ਜੱਜ ਦੇ ਸਟੈਨੋ ਨਾਲ ਦੁਰਵਿਵਹਾਰ ਕਰਨ ‘ਤੇ ਪਰਚਾ ਦਰਜ

829
Advertisement
ਖਰੜ 30 ਅਗਸਤ (ਵਿਸ਼ਵ ਵਾਰਤਾ ) ਅੱਜ ਖਰੜ ਦੀ ਅਦਾਲਤ ਵਿਚ ਕੇਸ ਭੁਗਤਣ ਆਏ ਇਕ ਵਿਅਕਤੀ ਨੂੰ ਮਹਿੰਗਾ ਪੈ ਗਿਆ ਜਿਸਤੇ ਪੁਲਿਸ ਨੇ ਉਸਤੇ ਮਾਮਲਾ ਦਰਜ ਕਰ ਲਿਆ ਜਾਣਕਾਰੀ ਮੁਤਾਬਿਕ ਖਰੜ ਦੀ ਮਾਣਯੋਗ ਅਦਾਲਤ ਵਿਚ ਮਨਜੀਤ ਸਿੰਘ ਵਾਸੀ ਨਿਆਂ ਗਰਾਓਂ ਪੇਸ਼ੀ ‘ਤੇ ਆਇਆ ਸੀ ਤੇ ਮਾਣਯੋਗ ਜੱਜ ਦੇ ਸਟੈਨੋ ਵਿਕਾਸ ਕੁਮਾਰ ਨਾਲ ਕਿਸੇ ਗੱਲ ‘ਤੇ ਖਹਿਬੜ ਪਿਆ ਤੇ ਮਾਣਯੋਗ ਜੱਜ ਦੇ ਸਾਹਮਣੇ ਹੀ ਉਸਨੇ ਸਟੈਨੋ ਨਾਲ ਦੁਰਵਿਵਹਾਰ ਕੀਤਾ ਤਾਂ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ। ਸਿਟੀ ਪੁਲਸ ਨੇ ਸਟੈਨੋ ਵਿਕਾਸ ਕੁਮਾਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement

LEAVE A REPLY

Please enter your comment!
Please enter your name here