ਚੰਡੀਗੜ੍ਹ , 30 ਅਗਸਤ (ਅੰਕੁਰ )- ਪੀ.ਜੀ.ਆਈ. ਵਿਚ ਬਤੌਰ ਸੀਨੀਅਰ ਰਿਸਰਚ ਫੈਲੋ (ਮੈਡੀਕਲ) ਤੈਨਾਤ ਤੇਜਿੰਦਰ ਕੌਰ ਨੂੰ ਅਸੀਂ ਪੰਜਾਬ ਦੀ ਮਦਰ ਟੇਰੈਸਾ ਵੀ ਕਹਿਏ ਤਾਂ ਸ਼ਾਇਦ ਗਲਤ ਨਹੀਂ ਹੋਵੇਗਾ। ਕੁਸ਼ਠ ਰੋਗ ਨੂੰ ਜੜੋਂ ਮਿਟਾਉਣ ਦੇ ਲਈ ਨਿਰੰਤਰ ਯਤਨ ਕਰ ਰਹੀ ਤੇਜਿੰਦਰ ਕੌਰ ਨੂੰ ਹਾਲ ਹੀ ਵਿਚ ਸੂਬਾ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਕੁਸ਼ਠ ਰੋਗਿਆਂ ਦੇ ਕਲਿਆਣ, ਪੁਨਰਵਾਸ ਅਤੇ ਉਹਨਾਂ ਦੇ ਸਮੁਦਾਏ ਦੇ ਵਿਕਾਸ ਦੇ ਲਈ ਅੱਪਣੀ ਸੇਵਾਵਾਂ ਪ੍ਰਦਾਨ ਕਰਨ ਲਈ ਤੇਜਿੰਦਰ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਤਜਿੰਦਰ ਕੌਰ ਨੂੰ ਹਾਲ ਹੀ ਵਿਚ ਸੂਬਾ ਪੱਧਰੀ ਸਮਾਰੋਹ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਮਾਨਿਤ ਕੀਤਾ। ਤੇਜਿੰਦਰ ਕੌਰ ਨੂੰ ਇਕ ਗੋਲਡ ਮੈਡਲ, ਸ਼ਾਲ, 11000 ਰੁੱਪਏ ਦਾ ਚੈਕ, ਪ੍ਰਮਾਣ ਪੱਤਰ ਅਤੇ ਪ੍ਰਸ਼ੰਸਾ ਪੱਤਰ ਵੀ ਪ੍ਰਦਾਨ ਕੀਤਾ ਗਿਆ।
ਰੋਪੜ ਦੇ ਪਿੰਡ ਬੇਰਹਮਪੂਰ ਜਮੀਂਦਾਰ ਵਿਚ ਪੈਦਾ ਹੋਈ ਤੇਜਿੰਦਰ ਨੇ ਅਪਣੇ ਪਿਤਾ ਪ੍ਰੇਮ ਸਿੰਘ ਦੇ ਪਦਚਿਨ•ਾਂ ‘ਤੇ ਚੱਲਦੇ ਹੋਏ 2001 ਵਿਚ ਪੰਜਾਬ ਅਤੇ ਚੰਡੀਗੜ੍ਹ ਦੇ ਕੁਸ਼ਠਰੋਗੀਆਂ ਦੇ ਕਲਿਆਣਾ, ਪੁਨਰਵਾਸ ਅਤੇ ਸਮੁਦਾਏ ਵਿਕਾਸ ਦੀ ਦਿਸ਼ਾ ਵਿਚ ਕੰਮ ਕਰਨਾ ਸ਼ੁਰੂ ਕੀਤਾ। ਤੇਜਿੰਦਰ ਮੋਹਾਲੀ ਦੀ ਕੁਸ਼ਠ ਰੋਗ ਉਨਮੁਲਨ ਸੋਸਾਇਟੀ ਦੇ ਪ੍ਰਧਾਨ ਆਹੁਦੇ ˜ਉਤੇ ਅਤੇ ਕੁਸ਼ਠ ਰੋਗ ਮਿਸ਼ਨ ਚੰਡੀਗੜ੍ਹ ਦੇ ਪੁਨਰਵਾਸ ਸਕੱਤਰ ਦੇ ਆਹੁਦੇ ਸੰਭਾਲ ਚੁੱਕੀ ਹੈ। ਉਹਨਾਂ ਨੂੰ ਸਾਲ 2007 ਵਿਚ ਮੋਹਾਲੀ ਜਿਲਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁਕਿਆ ਹੈ।
ਕੁਸ਼ਠ ਰੋਗ ਕਲਿਆਣ ਮਿਸ਼ਨ ਚੰਡੀਗੜ੍ਹ ਵੱਲੋਂ ਸ਼ੁਰੂ ਕੀਤੇ ਗਏ ਲੇਪਰੋ ਵੇਲ ਅਭਿਆਨ ਵਿਚ ਤੇਜਿੰਦਰ ਨੇ ਬਤੌਰ ਪ੍ਰੋਜੈਕਟ ਡਾਇਰੈਕਟਰ ਦੀ ਅਹਿਮ ਭੂਮਿਕਾ ਅਦਾ ਕੀਤੀ। ਲੇਪਰੋ ਵੇਲ ਅਭਿਆਨ ਦਾ ਮੁੱਖ ਮੰਤਵ ਝੁੱਗੀ ਝੋਪੜਿਆਂ ਵਿਚ ਪ੍ਰਵਾਸੀ ਮਜਦੂਰਾਂ ਦੇ ਵਿਚ ਜਾਕੇ ਉਹਨਾਂ ਨੂੰ ਕੁਸ਼ਠ ਰੋਗ ਦੇ ਬਾਰੇ ਵਿਚ ਜਾਗਰੂਕ ਕਰਨਾ ਅਤੇ ਉਨ•ਾਂ ਨੂੰ ਇਸਦੇ ਉਪਚਾਰ ਸਬੰਧੀ ਤਰੀਕਿਆਂ ਨਾਲ ਜਾਣੂ ਕਰਵਾਉਣਾ ਸੀ। ਇਸਦੇ ਲਈ ਪੰਚਾਇਤਾਂ, ਨਗਰ ਨਿਗਮਾਂ ਅਤੇ ਸਵੇਂ ਇਛੁੱਕ ਵਰਕਰਾਂ ਨੂੰ ਨਾਲ ਲੈਕੇ ਇਕ ਵਿਆਪਕ ਸਿੱÎਖਿਅਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ।
ਪ੍ਰੋਗਰਾਮ ਦੀ ਉਪਲਬਧੀ ‘ਤੇ ਬੋਲਦਿਆਂ ਤੇਜਿੰਦਰ ਕੌਰ ਨੇ ਕਿਹਾ ਕਿ ਸਮਾਜ ਵਿਚ ਕੁਸ਼ਠ ਰੋਗ ਨੂੰ ਕਲੰਕ ਦੇ ਤੌਰ ‘ਤੇ ਦੇਖਿਆ ਜਾਂਦਾ ਹੈ, ਲਿਹਾਜਾ ਕੁਸ਼ਠ ਰੋਗੀ ਇਸ ਰੋਗ ਨੂੰ ਗੁਪਤ ਰੱਖਦੇ ਹਨ ਅਤੇ ਡਾਕਟਰ ਨਾਲ ਮਿਲਣ ਤੋਂ ਪਰਹੇਜ ਕਰਦੇ ਹਨ। ਲੇਪਰੋ ਵੇਲ ਅਭਿਆਨ ਦੇ ਜਰੀਏ ਇਹ ਜਾਗਰੂਕਤਾ ਫੈਲਾਈ ਗਈ ਕਿ ਇਹ ਬੀਮਾਰੀ ਛੁਆਛੂਤ ਤੋਂ ਨਹੀਂ ਫੈਲਦੀ ਅਤੇ ਇਸਦਾ ਇਲਾਜ ਹੈ। ਨਤੀਜਾ ਇਹ ਰਿਹਾ ਕਿ 32 ਕੁਸ਼ਠ ਰੋਗੀਆਂ ਦੀ ਪਹਿਚਾਣ ਕੀਤੀ ਗਈ ਅਤੇ ਉਹਨਾਂ ਨੂੰ ਇਲਾਜ਼ ਦੇ ਲਈ ਹਸਪਤਾਲ ਭੇਜਿਆ ਗਿਆ।
ਤੇਜਿੰਦਰ ਕੌਰ ਨੇ ਸਰਕਾਰ ਤੋਂ ਇਕ ਕਾਨੂੰਨ ਬਨਾਉਣ ਦੀ ਅਪੀਲ ਕੀਤੀ ਹੈ ਜਿਸ ਨਾਲ ਜਿਲਾ ਪ੍ਰਸ਼ਾਸਨ ਅਤੇ ਸਿਹਤ ਅਧਿਕਾਰੀ ਨਾਲ ਮਿਲਕੇ ਕੁਸ਼ਠ ਰੋਗ ਉਨਮੁਲਨ ਦੀ ਦਿਸ਼ਾ ਵਿਚ ਕੰਮ ਕਰੇ। ਉਹ ਚਾਹੁੰਦੀ ਹੈ ਕਿ ਪ੍ਰਵਾਸੀ ਮਜਦੂਰ ਕੁਸ਼ਠ ਰੋਗੀਆਂ ਨੂੰ ਇਕ ਮੈਡੀਕਲ ਕਾਰਡ ਜਾਰੀ ਕੀਤਾ ਜਾਵੇ, ਤਾਂ ਜੋ ਉਨ•ਾਂ ਦੇ ਮਾਲਕਾਂ ਨੂੰ ਉਨ•ਾਂ ਨੂੰ ਕੰਮ ‘ਤੇ ਰੱਖਣ ਤੋਂ ਪਹਿਲਾਂ ਜਾਣਕਾਰੀ ਮਿਲ ਪਾਵੇ। ਤੇਜਿੰਦਰ ਨੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ ਅਤੇ ਮਨੁੱਖੀ ਅਧਿਕਾਰ ਕਮੀਸ਼ਨ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਕਿ ਕੁਸ਼ਠ ਰੋਗੀਆਂ ਨੂੰ ਭੇਦਭਾਵ ਤੋਂ ਬਚਾਉਣ ਦੇ ਲਈ ਇਕ ਕਾਨੂੰਨ ਲਿਆਂਦਾ ਜਾਵੇ। ਤੇਜਿੰਦਰ ਕਹਿੰਦੀ ਹੈ ਕਿ ਕੁਸ਼ਠ ਰੋਗੀਆਂ ਨੂੰ ਨਾ ਸਿਰਫ਼ ਚਿਕਿਤਸਾ ਦੇਖਰੇਖ ਦੀ ਜਰੂਰਤ ਹੈ, ਬਲਕਿ ਉਹਨਾਂ ਨੂੰ ਸਾਡੇ ਪ੍ਰੇਮ ਅਤੇ ਪਿਆਰ ਦੀ ਵੀ ਜਰੂਰਤ ਹੇ।
ਚੰਡੀਗੜ੍ਹ ਪੁਲੀਸ ਦੇ ਕਈ ਅਧਿਕਾਰੀ ਤੇ ਮੁਲਾਜ਼ਮ ਅੱਜ ਹੋਣਗੇ ਸੇਵਾਮੁਕਤ
ਚੰਡੀਗੜ੍ਹ, 31 ਅਕਤੂਬਰ (ਵਿਸ਼ਵ ਵਾਰਤਾ): ਚੰਡੀਗੜ੍ਹ ਪੁਲਿਸ ਵਿਭਾਗ ਦੇ ਕਈ ਅਧਿਕਾਰੀ (Chandigarh Police officers) ਅਤੇ ਕਰਮਚਾਰੀ ਅੱਜ ਸੇਵਾਮੁਕਤ ਹੋ ਰਹੇ...