– ਕੈਂਸਰ ਅਤੇ ਸਾਰੀਆਂ ਗੈਰ-ਸੰਕਰਮਿਤ ਬਿਮਾਰੀਆਂ ਦਾ ਮੁੱਖ ਕਾਰਨ ਹੈ ਤੰਬਾਕੂ: ਬ੍ਰਹਮ ਮਹਿੰਦਰਾ
– ਪੁਲਿਸ ਅਧਿਕਾਰੀ ਨਾਬਾਲਗਾਂ ਨੂੰ ਤੰਬਾਕੂ ਉਤਪਾਦ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨ: ਪ੍ਰਬੋਧ ਕੁਮਾਰ
ਚੰਡੀਗੜ, 8 ਮਾਰਚ (ਵਿਸ਼ਵ ਵਾਰਤਾ) : ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਸੂਬੇ ਵਿੱਚ ਤੰਬਾਕੂ ਵੇਚਣ ਅਤੇ ਉਸ ਦੀ ਵਰਤੋਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਸਾਰੇ ਜ਼ਿਲਿਆਂ ਵਿੱਚ ਤੰਬਾਕੂ ਦੇ ਖਾਤਮੇ ਬਾਰੇ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਇਸ ਦੀ ਨਾਜਾਇਜ਼ ਵਿਕਰੀ ‘ਤੇ ਬਾਜ਼ ਅੱਖ ਰੱਖਣ ਲਈ ਪੰਜਾਬ ਪੁਲਿਸ ਦੇ 28 ਅਧਿਕਾਰੀਆਂ ਨੂੰ ਨੋਡਲ ਅਫਸਰਾਂ ਵੱਜੋਂ ਨਿਯੁਕਤ ਕੀਤਾ ਗਿਆ ਹੈ।
ਸ੍ਰੀ ਬ੍ਰਹਮ ਮਹਿੰਦਰਾ ਨੇ ਅੱਜ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਸੂਬੇ ਲਈ ਕੈਂਸਰ ਇੱਕ ਗੰਭੀਰਤਾ ਵਾਲਾ ਵਿਸ਼ਾ ਹੈ ਕਿਉਂ ਕਿ ਤੰਬਾਕੂ ਦੀ ਵਰਤੋਂ ਨਾਲ ਪੰਜਾਬ ਵਿੱਚ 80 ਵਿਅਕਤੀ ਰੋਜ਼ਾਨਾ ਆਪਣੀ ਜਾਨ ਗੁਆ ਲੈਂਦੇ ਹਨ। ਇਸ ਮੁੱਦੇ ਦੀ ਗੰਭੀਰਤਾ ਨੂੰ ਮੱਦੇਨਜ਼ਰ ਰੱਖਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਪੰਜਾਬ ਪੁਲਿਸ ਦੇ ਡੀ.ਐਸ.ਪੀ ਅਤੇ ਐਸ.ਪੀ. ਰੈਂਕ ਦੇ ਸੀਨੀਅਰ ਅਧਿਕਾਰੀਆਂ ਨੂੰ ਨੋਡਲ ਅਧਿਕਾਰੀਆਂ ਵੱਜੋਂ ਨਾਮਜ਼ਦ ਕੀਤਾ ਹੈ ਤਾਂ ਜੋ ਨਾਬਾਲਗਾਂ ਨੂੰ ਗੈਰ-ਕਾਨੂੰਨੀ ਤੌਰ ‘ਤੇ ਤੰਬਾਕੂ ਉਤਪਾਦ ਵੇਚਣ ਵਾਲੇ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਸਕੇ।
ਉਨਾਂ ਦੱਸਿਆ ਕਿ ਇਨਾਂ ਅਧਿਕਾਰੀਆਂ ਦੀ ਨੋਡਲ ਅਫਸਰਾਂ ਵੱਜੋਂ ਨਾਮਜ਼ਦਗੀ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਵਿਖੇ ਇਕ ਜਾਗਰੂਕਤਾ ਵਰਕਸ਼ਾਪ ਦੌਰਾਨ ਕੀਤੀ ਗਈ ਹੈ।
ਇਸ ਜਾਗਰੂਕਤਾ ਵਰਕਸ਼ਾਪ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਵਰਕਸ਼ਾਪ ਦੀ ਪ੍ਰਧਾਨਗੀ ਬਿਊਰੋ ਆਫ ਇੰਨਵੇਸਟੀਗੇਸ਼ਨ ਦੇ ਡਾਇਰੈਕਟਰ ਸ੍ਰੀ ਪ੍ਰਬੋਧ ਕੁਮਾਰ ਨੇ ਕੀਤੀ। ਉਨ•ਾਂ ਸਿਹਤ ਵਿਭਾਗ ਨੂੰ ਇਹ ਯਕੀਨ ਦਿਵਾਇਆ ਕਿ ਪੁਲਿਸ ਵਿਭਾਗ ਤੰਬਾਕੂ ਦੇ ਖਾਤਮੇ ਬਾਰੇ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨ ਲਈ ਕੋਈ ਵੀ ਕਸਰ ਨਹੀਂ ਛੱਡੇਗੀ।
ਉਨਾਂ ਕਿਹਾ ਕਿ ਪੁਲਿਸ ਵਿਭਾਗ ਅਤੇ ਸਿਹਤ ਵਿਭਾਗ ਨਾਜਾਇਜ਼, ਗੈਰ-ਕਾਨੂੰਨੀ ਅਤੇ ਅਨੈਤਿਕ ਪਦਾਰਥ ਜਿਵੇਂ ਖੁੱਲੀਆਂ ਸਿਗਰਟਾਂ ਦੀ ਵਿਕਰੀ, ਹੁੱਕਾ ਬਾਰਾਂ ਅਤੇ ਨਾਬਾਲਗਾਂ ਨੂੰ ਤੰਬਾਕੂ ਉਤਪਾਦਾਂ ਦੀ ਵਿਕਰੀ ਨਾਲ ਨਜਿੱਠਣ ਲਈ ਆਪਸੀ ਤਾਲਮੇਲ ਨਾਲ ਕੰਮ ਕਰਨਗੇ। ਉਨਾਂ ਮੌਕੇ ‘ਤੇ ਹੀ ਪੁਲਿਸ ਅਧਿਕਾਰੀਆਂ ਨੂੰ ਉਨਾਂ ਲੋਕਾਂ ਨੂੰ ਨਕੇਲ ਪਾਉਣ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਜੋ ਅਜਿਹੇ ਪਦਾਰਥਾਂ ਨਾਲ ਸਾਡੇ ਨੌਜਵਾਨਾਂ ਨੂੰ ਵਿਗਾੜ ਰਹੇ ਹਨ।
ਇਸ ਮੌਕੇ ਡਾ. ਅਰੀਤ ਕੌਰ ਸੂਬਾ ਨੋਡਲ ਅਫਸਰ, ਤੰਬਾਕੂ ਕੰਟਰੋਲ, ਪੰਜਾਬ ਨੇ ਵੀ ਪੁਲਿਸ ਅਧਿਕਾਰੀਆਂ ਨੂੰ ਸੰਬੋਧਿਤ ਕੀਤਾ। ਉਨਾਂ ਕਿਹਾ ਕਿ ਸਾਨੂੰ ਜ਼ਮੀਨੀ ਪੱਧਰ ‘ਤੇ ਚੌਕਸੀ ਰੱਖਣ ਲਈ ਆਪਣੇ ਜ਼ਿਲਾ ਦੀ ਟਾਸਕ ਫੋਰਸ ਨੂੰ ਵੀ ਮਜ਼ਬੂਤ ਕਰਨਾ ਚਾਹੀਦਾ ਹੈ। ਉਨਾਂ ਉਮੀਦ ਜ਼ਾਹਿਰ ਕੀਤੀ ਕਿ ਪੁਲਿਸ ਵਿਭਾਗ ਦੀ ਸ਼ਮੂਲੀਅਤ ਨਾਲ ਕੋਈ ਅਪਰਾਧੀ ਕਾਨੂੰਨ ਦੇ ਹੱਥਾਂ ਤੋਂ ਬਚ ਨਹੀਂ ਸਕੇਗਾ।
ਇਸ ਜਾਗਰੂਕਤਾ ਵਰਕਸ਼ਾਪ ਵਿਚ ਨੋਡਲ ਪੁਲਿਸ ਅਧਿਕਾਰੀਆਂ ਵੱਜੋਂ ਸ੍ਰੀ ਹਰਜੀਤ ਸਿੰਘ,ਪੀ.ਪੀ.ਐਸ., ਅੰਮ੍ਰਿਤਸਰ(ਸੀ) ਤੋਂ ਏ.ਡੀ.ਸੀ.ਪੀ. / ਕਰਾਇਮ, ਸ੍ਰੀ ਹਰਪ੍ਰੀਤ ਸਿੰਘ, ਪੀ.ਪੀ.ਐਸ., ਅੰਮ੍ਰਿਤਸਰ(ਆਰ) ਤੋਂ ਡੀ.ਐਸ.ਪੀ./ ਇੰਨਵੇਸਟੀਗੇਸ਼ਨ, ਸ੍ਰੀ ਅਸ਼ਵਨੀ ਕੁਮਾਰ, ਪੀ.ਪੀ.ਐਸ., ਤਰਨਤਾਰਨ ਤੋਂ ਡੀ.ਐਸ.ਪੀ./ ਇੰਨਵੇਸਟੀਗੇਸ਼ਨ, ਸ੍ਰੀ ਹਰਵਿੰਦਰ ਸਿੰਘ ਪੀ.ਪੀ.ਐਸ., ਗੁਰਦਾਸਪੁਰ ਤੋਂ ਡੀ.ਐਸ.ਪੀ./ ਇੰਨਵੇਸਟੀਗੇਸ਼ਨ, ਸ੍ਰੀ ਵਰਿੰਦਰਪ੍ਰੀਤ ਸਿੰਘ ਪੀ.ਪੀ.ਐਸ., ਬਟਾਲਾ ਤੋਂ ਡੀ.ਐਸ.ਪੀ./ ਹੈੱਡਕੁਆਟਰ, ਸ੍ਰੀ ਰਾਜੇਸ਼ ਕੁਮਾਰ, ਪੀ.ਪੀ.ਐਸ.,ਪਠਾਨਕੋਟ ਤੋਂ ਡੀ.ਐਸ.ਪੀ./ ਹੈੱਡਕੁਆਟਰ, ਸ੍ਰੀ ਗੁਰਮੇਲ ਸਿੰਘ ਪੀ.ਪੀ.ਐਸ.,ਜਲੰਧਰ(ਸੀ) ਤੋਂ ਏ.ਸੀ.ਪੀ./ ਇੰਨਵੇਸਟੀਗੇਸ਼ਨ, ਸ੍ਰੀ ਬਲਵਿੰਦਰ ਇਕਬਾਲ ਸਿੰਘ ਕਾਹਲੋਂ ਪੀ.ਪੀ.ਐਸ., ਜਲੰਧਰ(ਆਰ) ਤੋਂ ਡੀ.ਐਸ.ਪੀ./ਹੈੱਡਕੁਆਟਰ, ਸ੍ਰੀ ਬਲਬੀਰ ਸਿੰਘ ਪੀ.ਪੀ.ਐਸ., ਕਪੂਰਥਲਾ ਤੋਂ ਡੀ.ਐਸ.ਪੀ./ ਇੰਨਵੇਸਟੀਗੇਸ਼ਨ, ਸ੍ਰੀ ਗੁਰਜੀਤਪਾਲ ਸਿੰਘ ਪੀ.ਪੀ.ਐਸ., ਹੁਸ਼ਿਆਰਪੁਰ ਤੋਂ ਡੀ.ਐਸ.ਪੀ./ ਇੰਨਵੇਸਟੀਗੇਸ਼ਨ, ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ., ਸ਼ਹੀਦ ਭਗਤ ਸਿੰਘ ਨਗਰ ਤੋਂ ਡੀ.ਐਸ.ਪੀ./ਹੈੱਡਕੁਆਟਰ, ਸ੍ਰੀ ਵਰਿੰਦਰਜੀਤ ਸਿੰਘ ਪੀ.ਪੀ.ਐਸ., ਰੋਪੜ ਤੋਂ ਡੀ.ਐਸ.ਪੀ./ ਇੰਨਵੇਸਟੀਗੇਸ਼ਨ, ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ., ਸਾਹਿਬਜਾਦਾ ਅਜੀਤ ਸਿੰਘ ਨਗਰ ਤੋਂ ਐਸ.ਪੀ./ ਇੰਨਵੇਸਟੀਗੇਸ਼ਨ, ਸ੍ਰੀ ਸੁਰਿੰਦਰ ਮੋਹਨ ਸਿੰਘ ਪੀ.ਪੀ.ਐਸ.,ਲੁਧਿਆਣਾ ਤੋਂ ਏ.ਸੀ.ਪੀ./ਇੰਨਵੇਸਟੀਗੇਸ਼ਨ, ਸ੍ਰੀ ਰੁਪਿੰਦਰ ਕੁਮਾਰ ਭਰਦਵਾਜ, ਪੀ.ਪੀ.ਐਸ., ਲੁਧਿਆਣਾ (ਆਰ) ਤੋਂ ਐਸ.ਪੀ./ ਇੰਨਵੇਸਟੀਗੇਸ਼ਨ, ਸ੍ਰੀ ਵਿਕਾਸ ਸਭਰਵਾਲ ਪੀ.ਪੀ.ਐਸ., ਖੰਨਾ ਤੋਂ ਡੀ.ਐਸ.ਪੀ./ ਹੈੱਡਕੁਆਟਰ, ਸ੍ਰੀ ਹਰਪਾਲ ਸਿੰਘ, ਪੀ.ਪੀ.ਐਸ., ਫਤਿਹਗੜ ਸਾਹਿਬ ਤੋਂ ਐਸ.ਪੀ./ ਇੰਨਵੇਸਟੀਗੇਸ਼ਨ, ਸ੍ਰੀ ਸਤਪਾਲ ਸ਼ਰਮਾ ਪੀ.ਪੀ.ਐਸ., ਪਟਿਆਲਾ ਤੋਂ ਡੀ.ਐਸ.ਪੀ./ ਇੰਨਵੇਸਟੀਗੇਸ਼ਨ, ਸ੍ਰੀ ਹਰਮੀਤ ਸਿੰਘ ਹੁੰਦਲ, ਪੀ.ਪੀ.ਐਸ., ਸੰਗਰੂਰ ਤੋਂ ਐਸ.ਪੀ./ ਇੰਨਵੇਸਟੀਗੇਸ਼ਨ, ਸ੍ਰੀ ਜਗਦੀਸ਼ ਕੁਮਾਰ ਬਿਸ਼ਨੋਈ ਪੀ.ਪੀ.ਐਸ., ਬਰਨਾਲਾ ਤੋਂ ਡੀ.ਐਸ.ਪੀ./ ਹੈੱਡਕੁਆਟਰ, ਸ੍ਰੀ ਅਜਮੇਰ ਸਿੰਘ, ਪੀ.ਪੀ.ਐਸ., ਫਿਰੋਜਪੁਰ ਤੋਂ ਐਸ.ਪੀ./ ਇੰਨਵੇਸਟੀਗੇਸ਼ਨ, ਸ੍ਰੀ ਮੁਖਤਿਆਰ ਸਿੰਘ, ਪੀ.ਪੀ.ਐਸ., ਫਾਜਿਲਕਾ ਤੋਂ ਐਸ.ਪੀ./ ਇੰਨਵੇਸਟੀਗੇਸ਼ਨ, ਸ੍ਰੀ ਸੇਵਾ ਸਿੰਘ, ਪੀ.ਪੀ.ਐਸ., ਫਰੀਦਕੋਟ ਤੋਂ ਐਸ.ਪੀ./ ਇੰਨਵੇਸਟੀਗੇਸ਼ਨ, ਸ੍ਰੀ ਕੇਸਰ ਸਿੰਘ ਪੀ.ਪੀ.ਐਸ., ਮੋਗਾ ਤੋਂ ਡੀ.ਐਸ.ਪੀ./ ਹੈੱਡਕੁਆਟਰ, ਸ੍ਰੀ ਗੁਰਜੀਤ ਸਿੰਘ ਪੀ.ਪੀ.ਐਸ., ਮੁਕਤਸਰ ਤੋਂ ਡੀ.ਐਸ.ਪੀ./ ਹੈੱਡਕੁਆਟਰ, ਸ੍ਰੀ ਕਰਨ ਸ਼ੇਰ ਸਿੰਘ ਪੀ.ਪੀ.ਐਸ., ਬਟਾਲਾ ਤੋਂ ਡੀ.ਐਸ.ਪੀ./ ਇੰਨਵੇਸਟੀਗੇਸ਼ਨ, ਸ੍ਰੀ ਨਰਿੰਦਰ ਪਾਲ ਸਿੰਘ, ਪੀ.ਪੀ.ਐਸ., ਮਾਨਸਾ ਤੋਂ ਐਸ.ਪੀ./ ਇੰਨਵੇਸਟੀਗੇਸ਼ਨ, ਸ੍ਰੀ ਬਲਰਾਜ ਸਿੰਘ, ਪੀ.ਪੀ.ਐਸ., ਏ.ਆਈ.ਜੀ./ ਜੀ.ਆਰ.ਪੀ. ਪਟਿਆਲਾ ਤੋਂ ਐਸ.ਪੀ./ ਇੰਨਵੇਸਟੀਗੇਸ਼ਨ ਨੇ ਹਾਜ਼ਰੀ ਭਰੀ।
Latest News: ਮਰਹੂਮ ਸਾਹਿਬ ਕਾਸ਼ੀ ਰਾਮ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਸਵੀਰ ਸਿੰਘ ਗੜ੍ਹੀ ਦਾ ਸਨਮਾਨ
Latest News: ਮਰਹੂਮ ਸਾਹਿਬ ਕਾਸ਼ੀ ਰਾਮ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਸਵੀਰ ਸਿੰਘ ਗੜ੍ਹੀ ਦਾ ਸਨਮਾਨ ਚੰਡੀਗੜ੍ਹ, 17 ਅਪ੍ਰੈਲ (ਵਿਸ਼ਵ...