ਚੰਡੀਗੜ੍ਹ, 9 ਅਕਤੂਬਰ (ਵਿਸ਼ਵ ਵਾਰਤਾ)-ਕਿਸਾਨਾਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਤੋਂ ਇਲਾਵਾ ਨੌਜਵਾਨਾਂ ਨੂੰ ਡੇਅਰੀ ਕਿੱਤੇ ਨਾਲ ਜੁੜੇ ਵੱਖ-ਵੱਖ ਪਹਿਲੂਆਂ ਦੀ ਜਾਣਕਾਰੀ ਦੇਣ ਲਈ ਉਲੀਕੇ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਤਹਿਤ ਸੂਬੇ ਦੇ ਡੇਅਰੀ ਸਿਖਲਾਈ ਤੇ ਪਸਾਰ ਕੇਂਦਰਾਂ ਵਿਖੇ 23 ਅਕਤੂਬਰ ਤੋਂ ਡੇਅਰੀ ਉੱਦਮ ਸਿਖਲਾਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।
ਇਸ ਬਾਰੇ ਵਿਸਥਾਰ ਵਿੱਚ ਦੱਸਦਿਆਂ ਪੰਜਾਬ ਡੇਅਰੀ ਵਿਕਾਸ ਬੋਰਡ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਸਿਖਲਾਈ ਪ੍ਰੋਗਰਾਮ ਨਸਲ ਸੁਧਾਰ, ਦੁੱਧ ਤੋਂ ਹੋਰ ਵਸਤਾਂ ਤਿਆਰ ਕਰਨ, ਖੁਰਾਕੀ ਪ੍ਰਬੰਧ ਅਤੇ ਦੁਧਾਰੂ ਪਸ਼ੂਆਂ ਦੀ ਸਾਂਭ ਸੰਭਾਲ ‘ਤੇ ਅਧਾਰਿਤ ਹੋਵੇਗਾ। ਇਸ ਪ੍ਰੋਗਰਾਮ ਵਿੱਚ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ, ਡੇਅਰੀ ਖੋਜ ਸੰਸਥਾ ਕਰਨਾਲ ਅਤੇ ਵਿਭਾਗ ਦੇ ਮਾਹਿਰਾਂ ਵੱਲੋਂ ਸਿਖਲਾਈ ਦਿੱਤੀ ਜਾਵੇਗੀ। ਇਸ ਦੌਰਾਨ ਵਿਵਹਾਰਕ ਸਿਖਲਾਈ ਅਗਾਂਹਵਧੂ ਕਿਸਾਨਾਂ ਦੇ ਫਾਰਮਾਂ ਉੱਤੇ ਕਰਵਾਈ ਜਾਵੇਗੀ ਅਤੇ ਕਿਸਾਨਾਂ ਅਤੇ ਸਿਖਲਾਈਯਾਫਤਾ ਨੌਜਵਾਨਾਂ ਨੂੰ ਸਾਹਿਤ ਮੁਫਤ ਵੰਡਿਆ ਜਾਵੇਗਾ ਤਾਂ ਕਿ ਉਹ ਡੇਅਰੀ ਅਤੇ ਦੁੱਧ ਦੀ ਪ੍ਰੋਸੈਸਿੰਗ ਵਿੱਚ ਉਭਰਦੇ ਰੁਝਾਨਾਂ ਬਾਰੇ ਢੁਕਵੀਂ ਜਾਣਕਾਰੀ ਹਾਸਲ ਕਰ ਸਕਣ।
ਇਸ ਦੌਰਾਨ ਡਾਇਰੈਕਟਰ ਨੇ ਦੱਸਿਆ ਕਿ ਅਗਲੇ ਬੈਚ ਦੀ ਛੇ ਹਫਤਿਆਂ ਦੀ ਡੇਅਰੀ ਉੱਦਮ ਸਿਖਲਾਈ ਡੇਅਰੀ ਸਿਖਲਾਈ ਕੇਂਦਰ, ਬੀਜਾ (ਲੁਧਿਆਣਾ), ਚਤਾਮਲੀ (ਰੋਪੜ), ਗਿੱਲ (ਮੋਗਾ), ਅਬੁਲ ਖੁਰਾਣਾ (ਸ੍ਰੀ ਮੁਕਤਸਰ ਸਾਹਿਬ), ਸਰਦੂਲਗੜ੍ਹ (ਮਾਨਸਾ) ਫਗਵਾੜਾ (ਕਪੂਰਥਲਾ) ਅਤੇ ਵੇਰਕਾ (ਅੰਮ੍ਰਿਤਸਰ) ਵਿਖੇ ਸ਼ੁਰੂ ਹੋਵੇਗੀ।
ਡਾਇਰੈਕਟਰ ਨੇ ਦੱਸਿਆ ਕਿ ਸਿਖਿਆਰਥੀਆਂ ਦੀ ਚੋਣ ਲਈ 13 ਅਕਤੂਬਰ ਨੂੰ ਸਵੇਰੇ 10.00 ਵਜੇ ਉਕਤ ਸਿਖਲਾਈ ਕੇਂਦਰਾਂ ‘ਤੇ ਕੌਂਸਲਿੰਗ ਹੋਵੇਗੀ। ਘੱਟੋ-ਘੱਟ 10ਵੀਂ ਪਾਸ ਨੌਜਵਾਨ ਲੜਕੇ-ਲੜਕੀਆਂ ਜਿਨ੍ਹਾਂ ਦੀ ਉਮਰ 18 ਤੋਂ 45 ਸਾਲ ਦਰਮਿਆਨ ਹੋਵੇ ਅਤੇ ਘੱਟੋ-ਘੱਟ ਪੰਜ ਦੁਧਾਰੂ ਪਸ਼ੂਆਂ ਦਾ ਆਪਣਾ ਡੇਅਰੀ ਫਾਰਮ ਹੋਵੇ, ਇਹ ਸਿਖਲਾਈ ਹਾਸਲ ਕਰ ਸਕਦੇ ਹਨ। ਸਿਖਲਾਈ ਲਈ ਪ੍ਰਾਸਪੈਕਟਸ ਜਿਸ ਦੀ ਕੀਮਤ 100/- ਰੁਪਏ ਹੈ, ਸਬੰਧਤ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ/ਡੇਅਰੀ ਵਿਕਾਸ ਅਫਸਰ ਅਤੇ ਸਾਰੇ ਸਿਖਲਾਈ ਕੇਦਰਾਂ ‘ਤੇ ਉਪਲਬਧ ਹਨ। ਸਿਖਲਾਈ ਸਬੰਧੀ ਵਧੇਰੇ ਜਾਣਕਾਰੀ ਡੇਅਰੀ ਵਿਕਾਸ ਬੋਰਡ ਦੇ ਮੁੱਖ ਦਫਤਰ ਦੇ ਟੈਲੀਫੋਨ ਨੰ. 0172-5027285 ਅਤੇ 2217020 ਜਾਂ ਵਿਭਾਗ ਦੀ ਈ.ਮੇਲ director_
ਜ਼ਿਕਰਯੋਗ ਹੈ ਕਿ ਕਿਸਾਨੀ ਧੰਦੇ ਨਾਲ ਜੁੜੇ ਲੋਕਾਂ ਦੀਆਂ ਰੋਜ਼ਮੱਰਾ ਦੀਆਂ ਘਰੇਲੂ ਲੋੜਾਂ ਨੂੰ ਪੂਰਾ ਕਰਨ ਲਈ ਬੱਝਵੀਂ ਆਮਦਨ ਬਹੁਤ ਜ਼ਰੂਰੀ ਹੁੰਦੀ ਹੈ। ਮੌਜੂਦਾ ਫਸਲ ਪ੍ਰਣਾਲੀ 4-6 ਮਹੀਨਿਆਂ ਬਾਅਦ ਆਮਦਨ ਦਿੰਦੀ ਹੈ, ਜਿਸ ਕਰਕੇ ਕਿਸਾਨਾਂ ਨੂੰ ਰੋਜ਼ਾਨਾ ਦੇ ਪਰਿਵਾਰਕ ਤੇ ਸਮਾਜਿਕ ਖਰਚੇ ਪੂਰੇ ਕਰਨ ਲਈ ਬੈਂਕਾਂ ਜਾਂ ਸ਼ਾਹੂਕਾਰਾਂ ਤੋਂ ਕਰਜ਼ਾ ਲੈਣਾ ਪੈਂਦਾ ਹੈ ਜੋ ਕਿ ਵਿਆਜ ਸਮੇਤ ਸਮੇਂ-ਸਿਰ ਮੋੜਨਾ ਅਸੰਭਵ ਹੋ ਜਾਂਦਾ ਹੈ ਅਤੇ ਕਿਸਾਨਾਂ ਉੱਤੇ ਕਰਜ਼ੇ ਦਾ ਬੋਝ ਪੈਂਦਾ ਹੈ। ਪਸ਼ੂ ਪਾਲਣ ਦਾ ਧੰਦਾ ਇਕ ਇਹੋ ਜਿਹਾ ਕਿੱਤਾ ਹੈ, ਜਿਸ ਵਿੱਚ ਰੋਜ਼ਾਨਾ ਜਾਂ 10 ਦਿਨਾਂ ਬਾਅਦ ਦੁੱਧ ਦੀ ਕੀਮਤ ਮਿਲਣੀ ਯਕੀਨੀ ਹੈ। ਪੰਜਾਬ ਵਿੱਚ ਦੁੱਧ ਦੇ ਮੰਡੀਕਰਨ ਦੀ ਕੋਈ ਸਮੱਸਿਆ ਨਹੀਂ ਹੈ। ਇਸ ਲਈ ਕਿਸਾਨਾਂ ਨੂੰ ਡੇਅਰੀ ਧੰਦਿਆਂ ਨੂੰ ਅਪਨਾਉਣਾ ਚਾਹੀਦਾ ਹੈ। ਬਾਕੀ ਧੰਦਿਆਂ ਵਾਂਗ ਇਹ ਧੰਦਾ ਵੀ ਵਿਗਿਆਨਕ ਬਣਦਾ ਜਾ ਰਿਹਾ ਹੈ ਜਿਸ ਕਰਕੇ ਇਸ ਦੀ ਵਿਗਿਆਨਕ ਸਿਖਲਾਈ ਬਹੁਤ ਜ਼ਰੂਰੀ ਹੈ।
BREAKING NEWS : ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਅਜਨਾਲਾ ਅਦਾਲਤ ‘ਚ ਕੀਤਾ ਗਿਆ ਪੇੇਸ਼ ; ਮਿਲਿਆ 4 ਦਿਨ ਦਾ ਰਿਮਾਂਡ
BREAKING NEWS : ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਅਜਨਾਲਾ ਅਦਾਲਤ ‘ਚ ਕੀਤਾ ਗਿਆ ਪੇੇਸ਼ ; ਮਿਲਿਆ 4 ਦਿਨ ਦਾ ਰਿਮਾਂਡ...