ਜੋਸ਼ੀ ਫਾਊਂਡੇਸਨ ਨੇ ਚੰਡੀਗੜ੍ਹ ਪੁਲੀਸ ਦੇ ਸਹਿਯੋਗ ਨਾਲ ਵਿੱਢੀ ‘ਨਸ਼ਾ ਮੁਕਤ ਚੰਡੀਗੜ੍ਹ ਮੁਹਿੰਮ’
ਨਸ਼ਿਆਂ ਦੀ ਸਮੱਸਿਆ ਵਿਰੁੱਧ ਸ਼ਿਕਾਇਤ ਕਰਨ ਲਈ ਚੰਡੀਗੜ੍ਹ ਪੁਲਿਸ ਦੀ ਐਂਟੀ ਡਰੱਗ ਹੈਲਪਲਾਈਨ ‘112’ ‘ਤੇ ਕਾਲ ਕਰੋ: ਡੀਜੀਪੀ ਪ੍ਰਵੀਰ ਰੰਜਨ
ਚੰਡੀਗੜ੍ਹ, 20 ਨਵੰਬਰ (ਵਿਸ਼ਵ ਵਾਰਤਾ)-ਜੋਸ਼ੀ ਫਾਊਂਡੇਸਨ ਨੇ ਐਤਵਾਰ ਨੂੰ ਚੰਡੀਗੜ੍ਹ ਪੁਲਿਸ ਦੇ ਸਹਿਯੋਗ ਨਾਲ ਕਲੋਨੀਆਂ ਵਿੱਚ ਰਹਿਣ ਵਾਲੇ ਲੋਕਾਂ, ਖਾਸ ਕਰਕੇ ਨੌਜਵਾਨਾਂ, ਔਰਤਾਂ ਵਿੱਚ ਜਾਗਰੂਕਤਾ ਫੈਲਾਉਣ ਲਈ ‘ਨਸ਼ਾ ਮੁਕਤ ਚੰਡੀਗੜ੍ਹ’ ਮੁਹਿੰਮ ਸੁਰੂ ਕੀਤੀ।
ਚੰਡੀਗੜ੍ਹ ਦੀਆਂ ਵੱਖ-ਵੱਖ ਕਲੋਨੀਆਂ ਦੇ ਵਸਨੀਕ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ, ਐਤਵਾਰ ਦੁਪਹਿਰ ਨੂੰ ਲਾ ਭਵਨ ਵਿਖੇ ਇੱਕ ਸਮਾਗਮ ਲਈ ਇਕੱਠੇ ਹੋਏ ਜਿੱਥੇ ਚੰਡੀਗੜ੍ਹ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪ੍ਰਵੀਰ ਰੰਜਨ ਨੇ ਜੋਸੀ ਫਾਊਂਡੇਸਨ ਦੀ ‘ਨਸ਼ਾ ਮੁਕਤ ਚੰਡੀਗੜ੍ਹ‘ ਮੁਹਿੰਮ ਦੀ ਸੁਰੂਆਤ ਕੀਤੀ। ਲਾ ਭਵਨ ਕਾਲੋਨੀ ਵਾਸੀਆਂ ਨਾਲ ਭਰਿਆ ਹੋਇਆ ਸੀ ਅਤੇ ਫਰਸ਼ ’ਤੇ ਬੈਠਣ ਲਈ ਵੀ ਥਾਂ ਨਹੀਂ ਸੀ।
ਇਸ ਮੌਕੇ ਸੰਬੋਧਨ ਕਰਦਿਆਂ ਡੀਜੀਪੀ ਰੰਜਨ ਨੇ ਕਿਹਾ ਕਿ ਆਉਣ ਵਾਲੇ ਸਮਾਜ ਨੂੰ ਬਚਾਉਣ ਲਈ ਅਜੋਕੀ ਪੀੜ੍ਹੀ ਨੂੰ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸੇਵਨ ਨਾ ਕਰਨ ਦੀ ਸਹੁੰ ਚੁੱਕਣੀ ਪਵੇਗੀ। ਕਤਲ ਅਤੇ ਚੋਰੀ ਵਰਗੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਜ਼ਿਆਦਾਤਰ ਲੋਕ ਨਸ਼ੇ ਦੇ ਆਦੀ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ 2047 ਤੱਕ ਭਾਰਤ ਨੂੰ ਨਸ਼ਾ ਮੁਕਤ ਰਾਸ਼ਟਰ ਬਣਾਉਣ ਦਾ ਬੀੜਾ ਚੁੱਕਿਆ ਹੈ। ਇਸ ਲਈ ਲੋਕਾਂ ਨੂੰ ਜ਼ਿਮੇਵਾਰ ਨਾਗਰਿਕ ਵਜੋਂ ਕੰਮ ਕਰਨਾ ਚਾਹੀਦਾ ਹੈ ਅਤੇ ਸਮਾਜ ਵਿੱਚੋਂ ਨਸ਼ਿਆਂ ਦੇ ਖਾਤਮੇ ਵਿੱਚ ਸਰਗਰਮੀ ਨਾਲ ਮਦਦ ਕਰਨੀ ਚਾਹੀਦੀ ਹੈ।
“ਜਦੋਂ ਵੀ ਲੋਕਾਂ ਨੂੰ ਕੋਈ ਨਸ਼ਾ ਕਰਨ ਵਾਲਾ, ਨਸ਼ਾ ਤਸਕਰ ਜਾਂ ਨਸ਼ਾ ਖਰੀਦਣ ਵਾਲਾ ਮਿਲਦਾ ਹੈ, ਤਾਂ ਪੁਲਿਸ ਦੇ ਹੈਲਪਲਾਈਨ ਨੰਬਰ-112 ’ਤੇ ਸੂਚਿਤ ਕਰੋ, ਤਾਂ ਜੋ ਪੁਲਿਸ ਉਨ੍ਹਾਂ ਵਿਰੁੱਧ ਲੋੜੀਂਦੀ ਕਾਰਵਾਈ ਕਰ ਸਕੇ। ਇਸ ਤਰ੍ਹਾਂ ਉਹ ਸ਼ਹਿਰ ਨੂੰ ‘ਨਸ਼ਾ ਮੁਕਤ’ ਜੋਨ ਬਣਾਉਣ ਵਿੱਚ ਸਰਗਰਮੀ ਨਾਲ ਸਹਿਯੋਗ ਕਰ ਸਕਦੇ ਹਨ।
ਇਹ ਪ੍ਰੋਗਰਾਮ ਜੋਸੀ ਫਾਊਂਡੇਸਨ ਵੱਲੋਂ ਸੰਸਥਾਪਕ ਜੈ ਰਾਮ ਜੋਸੀ ਦੀ 8ਵੀਂ ਬਰਸੀ ਮੌਕੇ ਕਰਵਾਇਆ ਗਿਆ। ਜੋਸ਼ੀ, ਅਣਥੱਕ ਸਮਾਜ ਸੇਵੀ, ਚੰਡੀਗੜ੍ਹ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਕੌਮੀ ਕੌਂਸਲ ਦੇ ਮੈਂਬਰ ਸਨ।
ਜੋਸੀ ਫਾਊਂਡੇਸਨ ਦੇ ਪ੍ਰਧਾਨ ਵਿਨੀਤ ਜੋਸੀ ਨੇ ਕਿਹਾ ਕਿ ਪਰਿਵਾਰ, ਸਮਾਜ ਅਤੇ ਸਰਕਾਰ ਦੇ ਸਾਂਝੇ ਯਤਨਾਂ ਨਾਲ ਹੀ ਸਮਾਜ ਵਿੱਚੋਂ ਨਸ਼ੇ ਦੀ ਸਮੱਸਿਆ ਨੂੰ ਜੜ੍ਹੋਂ ਖਤਮ ਕੀਤਾ ਜਾ ਸਕਦਾ ਹੈ। ਪਰਿਵਾਰ ਪਹਿਲਾਂ ਕਿਉਂਕਿ ਸਿਰਫ ਉਹ ਨਸ਼ੇ ਦੇ ਸੁਰੂਆਤੀ ਲੱਛਣਾਂ ਨੂੰ ਨੋਟਿਸ ਕਰਦਾ ਹੈ। ਅਜਿਹੀ ਸਥਿਤੀ ਵਿੱਚ ਪਰਿਵਾਰ ਨੂੰ ਤੁਰੰਤ ਰੋਕਣ ਲਈ ਉਚਿਤ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਹ ਪਰਿਵਾਰ ਹੀ ਹੈ ਜੋ ਆਪਣੇ ਬੱਚਿਆਂ ਵਿੱਚ ਸੁਰੂ ਤੋਂ ਹੀ ਚੰਗੇ ਸੰਸਕਾਰ ਪੈਦਾ ਕਰ ਸਕਦਾ ਹੈ ਤਾਂ ਜੋ ਉਹ ਅਜਿਹੀਆਂ ਗਤੀਵਿਧੀਆਂ ਵਿੱਚ ਸਾਮਲ ਨਾ ਹੋਣ।
ਜੋਸੀ ਫਾਊਂਡੇਸਨ ਦੇ ਪ੍ਰਧਾਨ ਅਤੇ ਕੌਂਸਲਰ ਸੌਰਭ ਜੋਸੀ ਨੇ ਕਿਹਾ, “ਚੰਡੀਗੜ੍ਹ ਪੁਲਿਸ ਦੇ ਸਹਿਯੋਗ ਨਾਲ, ਅਸੀਂ ਹਰ ਮਹੀਨੇ ਦੋ ਜਾਗਰੂਕਤਾ ਮੁਹਿੰਮਾਂ ਚਲਾਵਾਂਗੇ ਅਤੇ ਇੱਕ ਸਾਲ ਵਿੱਚ, ਅਸੀਂ ਸ਼ਹਿਰ ਦੀਆਂ ਸਾਰੀਆਂ 22 ਕਲੋਨੀਆਂ ਨੂੰ ਕਵਰ ਕਰਨ ਦਾ ਟੀਚਾ ਰੱਖਦੇ ਹਾਂ।“
ਸਮਾਗਮ ਦੌਰਾਨ ਵਿਸੇਸ ਤੌਰ ‘ਤੇ ਬੱਚਿਆਂ ਲਈ ਨਸ਼ਿਆਂ ਦੀ ਦੁਰਵਰਤੋਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਨਸ਼ੇ ਕਰਨ ਵਾਲੇ ਲੋਕਾਂ ਦੀ ਪਛਾਣ ਕਰਨ ਲਈ ਇੱਕ ਕੁਇਜ ਦਾ ਆਯੋਜਨ ਕੀਤਾ ਗਿਆ।
ਪ੍ਰੋਗਰਾਮ ਦੇ ਅੰਤ ਵਿੱਚ ਹਾਜਰ ਸਾਰੇ ਬੱਚਿਆਂ,ਮਹਿਲਾਵਾਂ, ਨੌਜਵਾਨਾਂ ਅਤੇ ਬਜੁਰਗਾਂ ਨੇ ਪ੍ਰਣ ਲਿਆ ਕਿ ਉਹ ਕਦੇ ਵੀ ਨਸ਼ਿਆਂ ਦਾ ਸੇਵਨ ਨਹੀਂ ਕਰਨਗੇ ਅਤੇ ਇਸ ਬੁਰਾਈ ਨੂੰ ਜੜ੍ਹੋਂ ਖਤਮ ਕਰਨ ਵਿੱਚ ਮਦਦ ਕਰਨਗੇ।
ਅੰਮ੍ਰਿਤ ਸਾਗਰ ਪ੍ਰਧਾਨ ਸੇਵਾ ਭਾਰਤੀ ਪੰਜਾਬ ਚੰਡੀਗੜ੍ਹ, ਦੀਪਕ ਬੱਤਰਾ ਜਨਰਲ ਸਕੱਤਰ ਆਰਆਰਐਸ ਚੰਡੀਗੜ੍ਹ, ਸੰਜੇ ਟੰਡਨ ਸੂਬਾ ਸਹਿ-ਇੰਚਾਰਜ ਹਿਮਾਚਲ ਪ੍ਰਦੇਸ ਭਾਜਪਾ, ਸੁਵੀਰ ਸਿੱਧੂ ਅਤੇ ਲੇਖਰਾਜ ਸਰਮਾ ਪ੍ਰਧਾਨ ਅਤੇ ਮੈਂਬਰ ਬਾਰ ਕੌਂਸਲ ਆਫ ਪੰਜਾਬ ਅਤੇ ਹਰਿਆਣਾ ਇਸ ਮੌਕੇ ਚੰਦਰ ਸੇਖਰ ਅਤੇ ਰਾਮਵੀਰ ਭੱਟੀ ਜਨਰਲ ਸਕੱਤਰ ਭਾਜਪਾ ਚੰਡੀਗੜ੍ਹ ਵੀ ਹਾਜਰ ਸਨ।