ਜੈਤੋ , 6 ਜੂਨ ( ਰਘੂਨੰਦਨ ਪਰਾਸ਼ਰ) ਕੋਵਿਡ 19 ਨੂੰ ਹਰਾਉਣ ਦੇ ਮਿਸ਼ਨ ਵਿੱਚ, ਡਾ ਵੀਨਾ ਨਿਰੰਤਰ ਔਰਤਾਂ ਤੱਕ ਪਹੁੰਚ ਰਹੀ ਹੈ, ਜਿਨ੍ਹਾਂ ਵਿੱ तयਚੋਂ ਬਹੁਤ ਸਾਰੀਆਂ ਅਜੇ ਵੀ ਸੈਨੇਟਰੀ ਨੈਪਕਿਨ ਤੋਂ ਅਣਜਾਣ ਹਨ, ਉਹ ਨਹੀਂ , ਜਾਣਦੀਆ ਸੈਨੇਟਰੀ ਪੈਡ ਕੀ ਹਨ, ਉਹ ਕਿਵੇਂ ਵਰਤੇ ਜਾਂਦੇ ਹਨ ਡਾ: ਵੀਨਾ ਨੇ ਦੱਸਿਆ ਕਿ ਅਜਿਹੀਆਂ ਔਰਤਾਂ ਨੂੰ ਪਹਿਲਾਂ ਇਸ ਦੀ ਵਿਸਥਾਰ ਨਾਲ ਵਿਆਖਿਆ ਕਰਨੀ ਪੈਂਦੀ ਹੈ।ਉਨ੍ਹਾਂ ਅੱਗੇ ਕਿਹਾ ਕਿ ਉਹ ਹੈਰਾਨ ਹਨ ਕਿ ਅਜੋਕੇ ਭਾਰਤ ਵਿੱਚ ਸਾਡੀਆਂ ਬਹੁਤ ਸਾਰੀਆਂ ਧੀਆਂ ,ਭੈਣਾਂ , ਬੇਟੀਆਂ ਗੰਦੇ ਕਪੜੇ ਵਰਤਦੀਆਂ ਹਨ ਜੋ ਕੀਤੋ ਵੀ ਰਾਹ ਚਲਦੀਆਂ ਚੁੱਕ ਕੇ ਵਰਤ ਲੈਂਦੀਆਂ ਹਨ। ਉਹ ਸੈਨੇਟਰੀ ਨੈਪਕਿਨ ਬਾਰੇ ਨਹੀਂ ਜਾਣਦੀਆ ,ਉਨ੍ਹਾਂ ਨੂੰ ਖਰੀਦਣ ਤੋਂ ਝਿਜਕਦੀਆ ਹਨ|
ਡਾ: ਵੀਨਾ ਨੇ ਦੱਸਿਆ ਕਿ ਅੱਜ ਉਹ ਬਠਿੰਡਾ ਵਿਕਾਸ ਮੰਚ ਦੇ ਮੁਖੀ ਰਾਕੇਸ਼ ਨਰੂਲਾ ਅਤੇ ਵੰਦਨਾ ਅਰੋੜਾ ਦੇ ਨਾਲ ਕਾਗਜ ਚੁੱਕਣ ਵਾਲਿਆਂ ਔਰਤਾਂ ਦੀ ਵਸਤੀ ਵਿਚ ਗਏ ਸੀ, ਉਥੇ ਕੋਈ ਸਫਾਈ ਨਾਮ ਦੀ ਕੋਈ ਚੀਜ਼ ਨਹੀਂ ਸੀ, ਗੰਦਗੀ ਅਤੇ ਬਦਬੂ ਹਰ ਥਾਂ ਫੈਲੀ ਹੋਈ ਸੀ। ਓਹਨਾ ਨੇ ਮਿੱਟੀ ਨਾਲ ਲਿਬੜੇ ਕਪੜੇ ਪਾਏ ਹੋਏ ਸੀ , ਹਰ ਥਾਂ ਕੂੜਾ ਤੇ ਕਬਾੜ ਦੇ ਢੇਰ ਲਗੇ ਹੋਏ ਸੀ | ਉਹ ਉਸੇ ਥਾਂ ਤੇ ਹੀ ਖਾਣਾ ਪਕਾ ਰਹੇ ਸੀ | ਡਾਕਟਰ ਵੀਨਾ ਨੇ ਇਕ ਚੀਜ਼ ਜੋ ਓਥੇ ਵੇਖੀ ਉਹ ਉਸਨੇ ਸਾਨੂੰ ਦਸੀ ਕਿ ਜੋ ਖੁਸ਼ੀ ਮਹਿਲਾ ਵਿੱਚ ਦਿਖਾਈ ਨਹੀਂ ਦਿੰਦੀ ਹੈ, ਉਹ ਖੁਸ਼ੀ ਉਨ੍ਹਾਂ ਔਰਤਾਂ ਦੇ ਚਿਹਰਿਆਂ ਵਿੱਚ ਵਿਖਾਈ ਦਿਤੀ | ਜਦੋਂ ਓਹਨਾ ਨੂੰ ਸੈਨੇਟਰੀ ਨੈਪਕਿਨ ਦਿਤੇ ਗਏ ਤਾ ਓਹਨਾ ਨੇ ਪੁੱਛਣਾ ਸ਼ੁਰੂ ਕੀਤਾ ਕਿ ਇਹ ਕੀ ਹਨ, ਕੀ ਕੰਮ ਆਉਂਦੇ ਹੈ, ਇਹ ਸੁਣਕੇ ਉਹ ਹੈਰਾਨ ਰਹਿ ਗਈ ਕਿ ਭਾਵੇਂ ਬਠਿੰਡਾ ਵਰਗੇ ਮਹਾਂਨਗਰ ਵਿੱਚ ਰਹਿੰਦੇ ਹੋਏ ਇਹ ਇੰਨੀਆਂ ਅਣਜਾਣ ਕਿਉਂ ਹਨ? ਜਦੋਂ ਅਸੀਂ ਇਸ ਦੀ ਤਹਿ ਤਕ ਗਏ , ਤਾਂ ਸਾਨੂੰ ਪਤਾ ਲੱਗਿਆ ਕਿ ਇਹ ਲੋਕ ਸ਼ਹਿਰ ਵਿਚ ਸੁੱਟੇ ਗਏ ਕੁੜੇ ਕਚਰੇ ਤੋਂ ਆਪਣੀ ਜ਼ਿੰਦਗੀ ਜੀਉਣ ਦੀ ਕੋਸ਼ਿਸ਼ ਵਿਚ ਇੰਨੇ ਰੁੱਝੇ ਹੋਏ ਹਨ ਕਿ ਆਧੁਨਿਕਤਾ ਉਨ੍ਹਾਂ ਨੂੰ ਛੂਹ ਨਹੀਂ ਸਕੀ |ਡਾ. ਵੀਨਾ ਨੇ ਕਿਹਾ ਕਿ ਅੱਜ ਉਸ ਨੂੰ ਇਹ ਲੋਕਾਂ ਨੂੰ ਮਿਲ ਕੇ ਜ਼ਿੰਦਗੀ ਦੀ ਅਸਲੀਅਤ ਦਾ ਗਿਆਨ ਪ੍ਰਾਪਤ ਹੋਇਆ ਡਾ: ਵੀਨਾ ਨੇ ਰਾਜ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜੇ ਤੁਸੀਂ ਸੱਚਮੁੱਚ ਗਰੀਬਾਂ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਮੁਫਤ ਵੰਡਣਾ ਬੰਦ ਕਰੋ, ਲੋਕਾਂ ਨੂੰ ਭਿਖਾਰੀ ਨਾ ਬਣਾਓ, ਨਾਗਰਿਕਾਂ ਨੂੰ ਰੁਜ਼ਗਾਰ, ਸਿੱਖਿਆ, ਸਿਹਤ ਵਰਗੀਆਂ ਸਹੂਲਤਾਂ ਪ੍ਰਦਾਨ ਕਰੋ ਤਾਂ ਜੋ ਹਰ ਨਾਗਰਿਕ ਆਤਮ ਨਿਰਭਰ ਹੋਕੇ ਆਤਮ ਸਨਮਾਨ ਨਾਲ ਜੀ ਸਕੇ ,ਨਹੀਂ ਤਾ ਕਟੋਰਾ ਫੜਕੇ ਸਰਕਾਰਾਂ ਅਗੇ ਮੰਗਣ ਦਾ ਆਦਿ ਹੋ ਜਾਣ ਗਏ |