ਡੇਰਾ ਮੁਖੀ ਮਾਮਲੇ ‘ਚ ਹਾਈ ਐਲਰਟ, ਚੰਡੀਗੜ੍ਹ ਪੁਲਿਸ ਨੇ ਹੋਟਲ ਮਾਲਿਕਾਂ ਨੂੰ ਦਿੱਤੇ ਸਖਤ ਆਦੇਸ਼

1007
Advertisement

ਪੰਚਕੂਲਾ/ਚੰਡੀਗੜ੍ਹ 21 ਅਗਸਤ (ਅੰਕੁਰ ) – ਡੇਰਾ ਸੱਚਾ ਸੌਦਾ ਦੇ ਸੰਤ ਬਾਬਾ ਰਾਮ ਰਹੀਮ ‘ਤੇ 25 ਅਗਸਤ ਨੂੰ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ਵਲੋਂ ਆਉਣ ਵਾਲੇ ਫੈਸਲੇ ਨੂੰ ਲੈ ਕੇ ਪ੍ਰਸ਼ਾਸਨ ਕੋਈ ਵੀ ਕਸਰ ਨਹੀਂ ਛੱਡ ਰਿਹਾ। ਇਸ ਲਈ ਲੋਕਾਂ ਦੀ ਸੁਰੱਖਿਆ ਲਈ ਸਾਰੇ ਉੱਚਿਤ ਕਦਮ ਚੁੱਕੇ ਜਾ ਰਹੇ ਹਨ ਅਤੇ ਨਾਜ਼ੁਕ ਇਲਾਕਿਆਂ ‘ਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦਰਅਸਲ 17 ਅਗਸਤ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ‘ਚ ਡੇਰਾ ਸੱਚਾ ਸੌਦਾ ਮੁੱਖੀ ਰਾਮ ਰਹੀਮ ਦੇ ਖਿਲਾਫ ਚਲ ਰਹੇ ਸਾਧਵੀ ਯੌਨ-ਸ਼ੋਸ਼ਣ ਦੇ ਮਾਮਲੇ ਦੀ ਸੁਣਵਾਈ ਹੋਈ। ਇਸ ‘ਤੇ ਸਿਹਤ ਦਾ ਹਵਾਲਾ ਦਿੰਦੇ ਹੋਏ ਸੰਤ ਰਾਮ ਰਹੀਮ ਅਦਾਲਤ ਪੇਸ਼ ਨਹੀਂ ਹੋਏ ਸਨ। ਹੁਣ ਇਸ ਤੋਂ ਬਾਅਦ ਅਦਾਲਤ ਵਲੋਂ 25 ਅਗਸਤ ਨੂੰ ਉਨ੍ਹਾਂ ਨੂੰ ਵਿਅਕਤੀਗਤ ਰੂਪ ‘ਚ ਪੇਸ਼ ਹੋਣ ਦੇ ਆਦੇਸ਼ ਹਨ। ਇਸ ਤੋਂ ਪਹਿਲਾਂ ਵੀ ਡੇਰਾ ਮੁੱਖੀ 2 ਵਾਰ ਅਦਾਲਤ ਦੇ ਆਦੇਸ਼ਾਂ ਦੀ ਅਣਗਹਿਲੀ ਕਰ ਚੁੱਕੇ ਹਨ। ਇਸ ਮਾਮਲੇ ‘ਚ ਡੀ.ਜੀ.ਪੀ. ਸੰਧੂ ਨੇ ਕਿਹਾ ਹੈ ਕਿ ਜੇਕਰ 25 ਅਗਸਤ ਨੂੰ ਡੇਰਾ ਮੁੱਖੀ ਅਦਾਲਤ ‘ਚ ਪੇਸ਼ ਨਹੀਂ ਹੁੰਦੇ ਤਾਂ ਵੀ ਆਦਲਤ ਦੇ ਆਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਨੂੰਨ ਤੋਂ ਵੱਡਾ ਕੋਈ ਨਹੀਂ। ਚੰਡੀਗੜ੍ਹ ਪੁਲਸ ਨੇ ਸਾਰੇ ਹੋਟਲਾਂ ਨੂੰ ਸਖਤ ਹੁਕਮ ਦਿੱਤੇ ਹਨ ਕਿ ਉਹ ਕਮਰੇ ‘ਚ ਦੋ ਤੋਂ ਵੱਧ ਲੋਕਾਂ ਨੂੰ ਰਹਿਣ ਦੀ ਇਜਾਜ਼ਤ ਨਾ ਦੇਣ। ਸਾਰੀਆਂ ਧਰਮਸ਼ਲਾਵਾਂ ਅਤੇ ਸਰਾਵਾਂ ‘ਚ ਇਹ ਆਦੇਸ਼ ਦਿੱਤੇ ਗਏ ਹਨ ਕਿ ਉਹ ਲੋਕਾਂ ਨੂੰ ਇਥੇ ਰੁੱਕਣ ਦੇ ਲਈ ਹਾਲ ਮੁਹੱਈਆ ਨਾ ਕਰਵਾਉਣ। ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੇ ਬਾਰਡਰ ਏਰੀਆ ਨੂੰ 25 ਅਗਸਤ ਲਈ ਸੀਲ ਕਰਨ ਦਾ ਇੰਤਜ਼ਾਮ ਕੀਤਾ ਹੈ। ਤਾਂਕਿ ਬਾਬਾ ਸਮਰਥਕ ਚੰਡੀਗੜ੍ਹ ‘ਚ ਨਾ ਵੜ ਸਕਣ। ਇਕ ਪਾਸੇ ਜਿੱਥੇ ਡੇਰਾ ਸੱਚਾ ਸੌਦਾ ਸਾਧਵੀ ਯੌਨ ਸ਼ੋਸ਼ਣ ਦੇ ਮਾਮਲੇ ‘ਚ 25 ਅਗਸਤ ਨੂੰ ਸੀ. ਬੀ. ਆਈ. ਕੋਰਟ ਦੇ ਫੈਸਲੇ ਮੌਕੇ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ‘ਚ ਧਾਰਾ 144 ਲਗਾ ਦਿੱਤੀ ਗਈ ਹੈ। ਉਥੇ ਹੀ ਬਾਬਾ ਗੁਰਮੀਤ ਰਾਮ ਰਹੀਮ ਨੇ ਸਿਰਸਾ ਸਥਿਤ ਆਸ਼ਰਮ ‘ਚ ਸਤਿਸੰਗ ਕੀਤਾ। ਸਤਿਸੰਗ ‘ਚ 2 ਲੱਖ ਦੇ ਕਰੀਬ ਚੇਲੇ ਪਹੁੰਚੇ। ਬਾਬਾ ਨੇ ਸਾਰਿਆਂ ਨੂੰ ਸਾਂਤੀ ਬਣਾਏ ਰੱਖਣ ਅਤੇ ਅਫਵਾਹਾਂ ਤੋਂ ਬੱਚਣ ਦੀ ਮੰਗ ਕੀਤੀ ਜਦਕਿ ਪੁਲਸ ਦੇ ਖੁਫੀਆ ਤੰਤਰ ਨੇ ਕਿਹਾ ਹੈ ਕਿ ਸਤਿਸੰਗ ਦੇ ਜ਼ਰੀਏ ਬਾਬਾ ਨੇ ਆਪਣੀ ਤਾਕਤ ਦਿਖਾਈ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਪੁਲਸ ਦੀ ਸਪੈਸ਼ਲ ਟੀਮ ਅਤੇ ਬੰਬ ਸਕਵਾਇਡ ਟੀਮ ਪੰਚਕੂਲਾ ਕੋਰਟ ਪਹੁੰਚ ਗਈ। ਟੀਮ ਨੇ ਪੰਚਕੂਲਾ ਦੇ ਅਫਸਰਾਂ ਨੂੰ ਕਿਹਾ ਕਿ ਕੋਰਟ ਦੇ ਨੇੜੇ ਏਰੀਆ ‘ਚ ਕਿਤੇ ਵੀ ਕੋਈ ਪੱਥਰ ਨਹੀਂ ਹੋਣਾ ਚਾਹੀਦਾ। ਮੋਹਾਲੀ ‘ਚ ਕੁੱਲ 1800 ਜਵਾਨ ਤਾਇਨਾਤ ਕੀਤੇ ਗਏ ਹਨ।

Advertisement

LEAVE A REPLY

Please enter your comment!
Please enter your name here