ਮੰਡੀ ਡੱਬਵਾਲੀ 5 ਅਕਤੂਬਰ (ਨਛੱਤਰ ਸਿੰਘ ਬੋਸ਼) ਜਿਵੇਂ ਜਿਵੇਂ ਦਿਵਾਲੀ ਦਾ ਤਿਉਹਾਰ ਨੇੜੇ ਆਉਦਾ ਜਾਦਾ ਹੈ ਉਵੇਂ ਉਵੇਂ ਮਿਲਾਵਟ ਖੋਰਾਂ ਨੇ ਆਪਣੀਆਂ ਸਰਗਰਮੀਆਂ ਚ ਚੋਖਾ ਵਾਧਾ ਕਰ ਦਿੱਤਾ ਹੈ ਅਤੇ ਗੁਆਢੀ ਸੂਬਿਆਂ ਚ ਮੰਗਵਾਏ ਮਿਲਾਵਟੀ ਖਾਦ ਪਦਾਰਥਾਂ ਨਾਲ ਮਿਠਾਆਈ ਤਿਆਰ ਕਰ ਵੱਡੇ ਪੱਧਰ ਤੇ ਸਟੋਰ ਭਰਨੇ ਸ਼ੁਰੂ ਕਰ ਦਿੱਤੇ ਹਨ, ਜੋ ਸ਼ਾਇਦ ਦਿਵਾਲੀ ਤੱਕ ਖਾਣ ਦੇ ਕਾਬਲ ਵੀ ਨਾ ਰਹੇ। ਨਾਅ ਨਾ ਛਾਪਣ ਦੀ ਸ਼ਰਤ ਤੇ ਹਲਵਾਈ ਦੀ ਦੁਕਾਨ ਤੇ ਕੰਮ ਕਰਦੇ ਇੱਕ ਕਰਿੰਦੇ ਨੇ ਦੱਸਿਆ ਕਿ ਜਿਸ ਸਟੋਰ ਚ ਮਿਠਾਆਈ ਸਟੋਰ ਕੀਤੀ ਜਾਂਦੀ ਹੈ ਉੱਥੇ ਚੂਹਿਆਂ ਤੇ ਕਾਰਰੋਜ ਦੀ ਭਰਮਾਰ ਹੈ ਜਦ ਉਹ ਸਵੇਰੇ ਦਰਵਾਜਾ ਖੋਲਦੇ ਹਨ ਤਾਂ ਅਚਾਨਕ ਦਰਜਨਾਂ ਚੂਹੇ ਇੱਧਰ ਉੱਧਰ ਭੱਜਦੇ ਹਨ। ਜਿਸ ਹਿਸਾਬ ਨਾਲ ਜਾਣਕਾਰੀ ਪ੍ਰਾਪਤ ਹੋਈ ਹੈ ਜੇਕਰ ਪੜਤਾਲ ਕੀਤੀ ਜਾਵੇ ਤਾਂ ਪੂਰੇ ਸੂਬੇ ਚ ਇਹ ਖੇਤਰ ਘਟਿਆਂ ਮਠਿਆਈ ਦੀ ਵਿਕਰੀ ਵਿੱਚ ਨੰਬਰ ਇੱਕ ਤੇ ਹੋ ਸਕਦਾ ਹੈ। ਚਰਚਾ ਇਹ ਵੀ ਹੈ ਕਿ ਬਹੁ ਗਿਣਤੀ ਹਲਵਾਈਆਂ ਨੇ ਆਪਣੇ ਪੱਧਰ ਤੇ ਅਗਾਊ ਹੀ ਸਿਹਤ ਵਿਭਾਗ ਨਾਲ ਗੰਢ-ਤੁੱਪ ਕਰਨ ਲਈ ਵਿਚੋਲੀਏ ਲੱਭਣ ਸ਼ੁਰੂ ਕਰ ਦਿੱਤੇ ਹਨ। ਤਾਂ ਚਲਦੇ ਕੰਮ ਚ ਦਿਵਾਲੀ ਵਾਲੇ ਦਿਨ ਕੋਈ ਵਿਘਣ ਨਾ ਪਵੇ। ਸੂਤਰਾਂ ਇਹ ਵੀ ਪਤਾ ਚੱਲਿਆ ਹੈ ਕਿ ਹਲਵਾਈ ਤਾ ਕਥਿਤ ਰੂਪ ਵਿੱਚ ਦੁੱਧ ਵੀ ਨਕਲੀ ਤਿਆਰ ਕਰ ਲੈਂਦੇ ਹਨ, ਅਜਿਹੇ ਦੁੱਧ ਤੋ ਹੀ ਆਉਣ ਵਾਲੇ ਦਿਨਾਂ ਚ ਖੋਆ, ਪਨੀਰ, ਦਹੀ, ਰਸਗੁੱਲੇ, ਗੁਲਾਬ ਜਾਮਣ ਤੇ ਕਈ ਪ੍ਰਕਾਰ ਦੀ ਬਰਫੀ ਤਿਆਰ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਮਿਲਾਵਟ ਖੋਰਾਂ ਨੇ ਖਾਣ ਪੀਣ ਦੀਆਂ ਚੀਜਾ ਸਰ੍ਹੋ ਦਾ ਤੇਲ, ਨਕਲੀ ਦੇਸ਼ੀ ਘਿਉ ਦੀ ਵਿਕਰੀ ਪੂਰੇ ਜੋਰਾ ਤੇ ਹੋ ਰਹੀ ਹੈ। ਜੋ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਲੋਕਾਂ ਦੀ ਮੰਗ ਹੈ ਕਿ ਮਿਲਾਵਟਖੋਰਾ ਖਿਲਾਫ਼ ਉਚਿਤ ਕਾਰਵਾਈ ਜਲਦ ਤੋ ਜਲਦ ਕੀਤੀ ਜਾਵੇ।
BREAKING NEWS : ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਅਜਨਾਲਾ ਅਦਾਲਤ ‘ਚ ਕੀਤਾ ਗਿਆ ਪੇੇਸ਼ ; ਮਿਲਿਆ 4 ਦਿਨ ਦਾ ਰਿਮਾਂਡ
BREAKING NEWS : ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਅਜਨਾਲਾ ਅਦਾਲਤ ‘ਚ ਕੀਤਾ ਗਿਆ ਪੇੇਸ਼ ; ਮਿਲਿਆ 4 ਦਿਨ ਦਾ ਰਿਮਾਂਡ...