਹੀ ਪਤਾ ਲੱਗਿਆ ਹੈ ਕਿ ਖੇਤੀ ਵਿਭਾਗ ਵਲੋਂ ਪਿੱਡਾਂ ਵਿਚ ਜਾਕੇ ਇਸ ਰੋਗ ਦਾ ਸ਼ਿਕਾਰ ਹੋਏ ਨਰਮੇ ਦੇ ਵੇਰਵੇ ਇਕੱਤਰ ਕਰਨੇ ੍ਹੁਰੂ ਕਰ ਦਿੱਤੇ ਹਨ, ਪਰ ਫਿਲਹਾਲ ਉਨ੍ਹਾਂ ਪਾਸ ਪੂਰੇ ਵੇਰਵੇ ਨਹੀਂ ਹਨ| ਖੇਤੀਬਾੜੀ ਵਿਭਾਗ ਦੇ ਮਾਨਸਾ ਸਥਿਤ ੦ਿਲ੍ਹਾ ਮੁੱਖ ਅਫਸਰ ਡਾ. ਗੁਰਾਦਿੱਤਾ ਸਿੱਘ ਸਿੱਧੂ ਨੇ ਮੱਨਿਆ ਕਿ ਅਜਿਹੇ ਰੋਗ ਕਾਰਨ ਨਰਮੇ ਦੇ ਬੂਟੇ ਕਿਤੇ^ਕਿਤੇ ਸੁੱਕਣ ਲੱਗੇ ਹਨ, ਪਰ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਕੇਵਲ ਗੈਰ ਮਾਨਤਾ ਪ੍ਰਾਪਤ ਕਿਸਮਾਂ ਨੂੱ ਪਿਆ ਹੈ, ਜੋ ਕਿਸਾਨਾਂ ਨੂੱ ਕਹਿਣ ਦੇ ਬਾਵਜੂਦ ਉਨ੍ਹਾਂ ਨੇ ਬੀਜ ਰੱਖੀਆਂ ਹਨ|
ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਅਫਸਰ ਡਾ. ਸਿੱਧੂ ਨੇ ਕਿਹਾ ਕਿ ਮੀਂਹਾਂ ਤੋਂ ਪਿੱਛੋਂ ਨਰਮੇ ਦੇ ਖੇਤਾਂ ਵਿਚ ਦਿੱਤੀ ਹੋਈ ਖੁਰਾਕ ਥੱਲੇ ਜਾਣ ਕਾਰਨ ਜਿਹੜੇ ਕਿਸਾਨਾਂ ਨੇ ਮੁੜ ਨਰਮੇ ਨੂੰ ਨਰੋਆ ਕਰਨ ਲਈ ਲੋੜੀਂਦੀਆਂ ਖਾਦਾਂ ਨਹੀਂ ਪਾਈਆਂ, ਉਥੇ ਅਜਿਹੀਆਂ ਬਿਮਾਰੀਆਂ ਆ ਜਾਂਦੀਆਂ ਹਨ ਅਤੇ ਨਰਮੇ ਨੂੰ ਜਿਹੜੇ ਕਿਸਾਨਾਂ ਨੇ ਪੋਟਾ੍ਹੀਅਮ ਨਾਈਟ੍ਰੇਟ ਦੋ ਕਿੱਲੋ ਪ੍ਰਤੀ ਏਕੜ ਦੀਆਂ ਸਪਰੇਆਂ ਨਹੀਂ ਕੀਤੀਆਂ ਅਤੇ ਉਲ੍ਹੀਆਂ ਤੇ ਧੱਬਿਆਂ ਦੀ ਰੋਕਥਾਮ ਲਈ 500 ਗ੍ਰਾਮ ਬਲਾਈਟੋਕਸ ਅਤੇ 3 ਗ੍ਰਾਮ ਸਟ੍ਰੈਪਟੋਸਾਈਕਲੀਨ ਨੂੰ 200 ਮਿਲੀਲੀਟਰ ਪਾਣੀ ਵਿਚ ਮਿਲਾਕੇ 15^20 ਦਿਨਾਂ ਦੀ ਵਿੱਥੀ ਬਾਅਦ ਛਿੜਕਾਅ ਨਹੀਂ ਕੀਤਾ, ਉਥੇ ਅਜਿਹੀਆਂ ਬਿਮਾਰੀਆਂ ਤਕਰੀਬਨ ਆ ਹੀ ਜਾਂਦੀਆਂ ਹਨ|
ਉਦਯੋਗ ਦੀ ਸਹੂਲਤ ਲਈ ਪੁਲ ਵਾਂਗ ਕੰਮ ਕਰ ਰਹੀ ਹੈ Punjab ਸਰਕਾਰ-ਮੁੱਖ ਮੰਤਰੀ ਵੱਲੋਂ ਉਦਯੋਗਪਤੀਆਂ ਨੂੰ ਭਰੋਸਾ
ਉਦਯੋਗ ਦੀ ਸਹੂਲਤ ਲਈ ਪੁਲ ਵਾਂਗ ਕੰਮ ਕਰ ਰਹੀ ਹੈ Punjab ਸਰਕਾਰ-ਮੁੱਖ ਮੰਤਰੀ ਵੱਲੋਂ ਉਦਯੋਗਪਤੀਆਂ ਨੂੰ ਭਰੋਸਾ ਸਰਕਾਰ-ਸਨਅਤਕਾਰ ਮਿਲਣੀ ਦਾ...