ਦੇਸ਼ ਵਿੱਚ ਕੋਰੋਨਾ ਦੀ ਦੂਸਰੀ ਲਹਿਰ ਦਾ ਖੌਫ਼
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 47 ਹਜ਼ਾਰ 262 ਨਵੇਂ ਕੇਸ ਆਏ ਸਾਹਮਣੇ
ਹੈਲਥ ਮਿਨਿਸਟਰੀ ਨੇ ਚੰਡੀਗੜ੍ਹ, ਪੰਜਾਬ ਵਿੱਚ ਹੈਲਥ ਵਰਕਸ ਦੇ ਘੱਟ ਵੈਕਸੀਨੇਸ਼ਨ ਤੇ ਜਤਾਈ ਚਿੰਤਾ
ਦਿੱਲੀ, 25 ਮਾਰਚ(ਵਿਸ਼ਵ ਵਾਰਤਾ)- ਦੇਸ਼ ਵਿੱਚ ਕੋਰੋਨਾ ਦੀ ਦੂਸਰੀ ਲਹਿਰ ਦਾ ਖੌਫ਼ ਵੱਧਦਾ ਹੀ ਜਾ ਰਿਹਾ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 47 ਹਜ਼ਾਰ 262 ਨਵੇਂ ਕੇਸ ਸਾਹਮਣੇ ਆਏ ਹਨ। ਇਹ ਅੰਕੜਾ ਪਿਛਲੇ 132 ਦਿਨਾਂ ਵਿੱਚ ਸਭ ਤੋਂ ਜ਼ਿਆਦਾ ਹੈ। ਇਸ ਦੌਰਾਨ 23,913 ਠੀਕ ਹੋਏ ਅਤੇ 277 ਦੀ ਮੌਤ ਹੋ ਗਈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਦੱਸਿਆ ਕਿ ਇਸ ਗੱਲ ਦਾ ਕੋਈ ਠੋਸ ਪ੍ਰਣਾਮ ਨਹੀਂ ਹੈ ਕਿ ਦੇਸ਼ ਵਿੱਚ ਵਧ ਰਹੇ ਪ੍ਰਭਾਵ ਦੇ ਲਈ ਕੋਰੋਨਾ ਦੇ ਵਿਦੇਸ਼ੀ ਵੈਰੀਏਂਟ ਜ਼ਿੰਮੇਵਾਰ ਹਨ। ਹੈਲਥ ਮਿਨਿਸਟਰੀ ਨੇ ਤੇਲੰਗਾਨਾ, ਚੰਡੀਗੜ੍ਹ, ਨਾਗਾਲੈਂਡ ਅਤੇ ਪੰਜਾਬ ਵਿੱਚ ਹੈਲਥ ਵਰਕਸ ਦੇ ਘੱਟ ਵੈਕਸੀਨੇਸ਼ਨ ਤੇ ਚਿੰਤਾ ਜਤਾਈ ਹੈ। ਵਿਭਾਗ ਨੇ ਇਹ ਵੀ ਦੱਸਿਆ ਹੈ ਕਿ 1 ਅਪ੍ਰੈਲ ਤੋਂ 45 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਵਾਲਿਆਂ ਲਈ ਵੈਕਸੀਨ ਦੀ ਪੂਰਤੀ ਕੀਤੀ ਜਾ ਰਹੀ ਹੈ। ਇਸ ਵਿੱਚ ਕਿਸੇ ਵੀ ਪ੍ਰਕਾਰ ਦੀ ਕਮੀ ਨਹੀਂ ਹੈ। ਹੁਣ ਤੱਕ 2 ਕਰੋੜ 64 ਲੱਖ 52 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ।