ਝੂਠ ਬੋਲਣ ਦੀ ਗੱਲ ਕਬੂਲਣ ਮਗਰੋਂ ਕੇਜਰੀਵਾਲ ਹੁਣ ਅਸਤੀਫਾ ਦੇਣ : ਸਿਰਸਾ

237
Advertisement

ਸਪੀਕਰ ਯਕੀਨੀ ਬਣਾਉਣ ਕਿ ਮੁੱਖ ਮੰਤਰੀ ਸਦਨ ‘ਚ ਸੱਚ ਬੋਲਣ

ਨਵੀਂ ਦਿੱਲੀ, 17 ਮਾਰਚ (ਵਿਸ਼ਵ ਵਾਰਤਾ) : ਦਿੱਲੀ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਕੋਲੋਂ ਅਸਤੀਫੇ ਦੀ ਮੰਗ ਕੀਤੀ ਹੈ। ਇਹ ਮੰਗ ਸ੍ਰੀ ਕੇਜਰੀਵਾਲ ਵੱਲੋਂ ਅਦਾਲਤ ਵਿਚ  ਹਲਫਨਾਮਾ ਦਾਇਰ ਕਰ ਕੇ ਕਬੂਲਣ ਕਿ ਉਹਨਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਝੂਠ ਬੋਲਿਆ ਸੀ ਤੇ ਜਿਸਦ ਬਦਲੇ ਉਹਨਾਂ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਕੋਲੋਂ ਮੁਆਫੀ ਮੰਗੀ ਹੈ, ਦੇ ਮੱਦੇਨਜ਼ਰ ਕੀਤੀ ਗਈ ਹੈ। ਉਹਨਾਂ ਕਿਹਾ ਕਿ ਹਲਫਨਾਮਾ ਦਾਇਰ ਕਰ ਕੇ ਆਪਣਾ ਗੁਨਾਹ ਕਬੂਲਣ ਲਈ ਨਾ ਸਿਰਫ ਸ੍ਰੀ ਕੇਜਰੀਵਾਲ ਅਸਤੀਫਾ ਦੇਣ ਬਲਕਿ ਦਿੱਲੀ ਵਿਧਾਨ ਸਭਾ ਚੋਣਾਂ ਮੌਕੇ ਦਿੱਲੀ ਦੇ ਲੋਕਾਂ ਨੂੰ ਝੂਠ ਬੋਲਣ  ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਯਤਨ  ਬਦਲੇ ਮੁਆਫੀ ਵੀ ਮੰਗਣ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਉਹਨਾਂ ਨੇ ਵਿਧਾਨ ਸਭਾ  ਦੇ ਸਪੀਕਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਦਨ ਦੇ ਮੈਂਬਰਾਂ ਨੂੰ ਵਿਸ਼ਵਾਸ ਦੁਆਉਣ ਕਿ ਮੁੱਖ ਮੰਤਰੀ ਵਿਧਾਨ ਸਭਾ ਵਿਚ ਜੋ ਵੀ ਬੋਲਣਗੇ ਉਹ ਸੱਚ ਹੀ ਹੋਵੇਗਾ ਤੇ ਉਹ ਕਦੇ ਵੀ ਆਪਣੀ ਗੱਲ ਤੋਂ ਨਹੀਂ ਪਲਣਗੇ ਤੇ ਇਹ ਨਹੀਂ  ਮੰਨਣਗੇ ਕਿ ਉਹਨਾਂ ਨੇ ਸਦਨ ਵਿਚ ਜੋ ਕਿਹਾ ਉਹ ਸਭ ਝੂਠ ਹੈ ਤੇ ਇਸ ਕਾਰਵਾਈ ਦੀ ਉਹ ਮੁਆਫੀ ਮੰਗਦੇ ਹਨ।

ਸ੍ਰੀ ਸਿਰਸਾ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਇਕ ਤਰ•ਾਂ ਦਾ ਰਿਕਾਰਡ ਹੀ ਕਾਇਮ ਕੀਤਾ ਹੈ ਜਦੋਂ ਉਹਨਾਂ ਮੰਨ ਲਿਆ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਉਹਨਾਂ ਲੋਕਾਂ ਨਾਲ ਝੂਠ ਬੋਲਿਆ ਸੀ। ਉਹਨਾਂ ਕਿਹਾ ਕਿ ਉਹ ਭਾਰਤ ਦੇ ਕਿਸੇ ਵੀ ਰਾਜ ਦੇ ਇਕਲੌਤੇ ਅਜਿਹੇ ਮੁੱਖ ਮੰਤਰੀ ਬਣ ਗਏ ਹਨ ਜਿਹਨਾਂ ਨੇ ਅਦਾਲਤ ਵਿਚ ਹਲਫੀਆ ਬਿਆਨ ਦਾਇਰ ਕਰ ਕੇ ਆਪਣੇ ਝੂਠ ਬੋਲਣ ਦੀ ਗੱਲ ਕਬੂਲ ਕੀਤੀ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਕਬੂਲਨਾਮੇ ਨਾਲ ਉਹਨਾਂ ਦੇ ਕੰਮ ਕਰਨ ਦੀ ਵਿਧੀ ਉਜਾਗਰ ਹੋਈ ਹੈ ਜਿਸ ਤਹਿਤ ਉਹ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰ ਕੇ ਆਪਣੇ ਨਾਲ ਲਗਾਉਣ ਦਾ ਯਤਨ ਕਰਦੇ ਹਨ ਤੇ ਅਜਿਹਾ ਹੀ ਉਹਨਾਂ ਨੇ ਰਾਸ਼ਟਰੀ ਰਾਜਧਾਨੀ ਵਿਚ ਸੱਤਾ ਹਾਸਲ ਕਰਨ ਵਾਸਤੇ ਕੀਤਾ ਤੇ ਦਿੱਲੀ ਦੇ ਮਾਸੂਮ ਲੋਕਾਂ ਨੂੰ ਝੂਠ ਬੋਲਿਆ।

ਸ੍ਰੀ ਸਿਰਸਾ  ਨੇ ਕਿਹਾ ਕਿ ਕੇਜਰੀਵਾਲ ਦੇਸ਼ ਦੇ ਇਕਲੌਤੇ ਅਜਿਹੇ ਰਾਜਸੀ ਆਗੂ Âਨ ਜੋ ਨਾ ਸਿਰਫ ਆਪਣੇ ਵਿਰੋਧੀਆਂ ਦੇ ਬਾਰੇ ਵਿਚ ਹਰ ਤਰ•ਾਂ ਦੇ ਝੂਠ ਬੋਲਦੇ ਹਨ ਬਲਕਿ ਚੋਣਾਂ ਵੇਲੇ ਲੋਕਾਂ ਨੂੰ ਵੱਡੇ ਵੱਡੇ ਵਾਅਦੇ ਕਰਦੇ ਹਨ ਤੇ ਜਦੋਂ ਚੋਣਾਂ ਲੰਘ ਜਾਂਦੀਆਂ ਹਨ ਤਾਂ ਇਹਨਾਂ ਨੂੰ ਵਿਸਾਰ ਦਿੰਦੇ ਹਨ। ਉਹਨਾਂ ਕਿਹਾ ਕਿ ਸ੍ਰੀ ਕੇਜਰੀਵਾਲ ਨੇ  ਦਿੱਲੀ ਵਿਧਾਨ ਸਭਾ ਚੋਣਾਂ ਵੇਲੇ ਦਾਅਵਾ ਕੀਤਾ ਸੀ ਕਿ ਉਹਨਾਂ ਕੋਲ ਸ਼ੀਲਾ ਦੀਕਸ਼ਿਤ ਦੇ ਭ੍ਰਿਸ਼ਟਾਚਾਰ ਦੇ ਪੂਰੇ ਸਬੂਤ ਹਨ, ਦਿੱਲੀ ਦੀਆਂ ਬਿਜਲੀ ਕੰਪਨੀਆਂ ਦੇ ਘੁਟਾਲਿਆਂ ਦੇ ਪੂਰੇ ਸਬੂਤ ਹਨ ਤੇ ਦਿੱਲੀ ਜਲ ਬੋਰਡ ਦੇ ਟੈਂਕਰ ਘੁਟਾਲੇ ਦੇ ਵੀ ਠੋਸ ਸਬੂਤ ਹਨ। ਉਹਨਾਂ ਵਾਅਦਾ ਕੀਤਾ ਸੀ ਕਿ ਇਸ ਸਬੂਤ ਦੇ ਮੱਦੇਨਜ਼ਰ ਇਹਨਾਂ ਮਾਮਲਿਆਂ ਵਿਚ ਸਖ਼ਤ ਕਾਰਵਾਈ ਹੋਵੇਗੀ ਪਰ ਜਦੋਂ ਆਪ ਦੇ ਸੱਤਾ ਸੰਭਾਲਣ ਮਗਰੋਂ ਇਹਨਾਂ ‘ਸਬੂਤਾਂ’ ਦੇ ਆਧਾਰ ‘ਤੇ  ਕਿਸੇ ਵੀ ਰਾਜਸੀ ਆਗੂ ‘ਤੇ ਕਾਰਵਾਈ ਨਹੀਂ ਹੋਈ ਬਲਕਿ ਉਲਟਾ ਦਿੱਲੀ ਜਲ ਬੋਰਡ ਦੇ ਟੈਂਕਰਾਂ ਵਿਚ ਪਾਣੀ ਦੀ ਸਪਲਾਈ ਦਾ ਠੇਕਾ ਪੁਰਾਣੇ ਠੇਕੇਦਾਰਾਂ ਨੂੰ ਬਿਨਾਂ ਟੈਂਡਰ ਦੇ ਦਿੱਤਾ ਜਾਣ ਲੱਗਾ ਹੈ ਤੇ ਬਿਜਲੀ ਕੰਪਨੀਆਂ ਨੂੰ ਵੀ ਕੇਜਰੀਵਾਲ ਸਰਕਾਰ 2000 ਕਰੋੜ ਰੁਪਏ ਸਾਲਾਨਾ ਦਾ ਲਾਭ ਦੇ ਰਹੀ ਹੈ।

ਦਿੱਲੀ ਦੇ ਵਿਧਾਇਕ ਨੇ ਕਿਹਾ ਕਿ ਉਹਨਾਂ ਨੇ  ਸ੍ਰੀ ਕੇਜਰੀਵਾਲ ਤੇ ਝੂਠ ਕਬੂਲਣ ਦੇ ਮਾਮਲੇ ‘ਤੇ ਪੂਰੀ ਮੁਹਿੰਮ ਵਿੱਢਣ ਦਾ ਫੈਸਲਾ ਕੀਤਾ ਹੈ ਅਤੇ ਉਹ ਹੋਰਡਿੰਗਜ਼, ਮੀਡੀਆ ਤੇ ਹੋਰ ਤਰ•ਾਂ ਦੇ ਸੰਚਾਰ ਸਾਧਨਾਂ ਦੀ ਮਦਦ ਨਾਲ ਲੋਕਾਂ ਨੂੰ ਦੱਸਣਗੇ ਕਿ ਕੇਜਰੀਵਾਲ ਦੇਸ਼ ਦੇ ਇਕਲੌਤੇ ਅਜਿਹੇ ਮੁੱਖ ਮੰਤਰੀ ਹਨ ਜਿਹਨਾਂ ਨੇ ਅਦਾਲਤ ਵਿਚ ਹਲਫਨਾਮਾ ਦਾਇਰ ਕਰ ਕੇ ਕਬੂਲ ਕੀਤਾ ਹੈ ਕਿ ਉਹਨਾਂ ਝੂਠ ਬੋਲਿਆ ਤੇ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਇਹ ਝੂਠ ਬੋਲਣ ਦੀ ਉਹਨਾਂ ਮੁਆਫੀ ਵੀ ਮੰਗੀ।

Advertisement

LEAVE A REPLY

Please enter your comment!
Please enter your name here