
ਚੰਡੀਗੜ੍ਹ, 11 ਦਸੰਬਰ (ਵਿਸ਼ਵ ਵਾਰਤਾ) : ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਸੁਕੇਸ਼ ਕਾਲੀਆ ਨੇ ਰਾਜ ਸਰਕਾਰ ਨੂੰ ਇਕ ਪੱਤਰ ਲ਼ਿਖ ਕੇ ਕਿਹਾ ਹੈ ਕਿ ਕਿਸੇ ਵੀ ਕਿਸਮ ਦੇ ਧਰਨੇ ਦੋਰਾਨ ਧਰਨੇ ਵਾਲੇ ਸਥਾਨ ‘ਤੇ ਇਕ ਪਾਸੇ ਬੈਰੀਕੇਡ ਲਗਾ ਕੇ ਸਕੂਲੀ ਵਿਦਿਆਰਥੀ ਲਿਜਾ ਰਹੀਆਂ ਬੱਸਾਂ ਅਤੇ ਮਰੀਜਾਂ ਨੂੰ ਢੋਣ ਦੇ ਕਾਰਜ ਵਿੱਚ ਲੱਗੀਆ ਐਬੂਲੈਂਸ ਨੂੰ ਲਗਾਉਣ ਲਈ ਵਿਸ਼ੇਸ਼ ਰਸਤੇ ਜਰੂਰ ਬਣਾਏ ਜਾਣ।
ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਸੁਕੇਸ਼ ਕਾਲੀਆ ਨੇ ਪੱਤਰ ਲਿਖ ਕੇ ਸੂਬੇ ਦੇ ਮੁੱਖ ਸਕੱਤਰ ਅਤੇ ਡਾਇਰੈਕਟਰ ਜਨਰਲ ਆਫ ਪੁਲਿਸ ਨੂੰ ਕਿਹਾ ਹੈ ਕਿ ਅਖਬਾਰ ਵਿਚ ਛਪੀਆਂ ਖਬਰਾਂ ਰਾਹੀ ਇਹ ਧਿਆਨ ਵਿੱਚ ਆਇਆ ਹੈ ਕਿ ਰਾਜਨੀਤਕ ਪਾਰਟੀਆ ਧਾਰਮਿਕ ਕਾਰਨਾਂ ਕਰਕੇ ਸੜਕਾਂ ਉਤੇ ਲਗਾਏ ਗਏ ਧਰਨਿਆ ਕਾਰਨ ਸਕੂਲੀ ਬੱਚਿਆਂ ਨੂੰ ਕਾਫੀ ਔਕੜਾਂ ਦਾ ਸਾਹਮਣਾ ਕਰਨਾਂ ਪੈਦਾ ਹੈ। ਇਨ੍ਹਾਂ ਧਰਨਿਆ ਕਾਰਨ ਸਕੂਲੀ ਬੱਚਿਆ ਨੂੰ ਭੁਖਣ ਭਾਣੇ ਰਹਿਣ ਦੇ ਨਾਲ ਨਾਲ ਪਿਆਸੇ ਵੀ ਰਹਿਣਾਂ ਪੈਂਦਾ। ਇਸ ਤੋਂ ਇਲਾਵਾ ਬੱਚਿਆ ਦੇ ਮਾਪਿਆ ਨੂੰ ਵੀ ਪ੍ਰੇਸ਼ਾਨੀ ਸਹਿਣੀ ਪੈਦੀ ਹੈ।
ਸ਼੍ਰੀ ਕਾਲੀਆ ਨੇ ਕਿਹਾ ਜਿਸ ਥਾ ਵੀ ਕੋਈ ਧਰਨ ਲਗਾਉਦਾ ਹੈ ਉਸ ਥਾਂ ਨਾਲ ਦੀ ਨਾਲ ਪ੍ਰਬੰਧ ਕਰਕੇ ਸਕੂਲੀ ਬੱਸਾਂ ਅਤੇ ਐਬੂਲੈਂਸਾਂ ਨੂੰ ਲਘਾਉਣ ਹਿੱਤ ਯੋਗ ਉਪਰਾਲੇ ਕੀਤੇ ਜਾਣ ਤਾਂ ਜੋ ਕਿਸੇ ਵੀ ਬੱਚੇ ਨੂੰ ਅਤੇ ਮਰੀਜ ਨੂੰ ਧਰਨੇ ਕਾਰਨ ਕੋਈ ਔਕੜ ਦਾ ਸਾਹਮਣਾ ਨਾ ਕਰਨਾ ਪਵੇ।
THOUGHT OF THE DAY :🙏🌸 ਅੱਜ ਦਾ ਵਿਚਾਰ 🌸🙏
ਚੰਡੀਗੜ੍ਹ, 12ਨਵੰਬਰ (ਵਿਸ਼ਵ ਵਾਰਤਾ) THOUGHT OF THE DAY : 💫💫ਜਿੱਤਣ ਲਈ ਇੱਕ ਗੁਣ ਹੋਣਾ ਜ਼ਰੂਰੀ ਹੈ, ਅਤੇ ਉਹ ਹੈ ਉਦੇਸ਼...
























