ਮਾਨਸਾ, 1 ਅਕਤੂਬਰ (ਵਿਸ਼ਵ ਵਾਰਤਾ)- ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨਾਲ ਜ਼ੇਲ੍ਹਾਂ ਕੱਟਣ ਵਾਲੇ ਬਜੁਰਗ ਟਕਸਾਲੀ ਆਗੂ ਅਤੇ ਸਾਬਕਾ ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਮਾਖਾ ਨੇ ਅੱਜ ਸੋ੍ਰਮਣੀ ਅਕਾਲੀ ਦਲ ਦੀ ਸਰਗਰਮ ਸਿਆਸਤ ਤੋਂ ਅਸਤੀਫਾ ਦੇਕੇ ਘਰੇ ਆਰਾਮ ਕਰਨ ਦਾ ਐਲਾਨ ਕੀਤਾ ਹੈ। ਭਾਵੇਂ ਉਨ੍ਹਾਂ ਨੇ ਅਸਤੀਫੇ ਦਾ ਕਾਰਨ ਸਿਹਤ ਖਰਾਬ ਰਹਿਣ ਅਤੇ ਪਾਰਟੀ ਲਈ ਕੰਮ ਨਾ ਕਰ ਸਕਣ ਤੋਂ ਅਸਮਰੱਥਾ ਪ੍ਰਗਟਾਈ ਹੈ, ਪਰ ਰਾਜਨੀਤਿਕ ਤੌਰ *ਤੇ ਉਨ੍ਹਾਂ ਦੇ ਅਸਤੀਫੇ ਨੂੰ ਪਾਰਟੀ ਅੰਦਰਲੀ ਘੁਟਣ ਹੀ ਦੱਸਿਆ ਜਾ ਰਿਹਾ ਹੈ। ਧਰਮਯੁੱਧ ਮੋਰਚੇ ਦੌਰਾਨ ਜ਼ੇਲ੍ਹ ਜਾਣ ਵਾਲੇ ਬਲਦੇਵ ਸਿੰਘ ਮਾਖਾ ਪਹਿਲੇ ਐਸੇ ਆਗੂ ਹਨ, ਜਿੰਨ੍ਹਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਸੰਸਦੀ ਹਲਕੇ *ਚੋਂ ਅਸਤੀਫਾ ਦਿੱਤਾ ਹੈ। ਉਹ ਅਕਾਲੀ ਸਰਕਾਰ ਦੌਰਾਨ ਮਾਰਕਿਟ ਕਮੇਟੀ ਭੀਖੀ ਦੇ ਚੇਅਰਮੈਨ ਵੀ ਰਹੇ ਹਨ ਅਤੇ ਇਸ ਅਸਤੀਫੇ ਨੂੰ ਬੀਬੀ ਦੇ ਬਠਿੰਡਾ ਹਲਕੇ ਵਿਚ ਪਾਰਟੀ ਹਲਕੇ ਵਿਚੋਂ ਉਠੀ ਬਗ਼ਾਵਤ ਸੁਰ ਦੱਸਿਆ ਜਾਂਦਾ ਹੈ।
ਬਲਦੇਵ ਸਿੰਘ ਮਾਖਾ ਨੇ ਪਾਰਟੀ ਤੋਂ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜਦਿਆਂ ਲਿਖਿਆ ਹੈ ਕਿ ਉਨ੍ਹਾਂ ਦੀ ਸਿਹਤ ਅਕਸਰ ਖਰਾਬ ਰਹਿੰਦੀ ਹੈ, ਜਿਸ ਕਰਕੇ ਉਨ੍ਹਾਂ ਤੋਂ ਹੁਣ ਇਸ ਹਾਲਤ ਵਿਚ ਪਾਰਟੀ ਪ੍ਪਰਤੀ ਕੰਮ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਪਾਰਟੀ ਪ®ਤੀ ਉਨ੍ਹਾਂ ਨੂੰ ਕੋਈ ਨਰਾਜ਼ਗੀ ਨਹੀਂ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮਾਫੀ ਵਾਲੇ ਮਾਮਲੇ ਨੇ ਵੀ ਉਨ੍ਹਾਂ ਦੇ ਦਿਲ ਨੂੰ ਠੇਸ ਪਹੁੰਚਾਈ ਸੀ ਅਤੇ ਬੇਅਦਬੀ ਕਾਰਨ ਵੀ ਉਨ੍ਹਾਂ ਦਾ ਮਨ ਦੁਖੀ ਹੋਇਆ ਸੀ, ਪਰ ਉਹ ਆਪਣੀ ਗੱਲ ਉਸ ਵੇਲੇ ਖੁੱਲਕੇ ਪ੍ਰਗਟ ਨਹੀਂ ਕਰ ਸਕੇ ਸਨ ਅਤੇ ਹੁਣ ਸਿੱਖ ਧਰਮ ਦੇ ਸੱਚੇ—ਸੁੱਚੇ ਸੇਵਕ ਹੋਣ ਦੇ ਨਾਤੇ ਉਨ੍ਹਾਂ ਦੇ ਮਨ ਉਪਰ ਇਨ੍ਹਾਂ ਘਟਨਾਵਾਂ ਦਾ ਗਹਿਰਾ ਬੋਝ ਸੀ। ਉਨ੍ਹਾਂ ਕਿਹਾ ਕਿ ਉਹ ਬਕਾਇਦਾ ਹਰ ਰੋਜ਼ ਗੁਰੂ ਘਰ ਜਾਂਦੇ ਹਨ ਅਤੇ ਨਿੱਤ—ਨੇਮ ਕਰਦੇ ਹਨ, ਪਰ ਸਿਹਤ ਠੀਕ ਨਾ ਹੋਣ ਕਾਰਨ ਪਾਰਟੀ ਦੀਆਂ ਕਿਸੇ ਕਿਸਮ ਵਾਲੀਆਂ ਗਤੀਵਿਧੀਆਂ ਵਿਚ ਭਾਗ ਨਹੀਂ ਲੈਣਗੇ।
ਜ਼ਿਕਰਯੋਗ ਹੈ ਕਿ ਬਲਦੇਵ ਸਿµਘ ਮਾਖਾ ਅਕਾਲੀ ਦਲ ਦਲ ਟਕਸਾਲੀ ਆਗੂ ਤੇ ਇਸ ਤੋਂ ਬਿਨਾਂ ਐਸਜੀਪੀਸੀ ਮੈਂਬਰ, ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਤੇ ਕੋਆਰਪਰੇਟਿਵ ਬੈਂਕ ਦੇ ਚੇਅਰਮੈਨ ਆਦਿ ਅਹੁਦਿਆਂ *ਤੇ ਰਹਿ ਚੁੱਕੇ ਹਨ।ਦੱਸਿਆ ਜਾ ਰਿਹਾ ਹੈ ਕਿ ਮਾਖਾ ਦੇ ਇਸ ਅਸਤੀਫੇ ਪ®ਤੀ ਹਾਲੇ ਤੱਕ ਅਕਾਲੀ ਦਲ ਹਾਈ ਕਮਾਂਡ ਵੱਲੋਂ ਕੋਈ ਜਵਾਬ ਆਦਿ ਨਹੀਂ ਆਇਆ ਹੈ।
’ਯੁੱਧ ਨਸ਼ਿਆਂ ਵਿਰੁੱਧ’ ਦਾ 50ਵਾਂ ਦਿਨ: PUNJAB ਨੂੰ ਨਸ਼ਾ-ਮੁਕਤ ਬਣਾਉਣ ਲਈ AAP ਸਰਕਾਰ ਦੀ ਮੁਹਿੰਮ ਲਗਾਤਾਰ ਜਾਰੀ
’ਯੁੱਧ ਨਸ਼ਿਆਂ ਵਿਰੁੱਧ’ ਦਾ 50ਵਾਂ ਦਿਨ: PUNJAB ਨੂੰ ਨਸ਼ਾ-ਮੁਕਤ ਬਣਾਉਣ ਲਈ AAP ਸਰਕਾਰ ਦੀ ਮੁਹਿੰਮ ਲਗਾਤਾਰ ਜਾਰੀ ਪੰਜਾਬ ਪੁਲਿਸ...