ਡੇਰਾ ਸਿਰਸਾ ‘ਚ ਕੱਲ੍ਹ ਤੋਂ ਸ਼ੁਰੂ ਹੋਵੇਗੀ ਤਲਾਸ਼ੀ ਮੁਹਿੰਮ

466
Advertisement


ਸਿਰਸਾ, 7 ਸਤੰਬਰ : ਡੇਰਾ ਸੱਚਾ ਸੌਦਾ ਸਿਰਸਾ ਦੀ ਤਲਾਸ਼ੀ ਮੁਹਿੰਮ ਕੱਲ੍ਹ ਤੋਂ ਸ਼ੁਰੂ ਹੋਵੇਗੀ| ਇਸ ਦੌਰਾਨ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਸਰਚ ਆਪ੍ਰੇਸ਼ਨ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ| ਸਰਚ ਆਪ੍ਰੇਸ਼ਨ ਲਈ ਨਿਯੁਕਤ ਕੋਰਟ ਕਮਿਸ਼ਨਰ ਏ.ਕੇ.ਐਸ ਪਵਾਰ ਦੇ ਸਿਰਸਾ ਨਾ ਪਹੁੰਚਣ ਕਾਰਨ ਡੇਰੇ ਦਾ ਸਰਚ ਆਪ੍ਰੇਸ਼ਨ ਅੱਜ ਵੀ ਨਾ ਹੋ ਸਕਿਆ|
ਦੂਸਰੇ ਪਾਸੇ ਡੇਰੇ ਦੇ ਬਾਹਰ ਸੁਰੱਖਿਆ ਵਿਵਸਥਾ ਕਰੜੀ ਕਰ ਦਿੱਤੀ ਗਈ ਹੈ, ਕਿਸੇ ਨੂੰ ਵੀ ਡੇਰੇ ਦੇ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਅਤੇ ਬਾਹਰ ਸੜਕਾਂ ਉਤੇ ਵੀ ਸੁਰੱਖਿਆ ਦਾ ਸਖਤ ਪਹਿਰਾ ਹੈ| ਜਵਾਨਾਂ ਨੇ ਡੇਰੇ ਦੇ ਬਾਹਰ ਆਪਣੇ ਕੈਂਪ ਸਥਾਪਿਤ ਕਰ ਲਏ ਹਨ, ਉਥੇ ਇਸ ਤਲਾਸ਼ੀ ਮੁਹਿੰਮ ਨੂੰ ਲੈ ਕੇ ਆਮ ਲੋਕਾਂ ਵਿਚ ਕਾਫੀ ਦਿਲਚਸਪੀ ਬਣੀ ਹੋਈ ਹੈ|

Advertisement

LEAVE A REPLY

Please enter your comment!
Please enter your name here