ਡੇਰਾ ਸਿਰਸਾ ਤੋਂ 18 ਕੁੜੀਆਂ ਬਰਾਮਦ, ਮੈਡੀਕਲ ਜਾਂਚ ਸ਼ੁਰੂ

1223
Advertisement

ਸਿਰਸਾ, 29 ਅਗਸਤ(ਵਿਸ਼ਵ ਵਾਰਤਾ): ਡੇਰਾ ਸਿਰਸਾ ਦੇ ਮੁਖੀ ਦੇ ਕੈਦੀ ਬਣਨ ਤੋਂ ਬਾਅਦ ਜਿੱਥੇ ਬੀਤੇ ਕੱਲ੍ਹ ਬੱਚਿਆਂ ਨੂੰ ਛੁਡਵਾਇਆ ਗਿਆ, ਉੱਥੇ ਅੱਜ ਡੇਰੇ ਵਿੱਚ ਹੀ ਬਣੇ ਆਸ਼ਰਮ ਵਿੱਚੋਂ 18 ਲੜਕੀਆਂ ਨੂੰ ਬਾਹਰ ਲਿਆਂਦਾ ਗਿਆ ਹੈ। ਉਨ੍ਹਾਂ ਨੂੰ ਬਾਹਰ ਲਿਆਉਣ ਤੋਂ ਬਾਅਦ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ। ਚੀਫ਼ ਮੈਡੀਕਲ ਅਫ਼ਸਰ ਗੋਵਿੰਦ ਗੁਪਤਾ ਨੇ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਬਲਾਤਕਾਰੀ ਬਾਬੇ ਬਾਰੇ ਇਹ ਗੱਲ ਸੁਣੀ ਜਾਂਦੀ ਹੈ ਕਿ ਇਸ ਨੇ ਸਿਰਫ ਦੋ ਸਾਧਵੀਆਂ ਨਾਲ ਹੀ ਕੁਕਰਮ ਨਹੀਂ ਕੀਤਾ ਬਲਕਿ ਉਹ ਉੱਥੋਂ ਦੀਆਂ ਹੋਰ ਲੜਕੀਆਂ ਨੂੰ ਵੀ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ ਹੈ।

ਸ਼ਾਇਦ ਇਸੇ ਗੱਲ ਦੀ ਪੁਸ਼ਟੀ ਲਈ ਡੇਰੇ ਵਿੱਚੋਂ ਲਿਆਂਦੀਆਂ ਗਈਆਂ ਲੜਕੀਆਂ ਦੀ ਇਹ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਵਿਰੁੱਧ ਕਾਨੂੰਨ ਨੇ ਸਖ਼ਤ ਰੁਖ ਅਖ਼ਤਿਆਰ ਕਰਦਿਆਂ ਉਸ ਨੂੰ ਦੋ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ 10-10 ਸਾਲ ਦੀ ਸਖ਼ਤ ਸਜ਼ਾ ਸੁਣਾਈ ਸੀ। ਇਸ ਤੋਂ ਇਲਾਵਾ ਬਲਾਤਕਾਰੀ ਬਾਬੇ ਦੇ ਬਹਾਨਿਆਂ ਤੇ ਤਰਲਿਆਂ ਨੂੰ ਨਾ ਮੰਨਦਿਆਂ ਜੱਜ ਨੇ ਆਪਣੇ ਫੈਸਲੇ ਵਿੱਚ ਇਹ ਵਿਸ਼ੇਸ਼ ਤੌਰ ‘ਤੇ ਲਿਖਿਆ ਸੀ ਕਿ ਗੁਰਮੀਤ ਰਾਮ ਰਹੀਮ ਅਜਿਹਾ ਇੱਕ ਜੰਗਲੀ ਦਰਿੰਦਾ (Wild Beast) ਹੈ ਜਿਸ ‘ਤੇ ਕਿਸੇ ਕੀਮਤ ‘ਤੇ ਤਰਸ ਨਹੀਂ ਕੀਤਾ ਜਾ ਸਕਦਾ।

Advertisement

LEAVE A REPLY

Please enter your comment!
Please enter your name here