ਡੀ. ਬੀ. ਈ. ਈ. ਵੱਲੋਂ ਗ੍ਰੈਜੂਏਟਾਂ ਲਈ ਪਲੇਸਮੈਂਟ ਕੈਂਪ ਅੱਜ

0
38

ਡੀ. ਬੀ. ਈ. ਈ. ਵੱਲੋਂ ਗ੍ਰੈਜੂਏਟਾਂ ਲਈ ਪਲੇਸਮੈਂਟ ਕੈਂਪ ਅੱਜ

ਐਸ.ਏ.ਐਸ.ਨਗਰ,10ਅਕਤੂਬਰ(ਸਤੀਸ਼ ਕੁਮਾਰ ਪੱਪੀ)- ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਊਰੋ, ਮਾਡਲ ਕੈਰੀਅਰ ਸੈਂਟਰ ਅਤੇ ਪੀਐਸਡੀਐਮ, ਐਸ.ਏ.ਐਸ.ਨਗਰ, 10 ਅਕਤੂਬਰ, 2023 ਨੂੰ ਐਕਸਿਸ ਬੈਂਕ (PSDM, SAS Nagar, AXIS Bank) ਲਈ ਪਲੇਸਮੈਂਟ ਕੈਂਪ ਦਾ ਆਯੋਜਨ ਕਰ ਰਿਹਾ ਹੈ। ਜਿੱਥੇ 20 ਤੋਂ 35 ਸਾਲ ਦੀ ਉਮਰ ਵਰਗ ਵਿੱਚ ਕੋਈ ਵੀ ਪੁਰਸ਼ ਗ੍ਰੈਜੂਟ ਹਿੱਸਾ ਲੈ ਸਕਦੇ ਹਨ। ਐਕਸਿਸ ਬੈਂਕ ਦੀ ਐਚ ਆਰ ਟੀਮ ਦੁਆਰਾ ਸਵੇਰੇ 9.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਮਾਰਕੀਟਿੰਗ ਐਗਜ਼ੀਕਿਊਟਿਵ, ਰਿਲੇਸ਼ਨਸ਼ਿਪ ਅਫਸਰ, ਲੋਨ ਅਫਸਰ (ਪਾਰਟਨਰ ਪੇਰੋਲ ਵਿਖੇ ਕੋਰ ਮਾਰਕੀਟਿੰਗ ਐਗਜ਼ੀਕਿਊਟਿਵ) ਦੇ ਆਹੁੱਦਿਆ ਦੇ ਲਈ ਵਾਕ ਇੰਨਾਂ ਇੰਟਰਵਿਊ ਕੀਤੀ ਜਾਵੇਗੀ।
• ਕੋਈ ਵੀ ਗ੍ਰੈਜੂਏਟ (ਫਰੈਸ਼ਰ ਅਤੇ ਤਜਰਬੇਕਾਰ) ਇੰਟਰਵਿਊ ਵਿੱਚ ਹਿੱਸਾ ਲੈ ਸਕਦਾ ਹੈ।
• ਉਮੀਦਵਾਰਾਂ ਲਈ ਤਨਖਾਹ ਦੀ ਦਰ 2.5 ਲੱਖ ਸੀ. ਟੀ. ਸੀ. ਹੋਵੇਗੀ ਅਤੇ ਯੋਗ ਤਜ਼ਰਬੇਕਾਰ ਉਮੀਦਵਾਰਾਂ ਨੂੰ ਉਹਨਾਂ ਦੇ ਤਜ਼ਰਬੇ ਅਨੁਸਾਰ ਤਨਖਾਹ ਵਾਧੇ ਦੇ ਰੂਪ ਵਿੱਚ ਨਿਰਧਾਰਿਤ ਕੀਤੀ ਜਾਵੇਗੀ।
• ਨੌਕਰੀ ਦੀ ਸਥਾਨ ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਡੇਰਾਬੱਸੀ, ਖਰੜ, ਜ਼ੀਰਕਪੁਰ, ਰੋਪੜ ਅਤੇ ਨਿਆਗਾਓਂ ਹੋਵੇਗਾ।
ਡਿਪਟੀ ਡਾਇਰੈਕਟਰ, ਡੀ.ਬੀ.ਈ.ਈ. ਸ੍ਰੀ. ਹਰਪ੍ਰੀਤ ਸਿੰਘ ਮਾਨਸਾਹੀਆ ਨੇ ਦੱਸਿਆ ਕਿ ਡੀ. ਬੀ. ਈ. ਈ ਵੱਲੋਂ ਮੰਗਲਵਾਰ ਤੋਂ ਸ਼ੁੱਕਰਵਾਰ ਤੱਕ ਹਰ ਰੋਜ਼ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ ਇੱਕ ਜਾਂ ਇੱਕ ਤੋਂ ਵੱਧ ਕੰਪਨੀਆਂ ਹਿੱਸਾ ਲੈਣਗੀਆਂ। ਉਨ੍ਹਾਂ ਜ਼ਿਲ੍ਹਾ ਮੁਹਾਲੀ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰਿਜ਼ਿਊਮ ਅਤੇ ਸਬੰਧਤ ਦਸਤਾਵੇਜ਼ਾਂ ਨਾਲ ਡੀ.ਬੀ.ਈ.ਈ ਦਫ਼ਤਰ ਵਿੱਚ ਪਹੁੰਚ ਕੇ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਚਾਹਵਾਨ ਉਮੀਦਵਾਰ ਸਵੇਰੇ 9.30 ਵਜੇ ਡੀ..ਬੀ.ਈ.ਈ. ਕਮਰਾ ਨੰਬਰ 461, ਡੀਸੀ ਕੰਪਲੈਕਸ, ਸੈਕਟਰ 76, ਐਸਏਐਸ ਨਗਰ ਵਿਖੇ ਪਹੁੰਚਣ। ਨੌਕਰੀ ਦੀ ਭਾਲ ਕਰਦੇ ਉਮੀਦਵਾਰ ਆਪਣਾ ਰਿਜ਼ਿਊਮ ਈ.ਮੇਲ: dbeeplacementssasnagar@gmail.com ਰਾਹੀਂ ਦਫ਼ਤਰ ਵਿਖੇ ਪਹੁੰਚਾ ਸਕਦੇ ਹਨ।