ਦਿੱਲੀ ਪੁਲਿਸ ਤਹਿ ਕਰੇ ਦਿੱਲੀ ਵਿੱਚ ਕੌਣ ਆਵੇਗਾ , ਕੌਣ ਨਹੀਂ- ਸੁਪਰੀਮ ਕੋਰਟ
ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣਾ ਪੁਲਿਸ ਦਾ ਕੰਮ ਹੈ-ਸੁਪਰੀਮ ਕੋਰਟ
ਦਿੱਲੀ, 18ਜਨਵਰੀ(ਵਿਸ਼ਵ ਵਾਰਤਾ) ਕਿਸਾਨ ਨਵੇਂ ਕਾਨੂੰਨਾਂ ਦੇ ਵਿਰੋਧ ਵਿੱਚ 26 ਜਨਵਰੀ ਨੂੰ ਟਰੈਕਰਟਰ ਮਾਰਚ ਕੱਢਣ ਲਈ ਤਿਆਰ ਹਨ। ਦਿੱਲੀ ਪੁਲਿਸ ਇਸ ਦੇ ਪੱਖ ਵਿੱਚ ਨਹੀਂ ਹੈ। ਹੁਣ ਸੁਪਰੀਮ ਕੋਰਟ ਦੇ ਮੁੱਖ ਜੱਜ ਐਸ.ਏ.ਬੋਬਡੇ ਨੇ ਕਿਹਾ ਹੈ ਕਿ ਕਾਨੂੰਨ ਬਣਾਈ ਰੱਖਣਾ ਪੁਲਿਸ ਦਾ ਕੰਮ ਹੈ। ਪੁਲਿਸ ਤਹਿ ਕਰੇ ਕਿ ਰੈਲੀ ਜਾਂ ਪ੍ਰਦਰਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ। ਜੇਕਰ ਪ੍ਰਦਰਸ਼ਨ ਕਰਨਾ ਹੈ ਤਾਂ ਕਿਸ ਤਰ੍ਹਾਂ ਦਾ ਆਯੋਜਨ ਹੋਣਾ ਚਾਹੀਦਾ ਹੈ ਅਤੇ ਸ਼ਹਿਰ ਵਿੱਚ ਕਿੰਨੇ ਲੋਕ ਆਉਣਗੇ ਇਹ ਵੀ ਪੁਲਿਸ ਦੀ ਤਹਿ ਕਰੇਗੀ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਸ ਮਾਮਲੇ ਨਾਲ ਨਜਿੱਠਣ ਲਈ ਉਸ ਕੋਲ ਅਧਿਕਾਰ ਹੈ ਕੋਰਟ ਇਹ ਨਹੀਂ ਕਹਿ ਰਿਹਾ ਕਿ ਕੇਂਦਰ ਸਰਕਰਾ ਨੂੰ ਕੀ ਕਰਨਾ ਚਾਹੀਦਾ ਹੈ। ਸੁਪਰੀਮ ਕੋਰਟ ਇਸ ਮਾਮਲੇ ਤੇ ਬੁੱਧਵਾਰ ਨੂੰ ਸੁਣਵਾਈ ਕਰੇਗੀ।