ਚੰਡੀਗੜ੍ਹ (ਵਿਸ਼ਵ ਵਾਰਤਾ )ਟ੍ਰਾਈਸਿਟੀ ਠੰਡ ਦੇ ਕਰਨ ਪਹਿਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਮੋਹਾਲੀ ਫੇਜ਼-11 ਸਥਿਤ ਮੰਦਰ ਕੋਲ ਇਕ ਵਿਅਕਤੀ ਦੀ ਲਾਸ਼ ਪਈ ਹੋਈ ਮਿਲੀ ਜਿਸ ਦੀ ਪਛਾਣ ਵਾਲੀ ਰਾਮ (55) ਦੇ ਰੂਪ ਵਿਚ ਹੋਈ ਹੈ, ਜੋ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦਾ ਰਹਿਣ ਵਾਲਾ ਸੀ। ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੀਆਂ 10 ਥਾਵਾਂ ‘ਤੇ ਬੇਸਹਾਰਾ ਲੋਕਾਂ ਦੇ ਸੌਣ ਲਈ ਰੈਣ-ਬਸੇਰੇ ਸ਼ੁਰੂ ਕਰਨ ਦੀ ਗੱਲ ਕਹੀ ਹੈ। ਜਿਸ ਵਿਚ ਸੈਕਟਰ-43 ਬੱਸ ਸਟੈਂਡ, ਸੈਕਟਰ-22 ਪੈਟਰੋਲ ਪੰਪ ਕੋਲ, ਸੈਕਟਰ-20, ਸੈਕਟਰ-19, ਸੈਕਟਰ-30, ਸੈਕਟਰ-16 ਹਸਪਤਾਲ, ਸੈਕਟਰ-32 ਹਸਪਤਾਲ, ਪੀ. ਜੀ. ਆਈ. ‘ਚ, ਸੈਕਟਰ-9, ਸੈਕਟਰ-17 ਬੱਸ ਸਟੈਂਡ, ਸੈਕਟਰ-26 ਟ੍ਰਾਂਸਪੋਰਟ ਚੌਕ ਸ਼ਾਮਿਲ ਹਨ।