ਅੰਮ੍ਰਿਤਸਰ 6 ਜੁਲਾਈ ( ਵਿਸ਼ਵ ਵਾਰਤਾ)-ਬਹੁਜਨ ਸਮਾਜ ਪਾਰਟੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਪੁਲੀਸ ਛਾਉਣੀ ਬਣਾਉਣ ਤੇ ਦਰਬਾਰ ਸਾਹਿਬ ਸਮੂਹ / ਪਰਕਰਮਾ ਵਿਚ ਚਿਟ ਕਪੜੀਆ ਪੁਲੀਸ ਦਾ ਪਹਿਰਾ ਲਗਾਉਣ ਕਾਰਣ ਕੈਪਟਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜਦ ਸ੍ਰੋਮਣੀ ਕਮੇਟੀ ਦੀ ਸੁਰਖਿਆ ਪ੍ਰਬੰਧਾਂ ਲਈ ਟਾਸਕ ਫੋਰਸ ਹੈ ਤਾਂ ਅਜਿਹੀ ਕਾਰਵਾਈ ਤੇ ਦਖਲ ਅੰਦਾਜ਼ੀ ਦੀ ਲੋੜ ਨਹੀ ਸੀ ਜੋ ਸਿਖ ਜਗਤ ਵਿਚ ਰੋਸ ਪੈਦਾ ਕਰੇ। ਉਹਨਾਂ ਕਿਹਾ ਕਿ ਬੇਵਜਾ ਸਿਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਤੇ ਥਾਣਿਆਂ ਵਿਚ ਹਾਜ਼ਰੀ ਪੰਜਾਬ ਵਿਚ ਜਮਹੂਰੀ ਮਾਹੋਲ ਨੂੰ ਖਰਾਬ ਕਰਨਗੀਆਂ। ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜੀ ਨੇ ਕਿਹਾ ਕਿ ਪੰਜਾਬ ਨੂੰ ਪੁਲੀਸ ਰਾਜ ਬਣਾਉਣ ਤੋਂ ਕੈਪਟਨ ਸਰਕਾਰ ਗੁਰੇਜ਼ ਕਰੇ ਤੇ ਸੰਵਿਧਾਨਕ ਨਿਯਮਾਂ ਦਾ ਪਾਲਣਾ ਕਰਦਿਆਂ ਪੰਜਾਬੀਆਂ ਦੀਆਂ ਮੁਸ਼ਕਲਾਂ ਦਾ ਹਲ ਕਰੇ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਦਾ ਰਵਈਆ ਦਲਿਤ ਤੇ ਸਿਖ ਵਿਰੋਧੀ ਹੈ। ਕਾਂਗਰਸ ਸਰਕਾਰ ਆਰ ਐੱਸ ਐੱਸ ਦੇ ਹੁਕਮਾਂ ਮੁਤਾਬਕ ਦਰਬਾਰ ਸਾਹਿਬ ਨੂੰ ਪੁਲਸ ਬਸਤੀ ਬਣਾਕੇ ਸਿਖ ਜਗਤ ਨੂੰ ਜਲੀਲ ਕਰ ਰਿਹਾ ਹੈ। ਇਹ ਗੈਰ ਸਿਧਾਂਤਕ ਕਾਰਵਾਈ ਹੈ। ਇਸ ਤੋਂ ਪਹਿਲਾਂ ਦੋ ਵਾਰ ਦਰਬਾਰ ਸਾਹਿਬ ਉਪਰ ਕਾਂਗਰਸ ਸਰਕਾਰ ਫੌਜੀ ਕਾਰਵਾਈ ਕਰਕੇ ਸਿਖ ਜਗਤ ਤੇ ਗੁਰੂ ਗਰੰਥ ਸਾਹਿਬ ਨੂੰ ਮੰਨਣ ਵਾਲੇ ਭਾਈਚਾਰੇ ਨੂੰ ਜਲੀਲ ਕਰ ਚੁਕੀ ਹੈ। ਉਹਨਾਂ ਦਸਿਆ ਕਿ ਬਹੁਤੇ ਸਿੱਖ ਇਹੀ ਸਮਝਦੇ ਹਨ ਕਿ ਜੂਨ 1984 ਵਿਚ ਹੀ ਭਾਰਤੀ ਹਕੂਮਤ ਵਲੋਂ ਦਰਬਾਰ ਸਾਹਿਬ ਉੱਤੇ ਪਹਿਲੀ ਵਾਰ ਹਮਲਾ ਕੀਤਾ ਗਿਆ ਸੀ । ਪਰ ਦੇਸ਼ ਦੀ ਆਜ਼ਾਦੀ ਤੋਂ ਦੇ ਕਰੀਬ 8 ਸਾਲਾਂ (4 ਜੁਲਾਈ 1955) ਬਾਅਦ ਹੀ ਕਾਂਗਰਸੀ ਰਾਜ ਦੌਰਾਨ ਪੁਲੀਸ ਮੁਖੀ ਮਹਾਸ਼ਾ ਅਸ਼ਵਨੀ ਕੁਮਾਰ ਨੇ ਸਿਖ਼ਰ ਦੁਪਹਿਰੇ ਲਾਠੀਆਂ, ਬੰਦੂਕਾਂ, ਪਿਸਤੌਲਾਂ ਅਤੇ ਟੀਅਰ ਗੈਸ ਨਾਲ ਲੈਸ ਹੋ ਕੇ ਪੁਲੀਸ ਦੇ ਹਜ਼ਾਰਾਂ ਸਿਪਾਹੀਆਂ ਸਮੇਤ ਦਰਬਾਰ ਸਾਹਿਬ ਉੱਤੇ ਹੱਲਾ ਬੋਲ ਦਿੱਤਾ ਸੀ । ਇਹ ਹਮਲਾ ਪੰਜਾਬੀ ਸੂਬਾ ਮੋਰਚੇ ਨੂੰ ਕੁਚਲਣ ਲਈ 4 ਜੁਲਾਈ 1955 ਨੂੰ ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਦਰਬਾਰ ਸਾਹਿਬ ਉਪਰ ਕਰਵਾਇਆ। ਪੁਲੀਸ ਦੀਆਂ ਵੱਖ-ਵੱਖ ਟੋਲੀਆਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ, ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਰਦਾਰ ਗਿਆਨੀ ਗੁਰਦਿਆਲ ਸਿੰਘ, ਸ਼੍ਰੋਮਣੀ ਕਮੇਟੀ ਦੇ ਕਾਇਮ-ਮੁਕਾਮ ਸਕੱਤਰ ਗਿਆਨੀ ਤੇਜਾ ਸਿੰਘ ਅਤੇ ਸਕੱਤਰ ਪ੍ਰੋਫ਼ੈਸਰ ਹਰਭਜਨ ਸਿੰਘ ਜੀ ਆਦਿ ਦੇ ਮਕਾਨਾਂ ਉਪਰ ਛਾਪੇ ਮਾਰ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ । ਜਦ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਦੀ ਗ੍ਰਿਫਤਾਰੀ ਲਈ ਰਾਤ ਦੇ ਸਾਢੇ ਬਾਰਾਂ ਵਜੇ ਪੁਲੀਸ ਉਹਨਾਂ ਦੇ ਮਕਾਨ ਉਪਰ ਪੁੱਜੀ ਤਾਂ ਉਹਨਾਂ ਪੁੱਛਿਆ ‘ਮੇਰੇ ਵਰੰਟ ਕਿੱਥੇ ਹਨ”, ਉੱਤਰ ਵਿੱਚ ਪੁਲੀਸ ਪਾਰਟੀ ਦੇ ਇੰਚਾਰਜ ਥਾਣੇਦਾਰ ਨੇ ਕਿਹਾ ‘ਮੈਂ ਆਪ ਹੀ ਵਰੰਟ ਹਾਂ ।” ਇਤਿਹਾਸ ਵਿੱਚ ਪਹਿਲੀ ਵਾਰ ਮੁਗਲ ਰਾਜ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੂਜਾ ਮੌਕਾ ਹੁਣ 1955 ਨੂੰ ਕਾਂਗਰਸ ਦੇ ਨਹਿਰੂ ਰਾਜ ਦੌਰਾਨ ਇਤਿਹਾਸ ਵਿੱਚ ਇਹ ਆਇਆ ਜਦ ਤਤਕਾਲੀਨ ਹੈੱਡ ਗ੍ਰੰਥੀ ਅਤੇ ਤਤਕਾਲੀਨ ਅਕਾਲ ਤਖ਼ਤ ਦੇ ਜੱਥੇਦਾਰ ਸਾਹਿਬ ਨੂੰ ਕਾਂਗਰਸ ਸਰਕਾਰ ਨੇ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟਣਾ ਜ਼ਰੂਰੀ ਸਮਝਿਆ। ਸਰਦਾਰ ਗੜੀ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੁਰਾਣੀਆਂ ਗਲਤੀਆਂ ਤੋ ਸਬਕ ਨਾ ਸਿਖਕੇ ਸਮੁਚੀ ਅਫਸਰਸ਼ਾਹੀ ਨੂੰ ਲੋਕਾਂ ਦੀ ਸੇਵਾਦਾਰ ਬਣਾਉਣ ਲਈ ਸੰਵਿਧਾਨ ਦੇ ਨਿਯਮਾਂ ਤੇ ਦਾਇਰੇ ਵਿਚ ਲਿਆਕੇ ਲੋਕ ਰਾਜ ਦਾ ਅਸਲੀ ਸਰੂਪ ਉਜਾਗਰ ਕਰਨ ਵਿੱਚ ਅਸਫਲ ਸਿੱਧ ਹੋਈ ਹੈ। ਧਾਰਮਿਕ ਤੌਰ ਉਪਰ ਸਿੱਖਾਂ ਅਤੇ ਸਿੱਖੀ ਸਿਧਾਂਤਾਂ ਉਪਰ ਬੁਰਛਾਗਰਦੀ ਵਧੀ ਹੈ। ਬਸਪਾ ਸੂਬਾ ਪ੍ਰਧਾਨ ਸਰਦਾਰ ਗੜੀ ਨੇ ਕਿਹਾ ਸਿੱਖ ਸਮਾਜ ਦਾ ਹਿੱਤ ਬਹੁਜਨ ਸਮਾਜ ਨਾਲ ਸੁਰੱਖਿਅਤ ਬਸਪਾ ਦਾ ਮੁੱਖ ਸਿਧਾਂਤ ਹੈ। ਸਮੂਹ ਸਿੱਖ ਜਥੇਬੰਦੀਆਂ ਨੂੰ ਬਸਪਾ ਪੰਜਾਬ ਵਿੱਚ ਜੁੜਨ ਦਾ ਸੱਦਾ ਦਿੰਦਿਆਂ ਸਰਦਾਰ ਗੜੀ ਨੇ ਕਿਹਾ ਬਸਪਾ ਪੰਜਾਬ ਵਿੱਚ ਮਜਬੂਤ ਤੀਜਾ ਬਦਲ ਦੇਵੇਗੀ ਜੋਕਿ ਪੰਜਾਬ ਵਿਚ ਕਾਂਗਰਸ ਤੇ ਭਾਜਪਾ ਗਠਜੋੜ ਨੂੰ ਹਰਾਉਣ ਦਾ ਕੰਮ ਕਰੇਗਾ। ਇਸ ਮੌਕੇ ਉਹਨਾਂ ਨੇ ਬਲਾਚੌਰ ਵਿਧਾਨ ਸਭਾ ਦੇ ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ ਅਤੇ ਵਰਕਰਾਂ ਨਾਲ ਗੱਲ ਬਾਤ ਦੀ ਸਾਂਝ ਪਾਈ ਜਿਸ ਵਿਚ ਪਿੰਡ ਭਰਥਲਾ, ਜਿਓਂਵਾਲ, ਬ ਛੂਆ, ਮਾਜਰਾ ਜੱਟਾਂ, ਫਤਿਹਪੁਰ ਜੱਟਾਂ ਆਦਿ ਸ਼ਾਮਿਲ ਹਨ। ਇਹਨਾ ਮੀਟਿੰਗਾਂ ਵਿੱਚ ਬਸਪਾ ਵੱਲੋਂ ਸੈਕਟਰ ਕਮੇਟੀਆਂ ਦਾ ਕੰਮ ਚੈਕ ਕੀਤਾ ਅਤੇ ਆਉਂਦੇ ਦਿਨਾਂ ਵਿਚ ਬੂਥ ਕਮੇਟੀਆਂ ਬਣਾਉਣ ਦਾ ਕੰਮ ਸੌਂਪਿਆ। ਇਸ ਮੌਕੇ ਸ਼੍ਰੀ ਹਰਬੰਸ ਲਾਲ ਚਣਕੋਆ, ਸ਼੍ਰੀ ਅਸ਼ੋਕ ਦੁੱਗਲ ਭਾਰਥਲਾ, ਸਾਬਕਾ ਸਰਪੰਚ, ਸ਼੍ਰੀ ਪ੍ਰੇਮ ਨਾਥ ਭਰਥਲਾ ਸਰਪੰਚ, ਸ਼੍ਰੀ ਚੈਨ ਸਿੰਘ ਠੇਕੇਦਾਰ, ਸ਼੍ਰੀ ਬਖਸਿ਼ਸ਼ ਸਿੰਘ ਮਾਜਰਾ ਸਾਬਕਾ ਸਰਪੰਚ , ਸ਼੍ਰੀ ਸੁਰਿੰਦਰ ਸਿੰਘ ਮਾਜਰਾ ਸਾਬਕਾ ਸਰਪੰਚ, ਸ਼੍ਰੀ ਤੁਲਸੀ ਰਾਮ ਪੰਚ ਫਤਿਹਪੁਰ, ਸ਼੍ਰੀ ਮੱਖਣ ਸਿੰਘ ਗੜੀ ਪੰਚ, ਸ਼੍ਰੀ ਗੁਰਮੀਤ ਸਿੰਘ ਪੰਚ ਆਦਿ ਵੱਡੀ ਗਿਣਤੀ ਵਿਚ ਵਰਕਰ ਸ਼ਾਮਿਲ ਹੋਏ।
Punjab: ਖੇਡਾਂ ਅਤੇ ਖਿਡਾਰੀਆਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਉੱਦਮ ਕਾਬਿਲੇਤਾਰੀਫ – ਤਰੁਨਪ੍ਰੀਤ ਸਿੰਘ ਸੌਂਦ
Punjab: ਖੇਡਾਂ ਅਤੇ ਖਿਡਾਰੀਆਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਉੱਦਮ ਕਾਬਿਲੇਤਾਰੀਫ - ਤਰੁਨਪ੍ਰੀਤ ਸਿੰਘ...