ਦੋ-ਦੋ ਵੋਟਾਂ ਬਨਾਉਣ ਵਾਲੇ ਲੋਕਾਂ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ
ਚੋਣ ਵਿਭਾਗ ਵੱਲੋਂ ਡਾਕ ਰਾਹੀਂ ਭੇਜਿਆ ਗਿਆ ਫਾਰਮ ਤਰੁੰਤ ਭਰ ਕੇ ਭੇਜਣ ਦੀ ਹਦਾਇਤ
ਅੰਮ੍ਰਿਤਸਰ, 14 ਦਸੰਬਰ (ਵਿਸ਼ਵ ਵਾਰਤਾ)- ਜਿਲ੍ਹਾ ਚੋਣ ਅਧਿਕਾਰੀ ਘਣਸ਼ਾਮ ਥੋਰੀ ਨੇ ਨਵੀਆਂ ਬਣ ਰਹੀਆਂ ਵੋਟਾਂ ਤੇ ਚੱਲ ਰਹੇ ਸੁਧਾਈ ਦੇ ਕੰਮ ਦਾ ਜਾਇਜ਼ਾ ਲੈਂਦੇ ਦੱਸਿਆ ਕਿ ਜਿਲ੍ਹੇ ਵਿਚ ਜਿੰਨਾ ਵੋਟਰਾਂ ਦੀ ਕਿਸੇ ਕਾਰਨ ਦੋਹਰੀ ਵੋਟ ਬਣੀ ਹੈ, ਨੂੰ ਚੋਣ ਵਿਭਾਗ ਵੱਲੋਂ ਡਾਕ ਰਾਹੀਂ ਨੋਟਿਸ ਭੇਜੇ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਇਸ ਨੋਟਿਸ ਦੇ ਨਾਲ-ਨਾਲ ਫਾਰਮੈਟ- ਏ ਵੀ ਅਜਿਹੇ ਵੋਟਰਾਂ ਨੂੰ ਭੇਜਿਆ ਗਿਆ ਹੈ। ਉਨਾਂ ਕਿਹਾ ਕਿ ਇਸ ਫਾਰਮੈਟ ਏ ਵਿਚ ਵੋਟਰ ਜਿਸ ਜਗ੍ਹਾ ਦੀ ਵੋਟ ਰੱਖਣੀ ਹੈ, ਦੀ ਚੋਣ ਕਰਕੇ ਫਾਰਮੈਟ ਏ ਉਤੇ ਦਸਤਖਤ ਕਰਨ ਅਤੇ ਨਾਲ ਭੇਜੇ ਗਏ ਖਾਲੀ ਲਿਫਾਫੇ ਵਿਚ ਵਾਪਸੀ ਡਾਕ ਰਾਹੀਂ ਸਬੰਧਤ ਚੋਣਕਾਰ ਰਜਿਸਟਰੇਨ ਅਫਸਰ ਨੂੰ ਤਰੁੰਤ ਭੇਜਣਾ ਯਕੀਨੀ ਬਨਾਉਣ। ਉਨਾਂ ਦੱਸਿਆ ਕਿ ਫਾਰਮੈਟ ਏ ਵਿਚ ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਇਕ ਮੋਬਾਇਲ ਨੰਬਰ ਵੀ ਪਿ੍ਰੰਟ ਹੋਇਆ ਹੈ, ਪਰ ਜੇਕਰ ਕਿਸੇ ਵੀ ਅਜਿਹੇ ਵੋਟਰ ਨੇ ਵਧੇਰੀ ਜਾਣਕਾਰੀ ਲੈਣੀ ਹੈ ਤਾਂ ਉਹ ਵੋਟਰ ਹੈਲਪ ਲਾਈਨ ਨੰਬਰ 1950 ਉਤੇ ਸੰਪਰਕ ਕਰ ਸਕਦਾ ਹੈ।