ਜਲੰਧਰ ਦੇ ਹੀ ਮਕਸੂਦਾ ਇਲਾਕੇ ‘ਚ ਬੀਤੇ ਦਿਨ 35 ਗੱਡੀਆਂ ਨੂੰ ਅਚਾਨਕ ਅੱਗ ਲੱਗ ਗਈ। ਦੱਸ ਦਈਏ ਕਿ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਕਸੂਦਾ ਥਾਣੇ ਦੇ ਬਾਹਰ ਵੱਖ-ਵੱਖ ਕੇਸਾਂ ‘ਚ ਜ਼ਬਤ ਕੀਤੀਆਂ 35 ਗੱਡੀਆਂ ਖੜ੍ਹੀਆਂ ਸਨ ਤੇ ਕਬਾੜ ਦੇ ਰੂਪ ‘ਚ ਖੜ੍ਹੀਆਂ ਇਨ੍ਹਾਂ ਗੱਡੀਆਂ ‘ਚ ਅਚਾਨਕ ਅੱਗ ਲੱਗ ਗਈ।ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਉਥੇ ਖੜ੍ਹੀਆਂ 35 ਗੱਡੀਆਂ ਨੂੰ ਆਪਣੀ ਚਪੇਟ ‘ਚ ਲੈ ਲਿਆ। ਪੁਲਿਸ ਵਲੋਂ ਜਲਦ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਕਰੀਬ 8 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਸਖਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਗੱਡੀਆਂ ਪਿਛਲੇ ਕਈ ਸਾਲਾ ਤੋਂ ਇੱਥੇ ਖੜ੍ਹੀਆਂ ਸਨ, ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਹੀ ਪੂਰੇ ਨੁਕਸਾਨ ਦਾ ਪਤਾ ਲੱਗੇਗਾ।
ਉਦਯੋਗ ਦੀ ਸਹੂਲਤ ਲਈ ਪੁਲ ਵਾਂਗ ਕੰਮ ਕਰ ਰਹੀ ਹੈ Punjab ਸਰਕਾਰ-ਮੁੱਖ ਮੰਤਰੀ ਵੱਲੋਂ ਉਦਯੋਗਪਤੀਆਂ ਨੂੰ ਭਰੋਸਾ
ਉਦਯੋਗ ਦੀ ਸਹੂਲਤ ਲਈ ਪੁਲ ਵਾਂਗ ਕੰਮ ਕਰ ਰਹੀ ਹੈ Punjab ਸਰਕਾਰ-ਮੁੱਖ ਮੰਤਰੀ ਵੱਲੋਂ ਉਦਯੋਗਪਤੀਆਂ ਨੂੰ ਭਰੋਸਾ ਸਰਕਾਰ-ਸਨਅਤਕਾਰ ਮਿਲਣੀ ਦਾ...