ਡਿਊਟੀ ਦੌਰਾਨ ਆਰਾਮ ਫਰਮਾਉਣ ਵਾਲਾ ਬਾਘਾ ਪੁਰਾਣਾ ਦਾ ਬੀਡੀਪੀਓ ਮੁੱਅਤਲ
ਚੰਡੀਗੜ੍ਹ,23 ਅਪ੍ਰੈਲ(ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵੱਲੋਂ ਡਿਊਟੀ ਦੌਰਾਨ ਆਰਾਮ ਫਰਮਾ ਰਹੇ ਬੀਡੀਪੀਓ ਨੂੰ ਮੁੱਅਤਲ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ। ਬੀਤੇ ਦਿਨ ਅੰਮ੍ਰਿਤਸਰ ਦੇ ਬਾਘਾ ਪੁਰਾਣਾ ਦੇ ਬੀਡੀਪੀਓ ਦੀ ਆਪਣੇ ਦਫਤਰ ਦੇ ਉੱਪਰ ਬਣੇ ਕਮਰੇ ਵਿੱਚ ਆਰਾਮ ਕਰਦੇ ਹੋਏ ਤਸਵੀਰਾਂ ਸਾਹਮਣੇ ਆਈਆਂ ਸਨ। ਜਿਸ ਤੋਂ ਬਾਅਦ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬਾਘਾ ਪੁਰਾਣਾ ਦੇ ਬੀ ਡੀ ਪੀ ਓ ਨਿਰਮਲ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।