ਦੁਬਈ, 3 ਸਤੰਬਰ : ਭਾਰਤੀ ਟੀਮ ਬੇਸ਼ੱਕ ਇੰਗਲੈਂਡ ਖਿਲਾਫ ਟੈਸਟ ਲੜੀ ਹਾਰ ਚੁਕੀ ਹੈ, ਪਰ ਇਸ ਦੇ ਬਾਵਜੂਦ ਰੈਂਕਿੰਗ ਵਿਚ ਵਿਰਾਟ ਕੋਹਲੀ ਨੰਬਰ ਇਕ ਉਤੇ ਕਾਇਮ ਹਨ। ਆਈ.ਸੀ.ਸੀ ਵਲੋਂ ਜਾਰੀ ਤਾਜ਼ਾ ਰੈਂਕਿੰਗ ਅਨੁਸਾਰ ਵਿਰਾਟ ਕੋਹਲੀ 929 ਅੰਕਾਂ ਨਾਲ ਨੰਬਰ ਇਕ ਉਤੇ ਕਾਬਜ਼ ਹਨ।
ਇਸ ਤੋਂ ਇਲਾਵਾ ਸਟੀਵ ਸਮਿੱਥ ਦੂਸਰੇ, ਕੇਨ ਵਿਲੀਅਮਸਨ ਤੀਸਰੇ, ਡੇਵਿਡ ਵਾਰਨਰ ਚੌਥੇ ਤੇ ਇੰਗਲੈਂਡ ਦਾ ਕਪਤਾਨ ਜੋ ਰੂਟ ਨੰਬਰ ਇਕ ਰੈਂਕਿੰਗ ਉਤੇ ਹਨ।
ਗੇਂਦਬਾਜ਼ੀ ਵਿਚ ਇੰਗਲੈਂਡ ਦਾ ਜੇਮਸ ਐਂਡਰਸਨ ਪਹਿਲੇ ਅਤੇ ਭਾਰਤ ਦਾ ਰਵਿੰਦਰ ਜਡੇਜਾ ਤੀਸਰੇ ਸਥਾਨ ਉਤੇ ਹੈ। ਆਰ. ਅਸ਼ਵਿਨ 8ਵੇਂ ਸਥਾਨ ਤੇ ਮੁਹੰਮ ਸ਼ਮੀ 19ਵੇਂ ਸਥਾਨ ਤੇ ਹੈ।