ਤਿਓਹਾਰਾਂ ਮੌਕੇ ਲੰਗਰ ਦੀ ਸੇਵਾ ਨਿਭਾਉਣਾ ਪੁੰਨ ਦਾ ਕੰਮ : ਅਭਿਨਵ ਬਾਂਸਲ
ਸਮਾਜ ਸੇਵਕਾਂ ਨੇ ਲਾਇਆ ਕੜੀ ਚਾਵਲ ਅਤੇ ਪ੍ਰਸਾਦ ਦਾ ਲੰਗਰ
ਪਟਿਆਲਾ,2ਮਾਰਚ (ਵਿਸ਼ਵ ਵਾਰਤਾ)- : ਇਤਿਹਾਸਕ ਮਾਰਚ ਦੇ ਮਹੀਨੇ ਵਿਚ ਤਿਓਹਾਰਾਂ ਨੂੰ ਸਮਰਪਿਤ ਸਮਾਜ ਸੇਵੀ ਅਭਿਨਵ ਬਾਂਸਲ ਜੀ.ਬੀ ਆਰਕੀਟੈਕਟ ਅਤੇ ਹੋਰ ਸਮਾਜ ਸੇਵਕਾਂ ਵੱਲੋਂ ਸ਼ਿਵਰਾਤਰੀ ਦੇ ਤਿਓਹਾਰ ਨੂੰ ਮੁੱਖ ਰੱਖਦੇ ਹੋਏ ਲੀਲਾ ਭਵਨ ਮਾਰਕੀਟ ਵਿਖੇ ਕੜੀ ਚਾਵਲ, ਪ੍ਰਸਾਦ ਅਤੇ ਚਰਨਾਮਤ ਦਾ ਲੰਗਰ ਲਾਇਆ। ਇਸ ਮੌਕੇ ਆਰਕੀਟੈਕਟ ਅਭਿਨਵ ਬਾਂਸਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਿਓਹਾਰਾਂ ਨੂੰ ਸੰਬੰਧਿਤ ਤੀਸਰੇ ਲੰਗਰ ਦਾ ਆਯੋਜਨ ਸ਼ਰਧਾਪੂਰਵਕ ਕੀਤਾ ਗਿਆ।
ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਨੇ ਕੜੀ ਚਾਵਲ ਅਤੇ ਪ੍ਰਸਾਦ ਦੇ ਲੰਗਰ ਦਾ ਭਰਪੂਰ ਆਨੰਦ ਮਾਣਿਆ। ਉਨ੍ਹਾਂ ਅੱਗੇ ਕਿਹਾ ਕਿ ਤਿਓਹਾਰਾਂ ਮੌਕੇ ਲੰਗਰ ਦੀ ਸੇਵਾ ਨਿਭਾਉਣਾ ਪੁੰਨ ਦਾ ਕੰਮ ਹੈ, ਜਿਸ ਨਾਲ ਭਗਵਾਨ ਖੁਸ਼ ਹੁੰਦੇ ਹਨ ਅਤੇ ਸਾਰਿਆਂ ’ਤੇ ਪ੍ਰਭੂ ਕਿਰਪਾ ਬਣੀ ਰਹਿੰਦੀ ਹੈ। ਇਸ ਮੌਕੇ ਐਡਵੋਕੇਟ ਅਰਸ਼ਮਨਪਾਲ ਸਿੰਘ, ਐਡਵੋਕੇਟ ਅਭਿਨਵ ਸ਼ਰਮਾ, ਇੰਦਰਜੀਤ ਸਿੰਘ, ਮੋਹਿਤ ਸ਼ਰਮਾ, ਅਮਨ ਸ਼ਰਮਾ, ਈਸ਼ਟਪਾਲ, ਜੋਤ ਕੰਵਲ, ਸ਼ੈਰੀ ਟਾਇਕਾਨ ਇਮੀਗ੍ਰੇਸ਼ਨ, ਤੰਜ, ਅਨੁਜ, ਨਿਖਿਲ, ਸ਼ੁਭਨੀਤ ਮੰਡੋਰ, ਅਸ਼ੀਸ਼ਪਾਲ, ਕੈਨੀ ਰਾਏ, ਮਨਸ਼ੇਰ ਮਿਡੁਖੇੜਾ, ਬਿਕਰਮ ਅਰੋੜਾ, ਹਨੀ ਖਾਨੀ ਅਤੇ ਹੋਰ ਸਮਾਜ ਸੇਵੀ ਅਤੇ ਮੈਂਬਰ ਮੌਕੇ ’ਤੇ ਹਾਜ਼ਰ ਸਨ।