* *ਜਿਲ•ਾ ਪ੍ਰਸਾਸਨ ਵੱਲੋਂ ਇਨ•ਾਂ ਮਜਦੂਰਾਂ ਦੇ ਠਹਿਰਣ ਦੀ ਅਲੱਗ ਅਲੱਗ ਸਥਾਨਾਂ ਤੇ ਕੀਤੀ ਵਿਵਸਥਾ*
* *ਪਹੁੰਚ ਰਹੇ ਲੋਕਾਂ ਨੂੰ ਖਾਣਾ ਅਤੇ ਸਿਹਤ ਸੁਵਿਧਾਵਾਂ ਕਰਵਾਈਆਂ ਜਾ ਰਹੀਆਂ ਮੁਹਈਆ*
* *ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਕਰਫਿਓ ਦੋਰਾਨ ਇਹ ਪ੍ਰਵਾਸੀ ਮਜਦੂਰ ਰਹਿਣਗੇ ਪਠਾਨਕੋਟ ਵਿਖੇ*
*
ਪਠਾਨਕੋਟ,31 ਮਾਰਚ ( )- ਜਿਲ•ਾ ਪਠਾਨਕੋਟ ਦੇ ਨਾਲ ਲਗਦੀ ਜੰਮੂ ਕਸਮੀਰ ਦੀ ਸਰਹੱਦ ਦੇ ਭਾਰੀ ਸੰਖਿਆ ਵਿੱਚ ਜੰਮੂ ਕਸਮੀਰ ਨਿਵਾਸੀ ਪ੍ਰਵਾਸੀ ਮਜਦੂਰ ਜੋ ਪੰਜਾਬ , ਦਿੱਲੀ , ਹਰਿਆਣਾ, ਰਾਜਸਥਾਨ ਆਦਿ ਚੋ ਕੰਮ ਕਰਦੇ ਹਨ ਵਾਪਿਸ ਆਪਣੇ ਘਰ•ਾਂ ਨੂੰ ਜਾਣ ਲਈ ਪਹੁੰਚ ਰਹੇ ਹਨ। ਇਨ•ਾਂ ਲੋਕਾਂ ਦੀ ਇੱਛਾ ਸੀ ਕਿ ਉਨ•ਾਂ ਨੂੰ ਵਿਵਸਥਾ ਕਰਕੇ ਜੰਮੂ ਕਸਮੀਰ ਵਿੱਚ ਦਾਖਲ ਹੋਣ ਦਿੱਤਾ ਜਾਵੇ ਪਰ ਕਰੋਨਾ ਵਾਈਰਸ ਦੇ ਕਾਰਨ ਜੰਮੂ ਕਸਮੀਰ ਸੂਬੇ ਵੱਲੋਂ ਅਪਣੀ ਸਰਹੱਦ ਸੀਲ ਕਰਨ ਕਰਕੇ ਇਨ•ਾਂ ਪ੍ਰਵਾਸੀ ਮਜਦੂਰਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਸੋਮਵਾਰ ਰਾਤ ਤੋਂ ਹੁਣ ਤੱਕ ਇਹ ਸੰਖਿਆ ਕਰੀਬ 600 ਤੱਕ ਪਹੁੰਚ ਗਈ ਹੈ ਜਿਲ•ਾ ਪ੍ਰਸਾਸਨ ਵੱਲੋਂ ਇਨ•ਾਂ ਪ੍ਰਵਾਸੀ ਮਜਦੂਰਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਇਨ•ਾ ਦੇ ਰਹਿਣ ਲਈ ਚਾਰ ਵੱਖ ਵੱਖ ਸਥਾਨਾਂ ਤੇ ਵਿਵਸਥਾ ਕੀਤੀ ਗਈ ਹੈ। ਜਿੱਥੇ ਇਹ ਪ੍ਰਵਾਸੀ ਮਜਦੂਰ ਠਹਿਰਾਏ ਗਏ ਹਨ ਉੱਥੇ ਜਿਲ•ਾ ਪ੍ਰਸਾਸਨ ਵੱਲੋਂ ਭੋਜਨ ਅਤੇ ਸਿਹਤ ਸੁਵਿਧਾ ਦਿੱਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਸੋਮਵਾਰ ਰਾਤ ਤੋਂ ਹੀ ਜੋ ਪ੍ਰਵਾਸੀ ਮਜਦੂਰ ਹਨ ਉਹ ਪਠਾਨਕੋਟ ਦੇ ਮਾਧੋਪੁਰ ਇਲਾਕੇ ਵਿੱਚ ਪਹੁੰਚਣਾ ਸੁਰੂ ਹੋ ਗਏ ਸਨ ਪੁਲਿਸ ਅਤੇ ਜਿਲ•ਾ ਅਧਿਕਾਰੀਆਂ ਨੇ ਬਹੁਤ ਮਿਹਨਤ ਕਰਕੇ ਰਾਤ ਨੂੰ ਹੀ ਇਨ•ਾਂ ਲੋਕਾਂ ਲਈ ਠਹਿਰਣ ਦੀ ਵਿਵਸਥਾ ਕੀਤੀ ਅਤੇ ਭੋਜਨ ਖਵਾ ਕੇ ਇਨ•ਾਂ ਨੂੰ ਤਰੁੰਤ ਮੈਡੀਕਲ ਸਹਾਇਤਾ ਉਪਲਬੱਦ ਕਰਵਾਈ। ਉਨ•ਾਂ ਦੱਸਿਆ ਕਿ ਇਸ ਸਮੇਂ ਉਨ•ਾ ਵੱਲੋਂ ਕਰੀਬ 600 ਪ੍ਰਵਾਸੀ ਮਜਦੂਰ ਜੋ ਵੱਖ ਵੱਖ ਸਹਿਰਾਂ ਤੋਂ ਪਠਾਨਕੋਟ ਪਹੁੰਚੇ ਹਨ ਉਨ•ਾਂ ਨੂੰ ਏ.ਸੀ.ਪੀ. ਰਿਜੋਰਟ ਮਾਧੋਪੁਰ, ਕੈਸਵ ਹਾਲ ਅਤੇ ਇਸਰੋ ਰਿਸੋਰਟ ਸੁਜਾਨਪੁਰ ਵਿਖੇ ਠਹਿਰਾਇਆ ਗਿਆ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਜਦੋਂ ਤੱਕ ਕਰਫਿਓ ਨਹੀਂ ਹਟਾਇਆ ਜਾਂਦਾ ਇਹ ਪ੍ਰਵਾਸੀ ਮਜਦੂਰ ਜਿਲ•ਾ ਪਠਾਨਕੋਟ ਵਿੱਚ ਹੀ ਰਹਿਣਗੇ ਅਤੇ ਇਨ•ਾਂ ਦੇ ਭੋਜਨ, ਰਹਿਣ ਦੀ ਅਤੇ ਸਿਹਤ ਸੁਵਿਧਾ ਦੀ ਵਿਵਸਥਾ ਜਿਲ•ਾ ਪ੍ਰਸਾਸਨ ਵੱਲੋਂ ਕਰ ਦਿੱਤੀ ਗਈ ਹੈ। ਉਨ•ਾਂ ਦੱਸਿਆ ਕਿ ਆਉਂਣ ਵਾਲੇ ਦਿਨਾਂ ਵਿੱਚ ਅਗਰ ਪ੍ਰਵਾਸੀ ਮਜਦੂਰਾਂ ਦੀ ਸੰਖਿਆ ਵਿੱਚ ਵਾਧਾ ਹੁੰਦਾ ਹੈ ਤਾਂ ਉਨ•ਾ ਵੱਲੋਂ ਪਹਿਲਾ ਤੋਂ ਹੀ ਵਿਵਸਥਾ ਕੀਤੀ ਗਈ ਹੈ ਜਿਸ ਲਈ ਪਠਾਨਕੋਟ ਅੰਮ੍ਰਿਤਸਰ ਰੋਡ ਤੇ ਸਥਿਤ ਸਰਨਾ ਵਿਖੇ ਉਧੇ ਰਿਜੋਰਟ ਅਤੇ ਪੂਜਾ ਰਿਜੋਰਟ ਵਿਖੇ ਪ੍ਰਬੰਧ ਕੀਤੇ ਜਾਣਗੇ। ਇਸ ਕਾਰਜ ਲਈ ਸ਼੍ਰੀ ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਨਿਗਰਾਨੀ ਵਿੱਚ ਕਰਵਾਇਆ ਜਾ ਰਿਹਾ ਹੈ ਅਤੇ ਲੋਕਾਂ ਦੀਆਂ ਜਰੂਰਤਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।