ਟੀਮ ਇੰਡੀਆ ਦੀ ਆਸਟ੍ਰੇਲੀਆ ਵਿੱਚ ਇਤਿਹਾਸਕ ਜਿੱਤ
ਭਾਰਤ ਨੇ 2-1 ਨਾਲ ਜਿੱਤੀ ਬਾਰਡਰ-ਗਾਵਸਕਰ ਟੈਸਟ ਸੀਰੀਜ਼
ਬ੍ਰਿਸਬੇਨ,19 ਜਨਵਰੀ(ਗੁਰਪੁਨੀਤ ਸਿੰਘ ਸਿੱਧੂ) ਆਸਟ੍ਰੇਲੀਆ ਦੇ ਬ੍ਰਿਸਬੇਨ ਵਿੱਚ ਚੱਲ ਰਹੀ ਬਾਰਡਰ –ਗਾਵਸਕਰ ਟੈਸਟ ਸੀਰੀਜ਼ ਨੂੰ ਇੰਡੀਆ ਨੇ ਜਿੱਤ ਲਿਆ ਹੈ। ਭਾਰਤ ਨੇ 2-1 ਨਾਲ ਇਹ ਟੈਸਟ ਸੀਰੀਜ਼ ਜਿੱਤੀ ਹੈ।ਭਾਰਤੀ ਟੀਮ ਨੇ 328 ਦੌੜਾਂ ਦਾ ਟਿੱਚਾ ਹਾਸਿਲ ਕਰ ਲਿਆ ਤੇ ਆਸਟ੍ਰੇਲੀਆ ਵਿੱਚ ਇਤਿਹਾਸਕ ਜਿੱਤ ਪ੍ਰਾਪਤ ਕੀਤੀ।