ਚੰਡੀਗਡ਼੍ਹ /ਪੰਚਕੂਲਾ 24 ਅਗਸਤ (ਅੰਕੁਰ ) : ਪੰਚਕੂਲਾ ‘ਚ ਇਕੱਠੇ ਹੋਏ ਡੇਰਾ ਪ੍ਰੇਮੀਆਂ ਨੇ ਪੰਚਕੂਲਾ ਪੁਲਸ ਦੇ ਇੰਤਜ਼ਾਮਾਂ ਨੂੰ ਫੇਲ ਕਰਦੇ ਹੋਏ ਰੇਲਵੇ ਸਟੇਸ਼ਨ ‘ਤੇ ਬੈਰੀਕੇਟਸ ਤੋਡ਼ ਦਿੱਤੇ ਹਨ ਅਤੇ ਹੁਣ ਇਹ ਲੋਕ ਸੈਕਟਰ-6 ਪੁੱਜ ਚੁੱਕੇ ਹਨ। ਫਿਲਹਾਲ ਪੁਲਸ ਅਤੇ ਡੇਰਾ ਪ੍ਰੇਮੀ ਆਹਮੋ-ਸਾਹਮਣੇ ਹਨ। ਜ਼ਿਕਰਯੋਗ ਹੈ ਕਿ ਇਹ ਡੇਰਾ ਪ੍ਰੇਮੀ ਸੀ. ਬੀ. ਆਈ. ਅਦਾਲਤ ‘ਚ ਡੇਰਾ ਮੁਖੀ ਰਾਮ ਰਹੀਮ ਦੀ ਪੇਸ਼ੀ ਦੇ ਖਿਲਾਫ ਇਕਜੁੱਟ ਹੋਏ । ਫਿਲਹਾਲ ਪੁਲਸ ਅਤੇ ਪੈਰਾ ਮਿਲਟਰੀ ਫੋਰਸ ਵਲੋਂ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਲਗਾਤਾਰ ਜਾਰੀ ਰਹੀ
ਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਦਰਜਨ ਦੇ ਕਰੀਬ ਵਿਵਾਦ ਪਹਿਲਾ ਵੀ ਸੁਰਖੀਆਂ ਵਿੱਚ ਰਹੇ ਹਨ।
1 . ਬੱਚੇ ਦੀ ਮੌਤ ਨੂੰ ਲੈ ਕੇ ਪੱਤਰਕਾਰ ਨਾਲ ਵਿਵਾਦ
2 . ਯੋਨ ਸ਼ੋਸ਼ਣ ਦੇ ਇਲਜ਼ਾਮ ਵਾਲੀ ਗੁੰਮਨਾਮ ਚਿੱਠੀ
3 . ਪੱਤਰਕਾਰ ਉੱਤੇ ਜਾਨਲੇਵਾ ਹਮਲਾ ਅਤੇ ਮੌਤ
4 . ਗੁਰੁ ਗੋਬਿੰਦ ਸਿੰਘ ਜੀ ਦੇ ਪਹਿਰਾਵੇ ਨੂੰ ਲੈ ਕੇ ਵਿਵਾਦ
5 . ਡੇਰੇ ਪ੍ਰੇਮੀ ਨੇ ਚਲਾਈ ਗੋਲੀ ਜਿਸ ਕਾਰਨ ਪ੍ਰਦਰਸ਼ਨ ਕਰ ਰਹੇ ਸਿੱਖਾਂ ਉੱਤੇ ਗੋਲੀ ਚਲਾ ਦਿੱਤੀ ਗਈ। ਇਲਜ਼ਾਮ ਡੇਰਾ ਪ੍ਰੇਮੀ ਉੱਤੇ ਲਗਾ ਸਿੱਖ ਨੌਜਵਾਨ ਕੋਮਲ ਸਿੰਘ ਦੀ ਮੌਤ ਹੋ ਗਈ।
6 . ਰੋਕ ਦੇ ਬਾਵਜੂਦ ਇੱਕ ਡੇਰਾ ਪ੍ਰੇਮੀ ਨੇ ਆਪਣੀ ਬੰਦੂਕ ਨਾਲ ਫਾਇਰ ਕਰ ਦਿੱਤਾ ਜਿਸ ਵਿੱਚ ਤਿੰਨ ਪੁਲਿਸ ਕਰਮੀਆਂ ਸਮੇਤ ਅੱਠ ਲੋਕ ਜਖਮੀ ਹੋ ਗਏ .
7 . ਜੱਜ ਨੂੰ ਮਿਲਿਆ ਧਮਕੀ ਭਰੀ ਚਿੱਠੀ
8 . ਡੇਰੇ ਦੇ ਸਾਬਕਾ ਮੈਨੇਜਰ ਦੀ ਗੁਮਸ਼ੁਦਗੀ ਨੂੰ ਲੈ ਕੇ ਇਲਜ਼ਾਮ
9 . ਗੁਰੁਦਵਾਰੇ ਉੱਤੇ ਹੱਲਾ ਬੋਲਣ ਦਾ ਇਲਜ਼ਾਮ
10 . ਡੇਰੇ ਦੇ ਸਾਦੂਆਂ ਨੂੰ ਖੱਸੀ (ਨਪੁੰਸਕ )ਬਣਾਉਣ ਦਾ ਇਲਜ਼ਾਮ
11 . ਅਦਾਕਾਰਾ ਕਿਕੂ ਸ਼ਾਰਦਾ ਦੀ ਗਿਰਫਤਾਰੀ
ਡੇਰਾ ਪ੍ਰੇਮੀਆਂ ਨੇ ਰੇਲਵੇ ਸਟੇਸ਼ਨ ‘ਤੇ ਬੈਰੀਕੇਟਸ ਤੋਡ਼ੇ
Advertisement
Advertisement