ਜੰਮੂ-ਕਸ਼ਮੀਰ ਵਾਲੇ ਪਾਸਿਓਂ ਪੰਜਾਬ ਵਿੱਚ ਦਾਖਲ ਹੋ ਰਹੇ ਦੋ ਨਸ਼ਾ ਤਸਕਰ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਕਾਬੂ
ਚੰਡੀਗੜ੍ਹ 21 ਨਵੰਬਰ(ਵਿਸ਼ਵ ਵਾਰਤਾ) – ਪੰਜਾਬ ਪੁਲਿਸ ਨੇ ਇੱਕ ਖੁਫੀਆ-ਅਧਾਰਤ ਆਪਰੇਸ਼ਨ ਤਹਿਤ ਅੰਮ੍ਰਿਤਸਰ ਵਿੱਚ
ਜੰਮੂ-ਕਸ਼ਮੀਰ ਵਾਲੇ ਪਾਸਿਓਂ ਆ ਰਹੇ ਰਾਜਸਥਾਨ ਦੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋੋਲੋਂ 13 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਦੇ ਹੋਰ ਲਿੰਕ ਵੀ ਘੰਗਾਲੇ ਜਾ ਰਹੇ ਹਨ। ਇਸ ਦੀ ਜਾਣਕਾਰੀ ਪੰਜਾਬ ਦੇ ਡਾਈਰੈਕਟਰ ਜਨਰਲ ਆਪ ਪੁਲਿਸ ਗੌਰਵ ਯਾਦਵ ਨੇ ਟਵੀਟ ਕਰਦਿਆਂ ਦਿੱਤੀ ਹੈ।
https://twitter.com/DGPPunjabPolice/status/1594626501218947073?s=20&t=_IYN_ir6p7P2ZtynKes75g