ਡੇਰਾ ਮੁੱਖੀ ਨੂੰ ਆਮ ਕੈਦਿਆਂ ਵਾਂਗ ਜੇਲ੍ਹ ਵਿਚ ਰੱਖਿਆ

1135
Advertisement


ਚੰਡੀਗੜ੍ਹ 26 ਅਗਸਤ (ਵਿਸ਼ਵ ਵਾਰਤਾ) – ਹਰਿਆਣਾ ਪੁਲਿਸ ਡਾਇਰੈਕਟਰ ਜਰਨਲ (ਜੇਲ੍ਹ) ਕੇ.ਪੀ. ਸਿੰਘ ਨੇ ਮੀਡਿਆ ਵੱਲੋਂ ਗੁਰਮੀਤ ਰਾਮ ਰਹਿਮ ਨੂੰ ਵਿਸ਼ੇਸ਼ ਸਹੂਲਤ ਦਿੱਤੇ ਜਾਣ ਦੀ ਖਬਰਾਂ ਨੂੰ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰਮੀਤ ਰਾਮ ਰਹਿਮ ਨੂੰ ਆਮ ਕੈਦੀ ਵਾਂਗ ਰੱਖਿਆ ਗਿਆ ਹੈ। ਰਾਮ ਰਹਿਮ ਨੂੰ ਕੋਈ ਵਿਸ਼ੇਸ਼ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਦੇ ਨਾਲ ਕੋਈ ਸਹਾਇਕ ਨਹੀਂ ਰੱਖਿਆ ਗਿਆ ਹੈ। ਰਾਮ ਰਹਿਮ ਨੂੰ ਕੈਦੀ ਨੰਬਰ 1997 ਦਿੱਤਾ ਗਿਆ ਹੈ।
ਕੇ.ਪੀ.ਸਿੰਘ ਨੇ ਦਆਿ ਕਿ ਗੁਰਮੀਤ ਰਾਮ ਰਹਿਮ ਨੂੰ ਰੋਹਤਕ ਦੀ ਸੁਨਾਰਿਆ ਜੇਲ੍ਹ ਵਿਚ ਆਮ ਕੈਦੀ ਦੀ ਤਰ੍ਹਾਂ ਰੱਖਿਆ ਗਿਆ ਹੈ। ਉਨ੍ਹਾਂ ਦਸਿਆ ਕਿ ਰਾਮ ਰਹਿਮ ਲਈ ਵੱਖ ਤੋਂ ਕੋਈ ਵਿਵਸਥਾ ਨਹੀਂ ਕੀਤੀ ਗਈ ਹੈ। ਇਤਿਆਤ ਵੱਜੋਂ ਉਨ੍ਹਾਂ ਦੇ ਨਾਲ 2-3 ਕੈਦਿਆਂ ਨੂੰ ਰੱਖਿਆ ਗਿਆ ਹੈ। ਜੇਲ੍ਹ ਦੇ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਸਿਰਫ ਕਪੜੇ ਲੈ ਜਾਣ ਦੀ ਇਜਾਜਤ ਦਿੱਤੀ ਗਈ ਹੈ।

Advertisement

LEAVE A REPLY

Please enter your comment!
Please enter your name here