ਡੀਜੀਪੀ ਨੂੰ ਹਟਾਉਣ ਦੀਆਂ ਖ਼ਬਰਾਂ ਵਿਚਾਲੇ ਚਰਨਜੀਤ ਸਿੰਘ ਚੰਨੀ ਦਾ ਬਿਆਨ
ਚੰਡੀਗੜ੍ਹ, 3ਅਕਤੂਬਰ(ਵਿਸ਼ਵ ਵਾਰਤਾ) ਨਵਜੋਤ ਸਿੱਧੂ ਵੱਲੋਂ ਮੌਜੂਦਾ ਡੀਜੀਪੀ ਪੰਜਾਬ ਨੂੰ ਹਟਾਏ ਜਾਣ ਦੀ ਕੀਤੀ ਮੰਗ ਦੇ ਜਵਾਬ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਪਸ਼ਟ ਤੌਰ ਤੇ ਕਿਹਾ ਕਿ ਪੰਜਾਬ ਵਿਚ ਡੀਜੀਪੀ ਦੀ ਨਿਯੁਕਤੀ ਹਾਲੇ ਨਹੀਂ ਕੀਤੀ ਗਈ।ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਡੀਜੀਪੀ ਦੀ ਨਿਯੁਕਤੀ ਹਾਲੇ ਕੀਤੀ ਜਾਣੀ ਹੈ। ਉਹਨਾਂ ਕਿਹਾ ਕਿ ਇਹ ਕਾਨੂੰਨੀ ਪ੍ਰਕਿਰਿਆ ਹੈ। 30 ਸਾਲਾ ਸੇਵਾ ਕਰਨ ਵਾਲਿਆਂ ਦੀ ਸੂਚੀ ਯੂਪੀਐਸਸੀ ਨੂੰ ਭੇਜਣੀ ਹੁੰਦੀ ਹੈ ਜੋ ਭੇਜੀ ਜਾ ਚੁੱਕੀ ਹੈ। ਇਸ ਵਿਚੋਂ ਤਿੰਨ ਨਾਮ ਯੂਪੀਐਸਸੀ ਛਾਂਟ ਕੇ ਰਾਜ ਸਰਕਾਰ ਨੂੰ ਭੇਜੇਗੀ ਅਤੇ ਸੂਬਾ ਸਰਕਾਰ ਸਲਾਹ ਮਸ਼ਵਰਾ ਕਰ ਕਰਨ ਤੋਂ ਬਾਅਦ ਡੀਜੀਪੀ ਦੀ ਨਿਯੁਕਤੀ ਕਰੇਗੀ।