ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਖਤਮ, ਜੇਲ੍ਹ ਵਾਪਸੀ ਅੱਜ
ਚੰਡੀਗੜ੍ਹ 25 ਨਵੰਬਰ(ਵਿਸ਼ਵ ਵਾਰਤਾ)- ਬਲਾਤਕਾਰ ਅਤੇ ਕਤਲ ਵਰਗੇ ਘਿਨੌਣੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਗਏ ਅਤੇ ਸੁਨਾਰੀਆ ਜੇਲ੍ਹ ਵਿੱਚ ਸਜਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਅੱਜ ਖ਼ਤਮ ਹੋ ਗਈ ਹੈ। ਰਾਮ ਰਹੀਮ ਅੱਜ ਸ਼ਾਮ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਪਰਤੇਗਾ। ਜਾਣਕਾਰੀ ਲਈ ਦੱਸ ਦਈਏ ਕਿ ਗੁਰਮੀਤ ਰਾਮ ਰਹੀਮ 15 ਅਕਤੂਬਰ ਨੂੰ 40 ਦਿਨਾਂ ਦੀ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਰਾਮ ਰਹੀਮ ਬਾਗਪਤ ਦੇ ਬਿਨੌਲੀ ਵਿੱਚ ਰਹਿ ਰਿਹਾ ਸੀ। ਇੱਥੇ ਉਹ ਡੇਰਾ ਪ੍ਰੇਮੀਆਂ ਲਈ ਆਨਲਾਈਨ ਸਤਿਸੰਗ ਦਾ ਹਿੱਸਾ ਵੀ ਬਣਿਆ। ਇਸ ਦੇ ਨਾਲ ਹੀ ਉਸਦੇ ਕਈ ਗਾਣੇ ਵੀ ਯੂ-ਟਿਊਬ ਤੇ ਆਏ ਹਨ।