ਦਿੱਲੀ ਵਿੱਚ ਕੋਰੋਨਾ ਪ੍ਰਭਾਵ ਦੀ ਰਫਤਾਰ ਤੇਜ਼
ਦਿੱਲੀ ਵਿੱਚ 24 ਘੰਟੇ ਵਿੱਚ 1245 ਨਵੇਂ ਮਾਮਲੇ, 6 ਦੀ ਮੌਤ
ਦਿੱਲੀ, 25 ਮਾਰਚ(ਵਿਸ਼ਵ ਵਾਰਤਾ)- ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਪ੍ਰਭਾਵ ਦੀ ਰਫਤਾਰ ਤੇਜ਼ ਹੋ ਗਈ ਹੈ। ਦਿੱਲੀ ਵਿਚ ਕੋਰੋਨਾ ਪ੍ਰਭਾਵਿਤ ਦਾ ਕੁੱਲ ਅੰਕੜਾ 6ਲੱਖ ਤੋਂ ਪਾਰ ਪਹੁੰਚ ਗਿਆ ਹੈ। ਲਗਾਤਾਰ ਦੂਸਰੇ ਦਿਨ ਹਜ਼ਾਰ ਤੋਂ ਜ਼ਿਆਦਾ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਤਾਜ਼ਾ ਅੰਕੜੇ ਦੇ ਮੁਤਾਬਕ 24 ਘੰਟੇ ਵਿੱਚ ਦਿੱਲੀ ਵਿੱਚ 1245 ਨਵੇਂ ਕੇਸ ਮਿਲੇ ਹਨ ਅਤੇ 6 ਲੋਕਾਂ ਦੀ ਮੌਤ ਹੋ ਗਈ।