ਜੰਮੂ ਕਸ਼ਮੀਰ ਦੇ ਸਿੱਖਾਂ ਦੀਆਂ ਮੁਸ਼ਕਿਲਾਂ ਬਾਰੇ ਅਕਾਲੀ ਦਲ ਦਾ ਵਫਦ ਮਿਲੇਗਾ ਰਾਜਨਾਥ ਸਿੰਘ ਤੇ ਮਹਿਬੂਬਾ ਮੁਫਤੀ ਨੂੰ : ਸੁਖਬੀਰ ਬਾਦਲ

130
Advertisement


ਸਿੱਖਾਂ ਦਾ ਦੇਸ਼ ਵਾਸਤੇ ਮਹਾਨ ਬਲਿਦਾਨ, ਕੋਈ ਰਾਜ ਇਹਨਾਂ ਨੂੰ ਅਣਡਿੱਠ ਨਹੀਂ ਕਰ ਸਕਦਾ : ਸੁਖਬੀਰ
ਨਵੀਂ ਦਿੱਲੀ, 8 ਮਾਰਚ (ਵਿਸ਼ਵ ਵਾਰਤਾ) :  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਪਾਰਟੀ ਦਾ ਇਕ ਉਚ ਪੱਧਰੀ ਵਫਦ ਜਲਦੀ ਹੀ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਤੇ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨਾਲ ਮੁਲਾਕਾਤ ਕਰਗਾ ਤੇ ਉਹਨਾਂ ਨੂੰ ਜੰਮੂ ਕਸ਼ਮੀਰ ਵਿਚ ਰਹਿੰਦੇ ਸਿੱਖਾਂ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਜਾਣੂ ਕਰਵਾਉਂਦਿਆਂ ਦੋਹਾਂ ਆਗੂਆਂ ਨੂੰ ਇਹ ਮੁਸ਼ਕਿਲਾਂ ਜਲਦ ਤੋਂ ਜਲਦ ਹੱਲ ਕੀਤੇ ਜਾਣ ਦੀ ਅਪੀਲ ਕਰੇਗਾ।
ਸ੍ਰੀ ਬਾਦਲ ਨੇ ਇਹ ਭਰੋਸਾ ਉਹਨਾਂ  ਨੂੰ ਮਿਲਣ ਆਏ ਵਫਦ ਨੂੰ ਦੁਆਇਆ ਹੈ। ਜੰਮੂ ਕਸ਼ਮੀਰ ਦੇ ਿਸੱਖਾਂ ਦੇ ਵਫਦ ਨੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਜਨਰਲ ਸਕੱਤਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਹੇਠ ਸ੍ਰ ਬਾਦਲ ਨਾਲ ਮੁਲਾਕਾਤ ਕੀਤੀ। ਸੂਬਾਈ ਵਫਦ ਦੀ ਅਗਵਾਈ ਸੂਬਾ ਪ੍ਰਧਾਨ ਮਹਿੰਦਰ ਸਿੰਘ ਵੱਲੋਂ ਕੀਤੀ ਗਈ। ਵਫਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦੱਸਿਆ ਕਿ ਹੈਰਾਨੀ ਵਾਲੀ ਗੱਲ ਹੈ ਕਿ ਸੂਬੇ ਦੀ ਮੌਜੂਦਾ ਹੋਂਦ ਸਿੱਖਾਂ ਦੀ ਬਦੌਲਤ ਹੈ ਪਰ ਸੂਬਾ ਸਰਕਾਰ ਭਾਈਚਾਰੇ ਨੂੰ ਪੂਰੀ ਤਰ•ਾਂ ਅਣਡਿੱਠ ਕਰ ਰਹੀ ਹੈ ਜਦਕਿ ਇਸਦਾ ਯੋਗਦਾਨ ਅਣਗੌਲਿਆ ਨਹੀਂ ਕੀਤਾ ਜਾ ਸਕਦਾ।
ਮੀਟਿੰਗ ਦੌਰਾਨ ਵਫਦ ਨੇ  ਕਸ਼ਮੀਰ ਵਾਦੀ ਦੇ ਸਿੱਖ ਨੌਜਵਾਨਾਂ ਨੂੰ ਗੈਰ ਪਰਵਾਸੀ ਕਸ਼ਮੀਰੀ ਪੰਡਤਾਂ ਲਈ ਪ੍ਰਧਾਨ ਮੰਤਰੀ ਰੋਜ਼ਗਾਰ ਦੇ ਪੈਕੇਜ ਵਿਚੋਂ ਬਾਹਰ ਰੱਖੇ ਜਾਦ, ਆਨੰਦ ਮੈਰਿਜ ਐਕਟ ਨੂੰ ਸੂਬੇ ਵਿਚ ਜਲਦ ਤੋਂ ਜਲਦ ਲਾਗੂ ਕੀਤੇ ਜਾਣ, ਰਾਜ ਵਿਚ ਘੱਟ ਗਿਣਤੀ ਕਮਿਸ਼ਨ ਦੀ ਸਥਾਪਤੀ ਤੇ ਸਿੱਖਾਂ ਨੂੰ ਮੁਢਲੀਆਂ ਸਹੂਲਤਾਂ ਤੋਂ ਵਾਂਝਾ ਕੀਤੇ ਜਾਣ ਦੇ ਮਸਲਿਆਂ ‘ਤੇ ਬਾਰੀਕੀ ਨਾਲ ਚਰਚਾ ਕੀਤੀ ਗਈ।
ਵਫਦ ਨੇ ਦੱਸਿਆ ਕਿ ਸਿੱਖਾਂ ਨੂੰ ਸੂਬੇ ਵਿਚ ਘੱਟ ਗਿਣਤੀ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਉਹਨਾਂ ਨੂੰ ਸਰਕਾਰੀ ਨੌਕਰੀਆਂ ਲਈ ਭਰਤੀ ਵਿਚ ਲਾਭ ਮਿਲ ਰਿਹਾ ਹੈ ਤੇ ਨਾ ਹੀ ਘੱਟ ਗਿਣਤੀਆਂ ਲਈ ਉਪਲਬਧ ਸਹੂਲਤਾਂ ਹੀ ਮਿਲ ਰਹੀਆਂ ਹਨ। ਉਹਨਾਂ ਇਹ ਵੀ ਦੱਸਿਆ ਕਿ ਜੋ ਲੋਕ ਮਕਬੂਜ਼ਾ ਕਸ਼ਮੀਰ ਤੋਂ ਵਾਦੀ ਵਿਚ ਵਸ ਗਏ ਉਹਨਾਂ ਨੂੰ ਸਮੇਂ ਸਮੇਂ ‘ਤੇ ਬਣਾਈਆਂ ਸਰਕਾਰੀ ਯੋਜਨਾਵਾਂ ਦਾ ਪੂਰਾ ਲਾਭ ਦਿੱਤਾ ਜਾ ਰਿਹਾ ਹੈ ਜਦਕਿ ਜਿਹੜੇ ਜੰਮੂ ਖੇਤਰ ਵਿਚ ਆ ਵਸੇ ਉਹਨਾਂ ਨੂੰ ਇਹਨਾਂ ਲਾਭਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ।
ਵਫਦ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਇਹ ਵੀ ਦੱਸਿਆ ਕਿ  ਹਾਲ ਹੀ ਵਿਚ ਗ੍ਰਹਿ ਮੰਤਰਾਲੇ ਦੇ ਇਕ ਉਚ ਪੱਧਰੀ ਵਫਦ ਨੇ ਸੂਬੇ ਦਾ ਦੌਰਾ ਕੀਤਾਸੀ ਤਾਂ ਵਫਦ ਨੂੰ ਜੰਮੂ ਕਸ਼ਮੀਰ ਵਿਚ ਰਹਿੰਦੇ ਸਿੱਖਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਮੰਗ ਪੱਤਰ ਸੌਂਪਿਆ ਾਗਿਆ ਸੀ। ਇਸ ਵਫਦ ਨੇ ਨਿਆਂ ਦੇਣ ਦਾ ਪੂਰਾ ਭਰੋਸਾ ਦੁਆਇਆ ਸੀ ਪਰ ਇਹਨਾਂ ਮੀਟਿੰਗਾਂ ਦਾ ਕੋਈ ਹਾਂ ਪੱਖੀ ਨਤੀਜਾ ਨਹੀਂ ਨਿਕਲਿਆ।
ਸ੍ਰੀ ਬਾਦਲ ਨੇ ਵਫਦ ਦੀਆਂ ਮੁਸ਼ਕਿਲਾਂ ਧਿਆਨ ਨਾਂਲ ਸੁਣਨ ਮਗਰੀ ਭਰੋਸਾ ਦੁਆਇਆ ਕਿ ਛੇਤੀ ਹੀ ਇਕ ਉਚ ਪੱਧਰੀ ਵਫਦ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰ ਕੇ ਇਹ ਮਸਲੇ ਉਹਨਾਂ ਅੱਗੇ ਰੱਖੇਗਾ। ਉਹਨਾਂ ਕਿਹਾ ਕਿ ਇਹੀ ਨਹੀਂ ਬਲਕਿ ਉਹ ਖੁਦ ਵਿਅਕਤੀਗਤ ਤੌਰ ‘ਤੇ  ਜੰਮੂ ਕਸ਼ਮੀਰ ਦਾ ਦੌਰਾ ਕਰਨਗੇ ਤੇ ਮੌਕੇ ‘ਤੇ ਜਾਇਜ਼ਾ ਲੈਣ ਉਪਰੰਤ ਮੁੱਖ ਮੰਤਰੀ ਮਹਿਬੂਬਾ ਮੁਫਤੀ ਨਾਲ ਮੁਲਾਕਾਤ ਕਰ ਕੇ ਸਿੱਖ ਭਾਈਚਾਰੇ ਨੂੰ ਦਰਪੇਸ਼ ਇਹ ਮੁਸ਼ਕਿਲਾਂ ਦੂਰ ਕਰਨ ਦੀ ਅਪੀਲ ਕਰਨਗੇ।
ਅਕਾਲੀ ਦਲ ਦੇ ਪ੍ਰਧਾਨ ਨੇ ਹੋਰ ਕਿਹਾ ਕਿ ਸਿੱਖ ਇਸ ਦੇਸ਼ ਦੀ ਕੁੱਲ ਵਸੋਂ ਦਾ ਸਿਰਫ 2 ਫੀਸਦੀ ਹਨ ਜਦਕਿ ਸਿੱਖ ਭਾਈਚਾਰੇ ਨੇ ਤਕਰੀਬਨ ਹਰ ਖੇਤਰ ਵਿਚ ਆਪਣੀਆਂ ਪ੍ਰਾਪਤੀਆਂ ਦੇ ਬਲਬੂਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਉਹਨਾ ਕਿਹਾ ਕਿ ਇਸ ਮੁਲਕ ਦੀ ਆਜ਼ਾਦੀ ਵਿਚ ਸਭ ਤੋਂ ਵੱਧ ਯੋਗਦਾਨ ਸਿੱਖ ਭਾਈਚਾਰੇ ਦਾ ਹੈ ਤੇ ਕੋਈ ਵੀ ਰਾਜ ਇਸ ਵਿਲੱਖਣ ਯੋਗਦਾਨ ਸਦਕਾ ਉਹਨਾਂ  ਨੂੰ ਅਣਡਿੱਠ ਨਹੀਂ ਕਰ ਸਕਦਾ।
ਉਹਨਾਂ ਕਿਹਾ ਕਿ ਸਿਰਫ ਜੰਮੂ ਕਸ਼ਮੀਰ ਹੀ ਨਹੀਂ ਬਲਕਿ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਸਿੱਖ ਆਪਣੀਆਂ ਮੁਸ਼ਕਿਲਾਂ ਉਹਨਾਂ ਦੇ ਧਿਆਨ ਵਿਚ ਲਿਆ ਸਕਦੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਵਜੋਂ ਉਹਨਾਂ ਦਾ ਇਹ ਫਰਜ਼ ਹੈ ਕਿ ਉਹਨਾਂ ਮੁਸ਼ਕਿਲਾਂ ਦੇ ਹੱਲ ਲਈ ਕਦਮ ਚੁੱਕਣ।

Advertisement

LEAVE A REPLY

Please enter your comment!
Please enter your name here